ਏਅਰਟੈੱਲ Wi-Fi ਕਾਲਿੰਗ ਨੂੰ ਸਪੋਰਟ ਕਰਨਗੇ ਇਹ ਸਮਾਰਟਫੋਨਸ

12/20/2019 10:52:07 PM

ਗੈਜੇਟ ਡੈਸਕ—ਟੈਲੀਕਾਮ ਕੰਪਨੀ ਏਅਰਟੈੱਲ ਨੇ ਆਪਣੇ ਨੈੱਟਵਰਕ 'ਤੇ ਵਾਈ-ਫਾਈ ਕਾਲਿੰਗ ਸਪੋਰਟ ਕਰਨ ਵਾਲੇ ਸਮਾਰਟਫੋਨ ਦੀ ਲਿਸਟ ਨੂੰ ਅਪਡੇਟ ਕੀਤਾ ਹੈ। ਕੰਪਨੀ ਨੇ ਲਿਸਟ 'ਚ 6 ਨਵੇਂ ਸਮਾਰਟਫੋਨਸ ਜੋੜੇ ਹਨ ਜੋ ਕਿ ਹੁਣ ਕੰਪਨੀ ਦੀ ਵੁਆਇਸ ਓਵਰ ਵਾਈ-ਫਾਈ ਕਾਲਿੰਗ ਸਰਵਿਸ ਦਾ ਇਸਤੇਮਾਲ ਕਰ ਸਕਣਗੇ।

ਵਾਈ-ਫਾਈ ਕਾਲਿੰਗ ਸਰਵਿਸ ਲਈ ਕੋਈ ਐਕਸਟਰਾ ਚਾਰਜ ਨਹੀਂ
ਕੰਪਨੀ ਨੇ ਕਿਹਾ ਕਿ ਏਅਰਟੈੱਲ ਵਾਈ-ਫਾਈ ਕਾਲਿੰਗ ਸਰਵਿਸ ਦਾ ਇਸਤੇਮਾਲ ਕਰਨ ਲਈ ਕੋਈ ਐਕਸਟਰਾ ਚਾਰਜ ਨਹੀਂ ਲਿਆ ਜਾਵੇਗਾ। ਫਿਲਹਾਲ ਕੰਪਨੀ ਦਿੱਲੀ-ਐੱਨ.ਸੀ.ਆਰ. 'ਚ ਸਰਵਿਸ ਉਪਲੱਬਧ ਕਰਵਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਇਸ ਨੂੰ ਪ੍ਰਮੁੱਖ ਭਾਰਤੀ ਸ਼ਹਿਰਾਂ 'ਚ ਰੋਲਆਊਟ ਕੀਤਾ ਜਾਵੇਗਾ। ਏਅਰਟੈੱਲ ਦੀ ਵਾਈ-ਫਾਈ ਕਾਲਿੰਗ ਸਰਵਿਸ ਦਾ ਇਸੇਤਮਾਲ ਕਰਨ ਲਈ ਯੂਜ਼ਰਸ ਨੂੰ ਕੋਈ ਐਡੀਸ਼ਨਲ ਸਿਮ ਜਾਂ ਕਾਲਿੰਗ ਐਪ ਦੀ ਜ਼ਰੂਰਤ ਨਹੀਂ ਹੋਵੇਗੀ। ਏਅਰਟੈੱਲ ਦੀ ਵਾਈ-ਫਾਈ ਕਾਲਿੰਗ ਸਰਵਿਸ ਇਸਤੇਮਾਲ ਕਰਨ ਲਈ ਕੰਪਨੀ ਦੇ ਗਾਹਕਾਂ ਨੂੰ airtel.in/wifi-calling 'ਤੇ ਜਾਣਾ ਹੋਵੇਗਾ ਅਤੇ ਉਨ੍ਹਾਂ ਨੂੰ ਆਪਣੇ ਡਿਵਾਈਸ ਦੀ ਕੰਪੈਟਬਿਲਟੀ ਚੈਕ ਕਰਨੀ ਹੋਵੇਗੀ।

ਏਅਰਟੈੱਲ ਯੂਜ਼ਰਸ ਇੰਝ ਕਰ ਸਕਦੇ ਹਨ ਵਾਈ-ਫਾਈ ਕਾਲਿੰਗ
ਜੇਕਰ ਏਅਰਟੈੱਲ ਯੂਜ਼ਰਸ ਦਾ ਸਮਾਰਟਫੋਨ ਕੰਪੈਟਬਲ ਹੈ ਤਾਂ ਉਨ੍ਹਾਂ ਨੂੰ ਵਾਈ-ਫਾਈ ਕਾਲਿੰਗ ਸਪੋਰਟ ਕਰਨ ਵਾਲੇ ਲੇਟੈਸਟ ਸਾਫਟਵੇਅਰ ਨਾਲ ਸਮਾਰਟਫੋਨ ਨੂੰ ਅਪਡੇਟ ਕਰਨਾ ਹੋਵੇਗਾ। ਕੰਪਨੀ ਦਾ ਕਹਿਣਾ ਹੈ ਕਿ ਸ਼ਾਨਦਾਰ ਐਕਸਪੀਰੀਅੰਸ ਲਈ ਕਸਟਮਰਸ VoLTE ਨੂੰ ਵੀ ਸਵਿਚ ਆਨ ਰੱਖ ਸਕਦੇ ਹਨ। ਜੇਕਰ ਏਅਰਟੈੱਲ Wi-Fi Calling ਫੀਚਰ ਸਪੋਰਟ ਕਰਨ ਵਾਲੇ ਡਿਵਾਈਸ ਦੀ ਗੱਲ ਕਰੀਏ ਤਾਂ ਇਸ 'ਚ ਆਈਫੋਨ 6 ਤੋਂ ਲੈ ਕੇ ਸਾਰੇ ਆਈਫੋਨਜ਼, ਸ਼ਾਓਮੀ ਰੈੱਡਮੀ ਕੇ20, ਕੇ30ਪ੍ਰੋ, ਪੋਕੋ ਐੱਫ1, ਸੈਮਸੰਗ ਗਲੈਕਸੀ ਜੇ6, ਗਲੈਕਸੀ ਏ10ਐੱਸ, ਗਲੈਕਸੀ ਆਨ6, ਐੱਸ10, ਐੱਸ10+, ਐੱਸ10ਈ, ਸੈਮਸੰਗ ਗਲੈਕਸੀ ਐੱਮ20, ਵਨਪਲੱਸ 6 ਸੀਰੀਜ਼ ਅਤੇ ਵਨਪਲੱਸ 7 ਸੀਰੀਜ਼ ਸ਼ਾਮਲ ਹੈ। ਏਅਰਟੈੱਲ ਵਾਈ-ਫਾਈ ਕਾਲਿੰਗ ਫੀਚਰ ਦੂਜੇ ਯੂਜ਼ਰਸ ਨੂੰ ਕਾਲ ਕਰਨ ਲਈ ਮੋਬਾਇਲ ਨੈੱਟਵਰਕਸ ਦੀ ਜਗ੍ਹਾ ਸਪੋਰਟੇਡ ਕਨੈਕਟੇਡ ਵਾਈ-ਫਾਈ ਦਾ ਇਸਤੇਮਾਲ ਕਰਨਗੇ।


Karan Kumar

Content Editor

Related News