ਏਅਰਟੈੱਲ ਦੀ VoWiFi ਸਰਵਿਸ ਦਾ ਵਧਿਆ ਦਾਇਰਾ, ਇਨ੍ਹਾਂ ਨਵੇਂ ਸਮਾਰਟਫੋਨਸ ਨੂੰ ਮਿਲਿਆ ਸਪੋਰਟ

01/09/2020 2:14:57 AM

ਗੈਜੇਟ ਡੈਸਕ—ਏਅਰਟੈੱਲ ਤੇਜ਼ੀ ਨਾਲ ਆਪਣੀ ਨਵੀਂ ਸਰਵਿਸੇਜ ਲਾਂਚ ਕਰ ਰਿਹਾ ਹੈ। ਇਨ੍ਹਾਂ 'ਚੋਂ ਹੀ ਏਅਰਟੈੱਲ ਦੀ ਇਕ ਨਵੀਂ ਸਰਵਿਸ ਹੈ VoWiFi ਕਾਲਿੰਗ। ਕੰਪਨੀ ਨੇ ਦਸੰਬਰ 'ਚ ਇਸ ਸਰਵਿਸ ਨੂੰ ਸਭ ਤੋਂ ਪਹਿਲਾਂ ਦਿੱਲੀ-ਐੱਲ.ਸੀ.ਆਰ. 'ਚ ਲਾਂਚ ਕੀਤਾ ਸੀ। ਦੱਸਣਯੋਗ ਹੈ ਕਿ ਏਅਰਟੈੱਲ ਨੇ ਆਪਣੀ VoWiFi ਸਰਵਿਸ ਦਾ ਵਿਸਤਾਰ ਕਰਦੇ ਹੋਏ ਇਸ ਨੂੰ ਦੇਸ਼ ਦੇ ਕੁਲ 10 ਸਰਕਲਸ 'ਚ ਉਪਲੱਬਧ ਕਰਵਾ ਦਿੱਤਾ ਹੈ। ਪਹਿਲੇ ਇਹ ਸਰਵਿਸ ਸਿਰਫ 6 ਸਰਕਲਸ 'ਚ ਹੀ ਉਪਲੱਬਧ ਸੀ। ਏਅਰਟੈੱਲ ਆਪਣੀ ਵੁਆਇਸ ਓਵਰ ਵਾਈ-ਫਾਈ ਸਰਵਿਸ ਨਾਲ ਰਿਲਾਇੰਸ ਜਿਓ ਨੂੰ ਸਖਤ ਟੱਕਰ ਦੇ ਰਿਹਾ ਹੈ।

ਹਾਲਾਂਕਿ ਜਿਓ ਵੀ ਹੁਣ ਵੁਆਇਸ ਓਵਰ ਵਾਈ-ਫਾਈ ਸਰਵਿਸ ਦੇ ਰਿਹਾ ਹੈ ਪਰ ਅਜੇ ਇਹ ਸਿਰਫ ਤਿੰਨ ਸਰਕਲਸ (ਕੇਰਲ, ਮਹਾਰਾਸ਼ਟਰ ਅਤੇ ਕੋਲਕਾਤਾ) ਤਕ ਹੀ ਸੀਮਿਤ ਹੈ। ਏਅਰਟੈੱਲ ਇਸ ਮਾਮਲੇ 'ਚ ਜਿਓ ਤੋਂ ਕਾਫੀ ਅਗੇ ਹੈ ਅਤੇ ਉਹ ਆਪਣੀ VoWiFi ਸਰਵਿਸ ਨੂੰ ਦਿੱਲੀ-ਐੱਨ.ਸੀ.ਆਰ., ਆਂਧਰ ਪ੍ਰਦੇਸ਼, ਕਰਨਾਰਟਕ, ਕੇਰਲ, ਤਾਮਿਲਨਾਡੂ, ਗੁਜਰਾਤ, ਪੱਛਮੀ ਯੂ.ਪੀ., ਮਹਾਰਾਸ਼ਟਰ, ਮੁੰਬਈ ਅਤੇ ਕੋਲਕਾਤਾ ਸਰਕਲ 'ਚ ਉਪਲੱਬਧ ਕਰਵਾ ਰਿਹਾ ਹੈ।

ਏਅਰਟੈੱਲ ਬ੍ਰਾਡਬੈਂਡ ਯੂਜ਼ਰਸ ਕਰ ਸਕਦੇ ਹਨ ਇਸੇਤਮਾਲ
ਏਅਰਟੈੱਲ ਦਾ ਕਹਿਣਾ ਹੈ ਕਿ ਇਹ ਸਰਵਿਸ ਸਿਰਫ ਏਅਰਟੈੱਲ ਬ੍ਰਾਡਬੈਂਡ ਨਾਲ ਹੀ ਕੰਮ ਕਰਦੀ ਹੈ। ਹਾਲਾਂਕਿ, ਟੈਲੀਕਾਮ ਟਾਕ ਦੀ ਇਕ ਰਿਪੋਰਟ ਮੁਤਾਬਕ ਇਹ ਸਰਵਿਸ ਦੂਜੇ ਬ੍ਰਾਡਬੈਂਡ ਆਪਰੇਟਰ ਜਿਵੇਂ ACT ਫਾਇਬਰਨੈੱਟ ਅਤੇ ਸਪੈਕਟਰਾ 'ਤੇ ਵੀ ਕੰਮ ਕਰ ਰਹੀ ਹੈ। ਇਨ੍ਹਾਂ ਹੀ ਨਹੀਂ, ਦੱਸਿਆ ਜਾ ਰਿਹਾ ਹੈ ਕਿ ਇਹ ਸਰਵਿਸ ਕੁਝ ਲੋਕਲ ਇੰਟਰਨੈੱਟ ਪ੍ਰੋਵਾਇਡਰਸ ਨੂੰ ਵੀ ਸਪੋਰਟ ਕਰ ਰਹੀ ਹੈ। ਉੱਥੇ, ਏਅਰਟੈੱਲ ਦੇ ਸਾਈਟ ਮੁਤਾਬਕ ਇਹ ਸਿਰਫ ਏਅਟਰੈੱਲ ਬ੍ਰਾਡਬੈਂਡ ਯੂਜ਼ਰਸ ਲਈ ਹੀ ਉਪਲੱਬਧ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਏਅਰਟੈੱਲ ਜਲਦ ਹੀ ਇਸ ਦੇ ਬਾਰੇ 'ਚ ਕੋਈ ਆਫੀਸ਼ੀਅਲ ਜਾਣਕਾਰੀ ਦੇਵੇਗਾ।

ਇਨ੍ਹਾਂ ਸਮਾਰਟਫੋਨਸ ਨੂੰ ਮਿਲਿਆ ਸਪੋਰਟ
ਸਰਕਲ ਵਿਸਤਾਰ ਨਾਲ ਹੀ ਏਅਰਟੈੱਲ ਦੀ ਇਸ ਸਰਵਿਸ ਨੂੰ ਸਪੋਰਟ ਕਰਨ ਵਾਲੇ ਸਮਾਰਟਫੋਨਸ ਦੀ ਗਿਣਤੀ ਵੀ ਵਧੀ ਹੈ। ਏਅਰਟੈੱਲ VoWiFi ਸਰਵਿਸ ਸਪੋਰਟ ਕਰਨ ਵਾਲੇ ਨਵੇਂ ਸਮਾਰਟਫੋਨ ਦੀ ਲਿਸਟ 'ਚ ਸ਼ਾਓਮੀ ਰੈੱਡਮੀ ਵਾਈ 3, ਰੈੱਡਮੀ 7ਏ ਅਤੇ ਰੈੱਡਮੀ 7ਏ ਅਤੇ ਨੋਟ 7 ਪ੍ਰੋ ਦੀ ਐਂਟਰੀ ਹੋਈ ਹੈ। ਹਾਲ ਹੀ 'ਚ ਖਬਰ ਆਈ ਸੀ ਕਿ ਏਅਰਟੈੱਲ ਵੁਆਇਸ ਓਵਰ ਕਾਲਿੰਗ MIUI 11 ਅਪਡੇਟ ਤੋਂ ਬਾਅਦ ਰੈੱਡਮੀ ਨੋਟ 8 ਪ੍ਰੋ ਨੂੰ ਵੀ ਮਿਲਣ ਲੱਗਿਆ ਹੈ। ਨਵੇਂ ਸਮਾਰਟਫੋਨਸ ਦੇ ਐਡ ਹੋਣ ਤੋਂ ਬਾਅਦ ਇਸ ਸਰਵਿਸ ਨੂੰ ਸਪੋਰਟ ਕਰਨ ਵਾਲੇ ਸਮਾਰਟਫੋਨਸ ਦੀ ਗਿਣਤੀ 40 ਹੋ ਗਈ ਹੈ। ਇਸ 'ਚ ਐਪਲ, ਸੈਮਸੰਗ, ਸ਼ਾਓਮੀ ਅਤੇ ਵਨਪਲੱਸ ਦੇ ਫੋਨ ਸ਼ਾਮਲ ਹਨ।


Karan Kumar

Content Editor

Related News