Airtel ਦੇ ਇਸ ਪਲਾਨ ’ਚ ਹੋਇਆ ਵੱਡਾ ਬਦਲਾਅ, ਹੁਣ ਗਾਹਕਾਂ ਨੂੰ ਮਿਲਣਗੇ ਇਹ ਫਾਇਦੇ

Tuesday, Feb 15, 2022 - 04:28 PM (IST)

Airtel ਦੇ ਇਸ ਪਲਾਨ ’ਚ ਹੋਇਆ ਵੱਡਾ ਬਦਲਾਅ, ਹੁਣ ਗਾਹਕਾਂ ਨੂੰ ਮਿਲਣਗੇ ਇਹ ਫਾਇਦੇ

ਗੈਜੇਟ ਡੈਸਕ– ਏਅਰਟੈੱਲ ਨੇ ਪਿਛਲੇ ਹਫਤੇ ਕਿਹਾ ਸੀ ਕਿ 2022 ’ਚ ਵੀ ਉਸਦੇ ਪ੍ਰੀਪੇਡ ਪਲਾਨ ਮਹਿੰਗੇ ਹੋਣਗੇ। ਏਅਰਟੈੱਲ ਨੇ ਕਿਹਾ ਕਿ ਇਸ ਵਾਰ ਵੀ ਉਹ ਪਲਾਨ ਮਹਿੰਗੇ ਕਰਨ ਦੀ ਸ਼ੁਰੂਆਤ ਕਰੇਗੀ। ਦੱਸ ਦੇਈਏ ਕਿ ਦਸੰਬਰ 2021 ’ਚ ਵੀ ਏਅਰਟੈੱਲ ਪਲਾਨ ਹੀ ਸਭ ਤੋਂ ਪਹਿਲਾਂ ਮਹਿੰਗੇ ਹੋਏ ਸਨ। ਹੁਣ ਏਅਰਟੈੱਲ ਨੇ ਆਪਣੇ ਇਕ ਪ੍ਰੀਪੇਡ ਪਲਾਨ ਨੂੰ ਅਪਡੇਟ ਕੀਤਾ ਹੈ ਜਿਸਤੋਂ ਬਾਅਦ ਯੂਜ਼ਰਸ ਨੂੰ ਕਈ ਓਵਰ ਦਿ ਟਾਪ (OTT) ਦੇ ਫਾਇਦੇ ਮਿਲ ਰਹੇ ਹਨ। ਆਓ ਜਾਣਦੇ ਹਾਂ ਇਸ ਪਲਾਨ ਬਾਰੇ ਵਿਸਤਾਰ ਨਾਲ...

ਇਹ ਵੀ ਪੜ੍ਹੋ– ਜੀਓ ਨੇ ਲਾਂਚ ਕੀਤਾ ਨਵਾਂ ਫਰੀਡਮ ਪਲਾਨ, ਅਨਲਿਮਟਿਡ ਕਾਲਿੰਗ ਨਾਲ ਮਿਲੇਗਾ 25GB ਡਾਟਾ

ਏਅਰਟੈੱਲ ਦਾ 2,999 ਰੁਪਏ ਵਾਲਾ ਪਲਾਨ ਹੋਇਆ ਅਪਡੇਟ
ਏਅਰਟੈੱਲ ਨੇ ਆਪਣੇ 2,999 ਰੁਪਏ ਵਾਲੇ ਪ੍ਰੀਪੇਡ ਪਲਾਨ ਨੂੰ ਅਪਡੇਟ ਕੀਤਾ ਹੈ। ਏਅਰਟੈੱਲ ਦੇ ਇਸ ਪਲਾਨ ’ਚ 365 ਦਿਨਾਂ ਦੀ ਮਿਆਦ ਮਿਲਦੀ ਹੈ। ਇਸਤੋਂ ਇਲਾਵਾ ਇਸ ਪਲਾਨ ’ਚ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 SMS ਤੋਂ ਇਲਾਵਾ ਰੋਜ਼ਾਨਾ 2 ਜੀ.ਬੀ. ਡਾਟਾ ਵੀ ਮਿਲੇਗਾ। ਇਸ ਪਲਾਨ ਦੇ ਨਾਲ ਹੁਣ ਗਾਹਕਾਂ ਨੂੰ ਮੁਫ਼ਤ ’ਚ ਡਿਜ਼ਨੀ ਪਲੱਸ ਹੋਟਸਟਾਰ ਦਾ ਮੋਬਾਇਲ ਐਡੀਸ਼ਨ ਮਿਲੇਗਾ।

ਇਹ ਵੀ ਪੜ੍ਹੋ– ਹੁਣ WhatsApp Web ’ਤੇ ਵੀ ਕਰ ਸਕੋਗੇ ਵੌਇਸ ਤੇ ਵੀਡੀਓ ਕਾਲ, ਜਾਣੋ ਤਰੀਕਾ

ਇਸਤੋਂ ਇਲਾਵਾ ਗਾਹਕਾਂ ਨੂੰ ਏਅਰਟੈੱਲ ਥੈਂਕਸ ਐਪ ਦੇ ਨਾਲ ਇਕ ਮਹੀਨੇ ਲਈ Amazon Prime Video ਮੋਬਾਇਲ ਐਡੀਸ਼ਨ, Wynk Music, Shaw Academy ਅਤੇ FASTag ਦੇ ਨਾਲ 100 ਰੁਪਏ ਦਾ ਕੈਸ਼ਬੈਕ ਮਿਲੇਗਾ। ਇਸ ਪਲਾਨ ’ਚ ਪਹਿਲਾਂ ਡਿਜ਼ਨੀ ਪਲੱਸ ਹੋਟਸਟਾਰ ਦਾ ਸਬਸਕ੍ਰਿਪਸ਼ਨ ਨਹੀਂ ਮਿਲ ਰਿਹਾ ਸੀ।

ਇਸ ਪਲਾਨ ਨੂੰ ਕੰਪਨੀ ਦੀ ਵੈੱਬਸਾਈਟ ਤੋਂ ਇਲਾਵਾ ਐਪ ’ਤੇ ਵੀ ਵੇਖਿਆ ਜਾ ਸਕਦਾ ਹੈ। ਇਸ ਬਦਲਾਅ ਤੋਂ ਬਾਅਦ 2,999 ਰੁਪਏ ਵਾਲਾ ਪਲਾਨ 3,359 ਰੁਪਏ ਦੇ ਪਲਾਨ ਵਰਗਾ ਹੋ ਗਿਆ ਹੈ। 3,359 ਰੁਪਏ ਵਾਲੇ ਪਲਾਨ ’ਚ ਵੀ 2,999 ਰੁਪਏ ਵਾਲੇ ਫਾਇਦੇ ਹੀ ਮਿਲ ਰਹੇ ਹਨ।

ਇਹ ਵੀ ਪੜ੍ਹੋ– YouTube ਰਾਹੀਂ ਕਰ ਸਕੋਗੇ ਮੋਟੀ ਕਮਾਈ, ਜਾਣੋ ਕੀ ਹੈ ਕੰਪਨੀ ਦਾ ਪਲਾਨ


author

Rakesh

Content Editor

Related News