ਏਅਰਟੈੱਲ ਦਾ ਦਾਅਵਾ, ਇਕ ਮਹੀਨੇ ’ਚ ਦੇਸ਼ ’ਚ ਸ਼ੁਰੂ ਹੋ ਜਾਵੇਗਾ 5ਜੀ

08/10/2022 2:03:02 PM

ਗੈਜੇਟ ਡੈਸਕ– ਭਾਰਤੀ ਏਅਰਟੈੱਲ ਇਸੇ ਮਹੀਨੇ ਦੇਸ਼ ’ਚ 5ਜੀ ਸੇਵਾ ਸ਼ੁਰੂ ਕਰਨ ਵਾਲੀ ਹੈ। ਨਾਲ ਹੀ ਏਅਰਟੈੱਲ ਨੇ ਮਾਰਚ 2024 ਤਕ ਪੂਰੇ ਦੇਸ਼ ’ਚ 5ਜੀ ਸੇਵਾ ਨੂੰ ਕਵਰ ਕਰਨ ਦਾ ਦਾਅਵਾ ਕੀਤਾ ਹੈ। ਏਅਰਟੈੱਲ ਦੇ ਸੀ.ਈ.ਓ. ਗੋਪਾਲ ਵਿੱਠਲ ਨੇ ਸੋਮਵਾਰ ਨੂੰ ਇਸਦਾ ਐਲਾਨ ਕਰਦੇ ਹੋਏ ਕਿਹਾ ਕਿ ਅਸੀਂ ਅਗਸਤ ’ਚ 5ਜੀ ਨੂੰ ਲਾਂਚ ਕਰਨ ’ਤੇ ਵਿਚਾਰ ਕਰ ਰਹੇ ਹਾਂ ਅਤੇ ਇਸਤੋਂ ਬਾਅਦ ਬਹੁਤ ਜਲਦ ਇਸਨੂੰ ਪੂਰੇ ਦੇਸ਼ ’ਚ ਰੋਲਆਊਟ ਕਰਨਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਦੇਸ਼ ’ਚ ਟੈਲੀਕਾਮ ਸੇਵਾ ਦੀ ਕੀਮਤ ਬਹੁਤ ਘੱਟ ਹੈ ਅਤੇ ਇਸਨੂੰ ਵਧਾਉਣ ਦੀ ਲੋੜ ਹੈ। ਇਸਤੋਂ ਇਲਾਵਾ ਦੂਰਸੰਚਾਰ ਰਾਜ ਮੰਤਰੀ ਦੇਵੁਸਿੰਘ ਚੌਹਾਨ ਨੇ ਵੀ ਇਕ ਮਹੀਨੇ ’ਚ 5ਜੀ ਸੇਵਾ ਸ਼ੁਰੂ ਹੋਣ ਦੀ ਉਮੀਦ ਜਤਾਈ ਹੈ। 

ਇਸ ਕੰਪਨੀ ਨਾਲ ਕੀਤੀ ਸਾਂਝੇਦਾਰੀ
ਦੱਸ ਦੇਈਏ ਕਿ ਪਿਛਲੇ ਹਫਤੇ ਵੀ ਏਅਰਟੈੱਲ ਵਲੋਂ ਅਗਸਤ ’ਚ 5ਜੀ ਸੇਵਾ ਸ਼ੁਰੂ ਕਰਨ ਦਾ ਦਾਅਵਾ ਕੀਤਾ ਗਿਆ ਸੀ। ਕੰਪਨੀ ਨੇ ਕਿਹਾ ਸੀ ਕਿ ਉਨ੍ਹਾਂ ਭਾਰਤ ’ਚ 5ਜੀ ਸੇਵਾ ਲਈ ਐਰਿਕਸਨ, ਨੋਕੀਆ ਅਤੇ ਸੈਮਸੰਗ ਨਾਲ ਸਾਂਝੇਦਾਰੀ ਵੀ ਕੀਤੀ ਹੈ। ਵਿੱਠਲ ਨੇ ਸੋਮਵਾਰ ਨੂੰ ਏਅਰਟੈੱਲ ਦੇ ਅਰਨਿੰਗ ਕਾਲ ਦੌਰਾਨ ਕਿਹਾ ਕਿ ਅਸੀਂ ਭਾਰਤ ਦੇ ਲਗਭਗ 5 ਹਜ਼ਾਰ ਸ਼ਹਿਰਾਂ ਲਈ 5ਜੀ ਰੋਲਆਊਟ ਲਈ ਯੋਜਨਾ ਬਣਾ ਰਹੇ ਹਾਂ। ਇਹ ਸਾਡੇ ਹੁਣ ਤਕ ਦੇ ਇਤਿਹਾਸ ’ਚ ਸਭ ਤੋਂ ਵੱਡਾ ਰੋਲਆਊਟ ਹੋਵੇਗਾ। 

ਅਗਲੇ ਮਹੀਨੇ ਸ਼ੁਰੂ ਹੋ ਜਾਵੇਗਾ 5ਜੀ- ਦੂਰਸੰਚਾਰ ਰਾਜ ਮੰਤਰੀ
ਇਸਤੋਂ ਇਲਾਵਾ ਦੂਰਸੰਚਾਰ ਰਾਜ ਮੰਤਰੀ ਦੇਵੁਸਿੰਘ ਚੌਹਾਨ ਨੇ ਵੀ ਇਕ ਮਹੀਨੇ ’ਚ ਦੇਸ਼ ਦੇ ਵੱਡੇ ਹਿੱਸਿਆਂ ’ਚ 5ਜੀ ਸੇਵਾ ਸ਼ੁਰੂ ਹੋਣ ਦੀ ਉਮੀਦ ਜਤਾਈ ਹੈ। ਉਨ੍ਹਾਂ ਕਿਹਾ ਕਿ ਹਾਈ ਸਪੀਡ ਇੰਟਰਨੈੱਟ ਲਈ ਤਿਆਰ ਰਹੋ, ਅਗਲੇ ਮਹੀਨੇ ਤਕ ਦੇਸ਼ ’ਚ 5ਜੀ ਸੇਵਾ ਸ਼ੁਰੂ ਹੋਣ ਦੀ ਪੂਰੀ ਉਮੀਦ ਹੈ। 

5ਜੀ ਸਪੈਕਟ੍ਰੇਮ ’ਚ ਏਅਰਟੈੱਲ ਦੀ ਕਿੰਨ ਹਿੱਸੇਦਾਰੀ
5ਜੀ ਲਈ ਦੇਸ਼ ’ਚ ਕੁੱਲ 1,50,173 ਕਰੋੜ ਰੁਪਏਦੇ ਸਪੈਕਟ੍ਰਮ ਦੀ ਨਿਲਾਮੀ ਹੋਈ ਹੈ, ਜਿਸ ਵਿਚ ਭਾਰਤੀ ਏਅਰਟੈੱਲ ਨੇ 19867Mhz ਸਪੈਕਟ੍ਰਮ ਅਤੇ ਵੋਡਾਫੋਨ-ਆਈਡੀਆ ਨੇ 6228Mhz ਸਪੈਕਟ੍ਰਮ ਦੀ ਖਰੀਦਦਾਰੀ ਕੀਤੀ ਹੈ। ਜਦਕਿ ਰਿਲਾਇੰਸ ਜਿਓ ਨੇ ਇਕੱਲੇ 88,078 ਕਰੋੜ ਦਾ ਸਪੈਕਟ੍ਰਮ ਖਰੀਦਿਆ ਹੈ ਯਾਨੀ 50 ਫੀਸਦੀ ਤੋਂ ਜ਼ਿਆਦਾ ਦੇ ਸਪੈਕਟ੍ਰਮ ’ਤੇ ਜਿਓ ਦਾ ਕਬਜ਼ਾ ਹੈ। 


Rakesh

Content Editor

Related News