Airtel ਦੇ 379 ਰੁਪਏ ਵਾਲੇ ਪਲਾਨ 'ਚ 4000 ਰੁਪਏ ਦਾ ਫਾਇਦਾ!

Thursday, Apr 09, 2026 - 12:29 AM (IST)

Airtel ਦੇ 379 ਰੁਪਏ ਵਾਲੇ ਪਲਾਨ 'ਚ 4000 ਰੁਪਏ ਦਾ ਫਾਇਦਾ!

ਗੈਜੇਟ ਡੈਸਕ- ਟੈਲੀਕਾਮ ਦਿੱਗਜ ਏਅਰਟੈੱਲ ਨੇ ਆਪਣੇ ਗਾਹਕਾਂ ਲਈ ਇੱਕ ਬੇਹੱਦ ਕਿਫਾਇਤੀ ਅਤੇ ਖ਼ਾਸ ਰੀਚਾਰਜ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਦੀ ਕੀਮਤ 379 ਰੁਪਏ ਰੱਖੀ ਗਈ ਹੈ, ਜੋ ਪੂਰੇ ਇੱਕ ਮਹੀਨੇ ਦੀ ਮਿਆਦ ਦੇ ਨਾਲ ਆਉਂਦਾ ਹੈ। ਇਸ ਪਲਾਨ ਵਿੱਚ ਗਾਹਕਾਂ ਨੂੰ ਕਾਲਿੰਗ, ਡਾਟਾ ਅਤੇ ਐੱਸ.ਐੱਮ.ਐੱਸ. ਸਮੇਤ ਕਈ ਸ਼ਾਨਦਾਰ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ।

ਏਅਰਟੈੱਲ ਦੇ ਇਸ 379 ਰੁਪਏ ਵਾਲੇ ਪਲਾਨ ਵਿੱਚ ਗਾਹਕਾਂ ਨੂੰ ਰੋਜ਼ਾਨਾ 2GB ਡਾਟਾ ਮਿਲੇਗਾ। ਇਸ ਤੋਂ ਇਲਾਵਾ, ਪਲਾਨ ਵਿੱਚ ਦੇਸ਼ ਭਰ ਵਿੱਚ ਕਿਸੇ ਵੀ ਨੈੱਟਵਰਕ 'ਤੇ ਗੱਲ ਕਰਨ ਲਈ ਅਨਲਿਮਟਿਡ ਕਾਲਿੰਗ ਦੀ ਸਹੂਲਤ ਦਿੱਤੀ ਗਈ ਹੈ, ਜਿਸ ਵਿੱਚ ਰੋਮਿੰਗ ਵੀ ਸ਼ਾਮਲ ਹੈ। ਗਾਹਕਾਂ ਨੂੰ ਰੋਜ਼ਾਨਾ 100 SMS ਦੀ ਸੁਵਿਧਾ ਵੀ ਮਿਲੇਗੀ।

ਇਹ ਵੀ ਪੜ੍ਹੋ- ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000 ਤੋਂ ਵੱਧ ਗੱਡੀਆਂ

ਕੰਪਨੀ ਵੱਲੋਂ ਇਸ ਪਲਾਨ ਦੇ ਨਾਲ ਅਨਲਿਮਟਿਡ 5G ਡਾਟਾ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ, ਹਾਲਾਂਕਿ ਇਹ ਕੁਝ ਨਿਯਮਾਂ ਅਤੇ ਸ਼ਰਤਾਂ ਦੇ ਅਧੀਨ ਹੈ। ਇਸ ਰੀਚਾਰਜ ਦੀ ਸਭ ਤੋਂ ਵੱਡੀ ਖ਼ੂਬੀ ਇਹ ਹੈ ਕਿ ਇਸ ਦੇ ਨਾਲ ਗਾਹਕਾਂ ਨੂੰ ਐਡੋਬ ਐਕਸਪ੍ਰੈਸ ਪ੍ਰੀਮੀਅਮ ਦਾ 12 ਮਹੀਨਿਆਂ ਦਾ ਸਬਸਕ੍ਰਿਪਸ਼ਨ ਮੁਫ਼ਤ ਮਿਲਦਾ ਹੈ। 
ਦੱਸਣਯੋਗ ਹੈ ਕਿ ਬਾਜ਼ਾਰ ਵਿੱਚ ਇਸ ਸਬਸਕ੍ਰਿਪਸ਼ਨ ਦੀ ਕੀਮਤ ਲਗਭਗ 4,000 ਰੁਪਏ ਹੈ, ਜੋ ਏਅਰਟੈੱਲ ਗਾਹਕਾਂ ਨੂੰ ਇਸ ਪਲਾਨ ਦੇ ਨਾਲ ਬਿਨਾਂ ਕਿਸੇ ਵਾਧੂ ਖਰਚੇ ਦੇ ਮਿਲੇਗਾ।

ਇਹ ਵੀ ਪੜ੍ਹੋ- iPhone ਖਰੀਦਣ ਦਾ ਸੁਨਹਿਰੀ ਮੌਕਾ, ਮਿਲ ਰਹੀ 28,000 ਰੁਪਏ ਤਕ ਦੀ ਛੋਟ


author

Rakesh

Content Editor

Related News