Airtel ਦੇ ਗਾਹਕਾਂ ਲਈ ਨਵੇਂ ਸਾਲ ਦੀ ਭੇਂਟ ਹਨ ਇਹ ਡਾਟਾ ਪਲਾਨਜ਼
Sunday, Dec 27, 2015 - 01:05 PM (IST)
ਜਲੰਧਰ- ਇੰਨਟਰਨੈੱਟ ਦੀ ਵਰਤੋਂ ਕਰਨ ਸਮੇਂ ਕਈ ਵਾਰ ਅਜਿਹਾ ਹੁੰਦਾ ਹੈ ਕਿ ਇੰਨਟਰਨੈੱਟ ਡਾਟਾ ਤਾਂ ਬੱਚ ਜਾਂਦਾ ਹੈ , ਪਰ ਇਸਦੀ ਵੈਲਿਡਿਟੀ ਖਤਮ ਹੋ ਚੁੱਕੀ ਹੁੰਦੀ ਹੈ ਅਤੇ ਬਚਿਆ ਹੋਇਆ ਇੰਟਰਨੈੱਟ ਡਾਟਾ ਤੁਹਾਡੇ ਕਿਸੇ ਕੰਮ ਦਾ ਨਹੀਂ ਰਹਿੰਦਾ । ਇਸੇ ਤਰ੍ਹਾਂ ਗਾਹਕਾਂ ਲਈ ਤਿੰਨ ਨਵੇਂ ਇੰਟਰਨੈੱਟ ਡਾਟਾ ਪਲਾਨ ਲਾਂਚ ਕੀਤੇ ਹਨ ਜਿਨ੍ਹਾਂ ਦੀ ਵੈਲਿਡਿਟੀ ਸੀਮਿਤ ਨਹੀਂ ਹੋਵੇਗੀ। ਕੰਪਨੀ ਨੇ ਵੀਰਵਾਰ ਨੂੰ ਦਿੱਲੀ ਅਤੇ ਮੁੰਬਈ ਦੇ ਪ੍ਰੀਪੇਡ ਗਾਹਕਾਂ ਲਈ ਤਿੰਨ ਨਵੇਂ ਡਾਟਾ ਪਲਾਨ ਲਾਂਚ ਕੀਤੇ ਹਨ ।
ਇਹ ਪਲਾਨ 2ਜੀ , 3ਜੀ ਅਤੇ 4ਜੀ ਕੁਨੈਕਸ਼ਨ ਲਈ ਹਨ। ਦਿੱਲੀ ''ਚ ਪ੍ਰੀਪੇਡ ਗਾਹਕਾਂ ਲਈ 24 ਰੁਪਏ ''ਚ 35 MB, 51 ਰੁਪਏ ''ਚ 75 MB ਅਤੇ 74 ਰੁਪਏ ''ਚ 110 MB ਇੰਟਰਨੈੱਟ ਡਾਟਾ ਦਾ ਪਲਾਨ ਲਾਂਚ ਕੀਤਾ ਗਿਆ ਹੈ । ਮੁੰਬਈ ਦੇ ਗਾਹਕਾਂ ਨੂੰ 22 ਰੁਪਏ ''ਚ 30 MB , 54 ਰੁਪਏ ''ਚ 80 MB ਅਤੇ 73 ਰੁਪਏ ''ਚ 110 MB ਡਾਟਾ ਮਿਲੇਗਾ । ਇਸ ਡਾਟਾ ਦੀ ਕੋਈ ਵੈਲਿਡਿਟੀ ਨਹੀਂ ਹੋਵੇਗੀ ।
ਇਸ ਨੂੰ ਪੂਰੇ ਦੇਸ਼ ਦੇ ਗਾਹਕਾਂ ਲਈ ਸੋਮਵਾਰ ਨੂੰ ਲਾਂਚ ਕੀਤਾ ਜਾਵੇਗਾ । ਨਵੇਂ ਪਲਾਨ ਦੀ ਘੋਸ਼ਣਾ ਕਰਦੇ ਹੋਏ ਭਾਰਤੀ ਏਅਰਟੈੱਲ ਦੇ ਡਾਇਰੈਕਟਰ ਅਜੇ ਪੁਰੀ ਨੇ ਕਿਹਾ , “ਅਸੀ ਲਗਾਤਾਰ ਆਪਣੇ ਗਾਹਕਾਂ ਲਈ ਨਵੇਂ-ਨਵੇਂ ਆਫਰ ਪੇਸ਼ ਕਰਦੇ ਰਹਿੰਦੇ ਹਾਂ ਅਤੇ ਭਾਰਤ ''ਚ ਪਹਿਲੀ ਵਾਰ ਵੈਲਿਡਿਟੀ ਰਹਿਤ ਡਾਟਾ ਪਲਾਨ ਨੂੰ ਲਾਂਚ ਕਰਕੇ ਅਸੀ ਵਧੀਆ ਮਹਿਸੂਸ ਕਰ ਰਹੇ ਹਾਂ ।"
