Airtel ਦੇ ਇਸ ਸਸਤੇ ਪ੍ਰੀਪੇਡ ਪਲਾਨ ਦੀ ਹੋਈ ਵਾਪਸੀ, ਮਿਲਣਗੇ ਇਹ ਫਾਇਦੇ

09/22/2021 4:54:44 PM

ਗੈਜੇਟ ਡੈਸਕ– ਏਅਰਟੈੱਲ ਨੇ ਇਸੇ ਸਾਲ ਜੁਲਾਈ ਮਹੀਨੇ ਦੇ ਅੰਤ ’ਚ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਸਭ ਤੋਂ ਸਸਤੇ ਪ੍ਰੀਪੇਡ ਪਲਾਨ ਨੂੰ ਬੰਦ ਕਰ ਦਿੱਤਾ ਸੀ ਜਿਸ ਦੀ ਕੀਮਤ 49 ਰੁਪਏ ਸੀ। ਉਸ ਤੋਂ ਬਾਅਦ ਕੰਪਨੀ ਦੇ ਸਭ ਤੋਂ ਸਸਤੇ ਪਲਾਨ ਦੀ ਕੀਮਤ 79 ਰੁਪਏ ਹੋ ਗਈ ਸੀ ਅਤੇ ਹੁਣ ਕੰਪਨੀ ਨੇ ਫਿਰ ਤੋਂ ਆਪਣੇ 49 ਰੁਪਏ ਵਾਲੇ ਪਲਾਨ ਨੂੰ ਲਾਂਚ ਕਰ ਦਿੱਤਾ ਹੈ। ਏਅਰਟੈੱਲ ਦਾ 49 ਰੁਪਏ ਵਾਲਾ ਪ੍ਰੀਪੇਡ ਪਲਾਨ ਫਿਰ ਤੋਂ ਏਅਰਟੈੱਲ ਦੀ ਅਧਿਕਾਰਤ ਵੈੱਬਸਾਈਟ ’ਤੇ ਵੇਖਿਆ ਜਾ ਸਕਦਾ ਹੈ। 

ਏਅਰਟੈੱਲ ਦੇ ਇਸ 49 ਰੁਪਏ ਵਾਲੇ ਪਲਾਨ ਦੇ ਨਾਲ 28 ਦਿਨਾਂ ਦੀ ਮਿਆਦ ਮਿਲੇਗੀ। ਇਸ ਤੋਂ ਇਲਾਵਾ ਇਸ ਪਲਾਨ ’ਚ 38.52 ਰੁਪਏ ਦਾ ਟਾਕਟਾਈਮ ਮਿਲ ਰਿਹਾ ਹੈ। ਇਸ ਪਲਾਨ ’ਚ 100 ਐੱਮ.ਬੀ. ਡਾਟਾ ਵੀ ਮਿਲੇਗਾ ਅਤੇ ਲੋਕਲ/ਐੱਸ.ਟੀ.ਡੀ. ਕਾਲਿੰਗ 2.5 ਪੈਸੇ ਪ੍ਰਤੀ ਸਕਿੰਟ ਦੀ ਦਰ ਨਾਲ ਕੀਤੀ ਜਾ ਸਕੇਗੀ। ਪਹਿਲਾਂ ਵੀ ਇਸ ਪਲਾਨ ’ਚ ਇਹੀ ਸੁਵਿਧਾਵਾਂ ਮਿਲਦੀਆਂ ਸਨ। 

49 ਰੁਪਏ ਵਾਲਾ ਪਲਾਨ ਕੰਪਨੀ ਦਾ ਸਭ ਤੋਂ ਸਸਤਾ ਪ੍ਰੀਪੇਡ ਪਲਾਨ ਹੈ। ਇਸ ਤੋਂ ਬਾਅਦ ਦੂਜੇ ਸਭ ਤੋਂ ਸਸਤੇ ਪਲਾਨ ਦੀ ਕੀਮਤ 79 ਰੁਪਏ ਹੈ। 79 ਰੁਪਏ ਵਾਲੇ ਪਲਾਨ ’ਚ ਗਾਹਕਾਂ ਨੂੰ 64 ਰੁਪਏ ਦਾ ਟਾਕਟਾਈਮ ਮਿਲੇਗਾ ਅਤੇ 1 ਪੈਸੇ ਪ੍ਰਤੀ ਸਕਿੰਟ ਦੀ ਦਰ ਨਾਲ ਕਾਲਿੰਗ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਇਸ ਪਲਾਨ ’ਚ 200 ਐੱਮ.ਬੀ. ਡਾਟਾ ਮਿਲੇਗਾ ਅਤੇ ਪਲਾਨ ਦੀ ਮਿਆਦ 28 ਦਿਨਾਂ ਦੀ ਹੋਵੇਗੀ। 


Rakesh

Content Editor

Related News