Airtel ਦੇ ਪੈਸਾ ਵਸੂਲ ਪਲਾਨ, ਮਹੀਨੇ ਦੇ ਰੀਚਾਰਜ 'ਚ 90 ਦਿਨ ਲਈ ਮਿਲੇਗਾ Disney+ Hotstar
Tuesday, Mar 14, 2023 - 02:05 PM (IST)
ਗੈਜੇਟ ਡੈਸਕ- ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਗਾਹਕਾਂ ਦੀ ਸੁਵਿਧਾ ਨੂੰ ਧਿਆਨ 'ਚ ਰੱਖਦੇ ਹੋਏ ਕਈ ਪ੍ਰੀਪੇਡ ਪਲਾਨ ਪੇਸ਼ ਕੀਤੇ ਹਨ। ਇਨਾਂ 'ਚ 1 ਜੀ.ਬੀ. ਡਾਟਾ ਤੋਂ ਲੈ ਕੇ ਰੋਜ਼ਾਨਾ 3 ਜੀ.ਬੀ. ਡਾਟਾ ਅਤੇ ਅਨਲਿਮਟਿਡ ਕਾਲਿੰਗ ਵਾਲੇ ਕਈ ਪਲਾਨ ਸ਼ਾਮਲ ਹਨ। ਏਅਰਟੈੱਲ ਦੇ ਪ੍ਰੀਪੇਡ ਰੀਚਾਰਜ ਪਲਾਨ 'ਚ ਤੁਹਾਨੂੰ ਜ਼ਿਆਦਾ ਡਾਟਾ ਅਤੇ ਕਾਲਿੰਗ ਦੇ ਨਾਲ-ਨਾਲ ਕਈ ਐਡੀਸ਼ਨਲ ਫਾਇਦੇ ਜਿਵੇਂ- ਫ੍ਰੀ ਓ.ਟੀ.ਟੀ. ਸਬਸਕ੍ਰਿਪਸ਼ਨ ਵੀ ਮਿਲਦੇ ਹਨ। ਜੇਕਰ ਤੁਸੀਂ ਵੀ ਕਿਸੇ ਅਜਿਹੇ ਵਾਧੂ ਡਾਟਾ ਦੇ ਨਾਲ ਫ੍ਰੀ ਓ.ਟੀ.ਟੀ.ਸਬਸਕ੍ਰਿਪਸ਼ਨ ਵਾਲੇ ਪਲਾਨ ਦੀ ਭਾਲ 'ਚ ਹੋ ਤਾਂ ਇਹ ਰਿਪੋਰਟ ਤੁਹਾਡੇ ਲਈ ਹੀ ਹੈ। ਇਸ ਰਿਪੋਰਟ 'ਚ ਅਸੀਂ ਤੁਹਾਨੂੰ ਏਅਰਟੈੱਲ ਦੇ ਇਨ੍ਹਾਂ ਪਲਾਨਜ਼ ਦੀ ਪੂਰੀ ਜਾਣਕਾਰੀ ਦੇ ਰਹੇ ਹਾਂ।
ਇਹ ਵੀ ਪੜ੍ਹੋ– Airtel ਨੇ ਗਾਹਕਾਂ ਨੂੰ ਦਿੱਤਾ ਝਟਕਾ: ਹੁਣ ਇਨ੍ਹਾਂ ਸਰਕਲਾਂ 'ਚ ਵੀ ਮਹਿੰਗਾ ਕੀਤਾ ਸਭ ਤੋਂ ਸਸਤਾ ਪਲਾਨ
Airtel ਦਾ 399 ਰੁਪਏ ਵਾਲਾ ਪਲਾਨ
ਏਅਰਟੈੱਲ ਦੇ 399 ਰੁਪਏ ਵਾਲੇ ਪ੍ਰੀਪੇਡ ਪਲਾਨ ਦੇ ਨਾਲ ਤੁਹਾਨੂੰ ਡਿਜ਼ਨੀ ਪਲੱਸ ਹੋਟਸਟਾਰ ਦਾ ਫ੍ਰੀ ਸਬਸਕ੍ਰਿਪਸ਼ਨ ਵੀ ਮਿਲਦਾ ਹੈ। ਪਲਾਨ ਦੇ ਨਾਲ ਤੁਹਾਨੂੰ ਫ੍ਰੀ ਹੈਲੋ ਟਿਊਨਜ਼ ਦਾ ਐਡੀਸ਼ਨਲ ਫਾਇਦਾ ਵੀ ਮਿਲਦਾ ਹੈ। ਪਲਾਨ 'ਚ ਤੁਹਾਨੂੰ ਰੋਜ਼ਾਨਾ 2.5 ਜੀ.ਬੀ. ਹਾਈ ਸਪੀਡ ਡਾਟਾ ਦੇ ਨਾਲ ਸਾਰੇ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਨਾਲ ਹੀ ਇਸ ਪਲਾਨ 'ਚ ਰੋਜ਼ਾਨਾ 100 ਫ੍ਰੀ ਐੱਸ.ਐੱਮ.ਐੱਸ. ਵੀ ਮਿਲਦੇ ਹਨ। ਪਲਾਨ ਦੇ ਨਾਲ ਤੁਹਾਨੂੰ 28 ਦਿਨਾਂ ਲਈ ਪੂਰਾ 70 ਜੀ.ਬੀ. ਡਾਟਾ ਮਿਲਦਾ ਹੈ। ਹਾਈ ਸਪੀਡ ਡਾਟਾ ਲਿਮਟ ਖਤਮ ਹੋਣ 'ਚੇ ਇੰਟਰਨੈੱਟ ਸਪੀਡ 64kbps ਹੋ ਜਾਂਦੀ ਹੈ।
ਇਹ ਵੀ ਪੜ੍ਹੋ– WhatApp 'ਤੇ ਫੋਟੋ-ਵੀਡੀਓ ਤੇ GIF ਭੇਜਣਾ ਹੋਵੇਗਾ ਮਜ਼ੇਦਾਰ, ਜਲਦ ਆ ਰਿਹੈ ਸ਼ਾਨਦਾਰ ਫੀਚਰ
ਏਅਰਟੈੱਲ ਦੇ 399 ਰੁਪਏ ਵਾਲੇ ਪਲਾਨ ਦੇ ਨਾਲ ਮਿਲਣ ਵਾਲੀ ਫ੍ਰੀ ਡਿਜ਼ਨੀ ਪਲੱਸ ਹੋਟਸਟਾਰ ਮੋਬਾਇਲ ਸਬਸਕ੍ਰਿਪਸ਼ਨ ਦੀ ਮਿਆਦ ਤਿੰਨ ਮਹੀਨਿਆਂ ਦੀ ਹੈ। ਯਾਨੀ ਤੁਸੀਂ ਇਕ ਮਹੀਨੇ ਦੇ ਰੀਚਾਰਜ 'ਚ ਤਿੰਨ ਮਹੀਨਿਆਂ ਤਕ ਫ੍ਰੀ ਓ.ਟੀ.ਟੀ. ਦਾ ਮਜ਼ਾ ਲੈ ਸਕੋਗੇ। ਇਸ ਪਲਾਨ 'ਚ ਇਕ ਏਅਰਟੈੱਲ ਐਕਸਟਰੀਮ ਮੋਬਾਇਲ ਦਾ ਸਬਸਕ੍ਰਿਪਸ਼ਨ ਵੀ ਮਿਲਦਾ ਹੈ। ਨਾਲ ਹੀ ਤੁਹਾਨੂੰ ਵਿੰਕ ਮਿਊਜ਼ਿਕ ਦਾ ਫ੍ਰੀ ਸਬਸਕ੍ਰਿਪਸ਼ਨ ਅਤੇ ਫ੍ਰੀ ਹੈਲੋ ਟਿਊਨਜ਼ ਦੀ ਸੁਵਿਧਾ ਮਿਲਦੀ ਹੈ। ਸਿਰਫ ਇੰਨਾ ਹੀ ਨਹੀਂ ਪਲਾਨ ਦੇ ਨਾਲ ਫਾਸਟੈਗ 'ਤੇ 100 ਰੁਪਏ ਦਾ ਕੈਸ਼ਬੈਕ ਵੀ ਮਿਲਦਾ ਹੈ।
ਇਹ ਵੀ ਪੜ੍ਹੋ– iPhone 14 'ਤੇ ਮਿਲ ਰਿਹੈ ਬੰਪਰ ਡਿਸਕਾਊਂਟ, ਇੰਝ ਚੁੱਕੋ ਆਫ਼ਰ ਦਾ ਫਾਇਦਾ
Airtel ਦਾ 499 ਰੁਪਏ ਵਾਲਾ ਪਲਾਨ
ਏਅਰਟੈੱਲ ਦੇ 499 ਰੁਪਏ ਵਾਲੇ ਪ੍ਰੀਪੇਡ ਪਲਾਨ 'ਚ 28 ਦਿਨਾਂ ਦੀ ਮਿਆਦ ਮਿਲਦੀ ਹੈ। ਉੱਥੇ ਹੀ ਇਸ ਪਲਾਨ ਦੇ ਨਾਲ ਵੀ ਸਾਰੇ 399 ਰੁਪਏ ਵਾਲੇ ਪਲਾਨ ਦੇ ਫਾਇਦੇ ਮਿਲਦੇ ਹਨ। ਇਸ ਪਲਾਨ 'ਚ ਰੋਜ਼ਾਨਾ 3 ਜੀ.ਬੀ. ਡਾਟਾ ਮਿਲਦਾ ਹੈ। ਏਅਰਟੈੱਲ ਦੇ ਇਸ ਪਲਾਨ 'ਚ ਰੋਜ਼ਾਨਾ 100 ਐੱਸ.ਐੱਮ.ਐੱਸ. ਮਿਲਣਗੇ ਅਤੇ ਸਾਰੇ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਵੀ ਮਿਲਦੀ ਹੈ।
ਦੱਸ ਦੇਈਏ ਕਿ ਡੇਲੀ ਡਾਟਾ ਯਾਨੀ 3 ਜੀ.ਬੀ. ਡਾਟਾ ਖਤਮ ਹੋਣ ਤੋਂ ਬਾਅਦ ਇੰਟਰਨੈੱਟ ਦੀ ਸਪੀਡ 64Kbps ਹੋ ਜਾਵੇਗੀ। ਇਸ ਪਲਾਨ 'ਚ ਕੁੱਲ 84 ਜੀ.ਬੀ. ਡਾਟਾ ਮਿਲਦਾ ਹੈ। ਏਅਰਟੈੱਲ ਦੇ ਇਸ ਪਲਾਨ 'ਚ Apollo 24|7 ਸਰਕਲ ਦਾ ਫ੍ਰੀ ਸਬਸਕ੍ਰਿਪਸ਼ਨ ਅਤੇ ਵਿੰਕ ਮਿਊਜ਼ਿਕ ਦਾ ਫ੍ਰੀ ਐਕਸੈਸ ਵੀ ਮਿਲਦਾ ਹੈ।
ਇਹ ਵੀ ਪੜ੍ਹੋ– ChatGPT ਦਾ ਸਪੋਰਟ ਦੇਣ ਵਾਲਾ ਦੁਨੀਆ ਦਾ ਪਹਿਲਾ ਸੋਸ਼ਲ ਮੀਡੀਆ ਪਲੇਟਫਾਰਮ ਬਣਿਆ Koo