Airtel ਦੇ ਗਾਹਕਾਂ ਨੂੰ ਫ੍ਰੀ ’ਚ ਮਿਲ ਰਿਹੈ 5GB ਡਾਟਾ, ਇੰਝ ਕਰੋ ਕਲੇਮ

Thursday, Sep 22, 2022 - 07:35 PM (IST)

ਗੈਜੇਟ ਡੈਸਕ– ਤੁਸੀਂ ਵੀ ਜੇਕਰ ਏਅਰਟੈੱਲ ਦੇ ਗਾਹਕ ਹੋ ਤਾਂ ਤੁਹਾਡੇ ਲਈ ਖੁਸ਼ੀ ਦਾ ਮੌਕਾ ਹੈ। ਏਅਰਟੈੱਲ ਆਪਣੇ ਗਾਹਕਾਂ ਨੂੰ ਫ੍ਰੀ ’ਚ 5 ਜੀ.ਬੀ. ਡਾਟਾ ਦੇ ਰਹੀ ਹੈ। ਏਅਰਟੈੱਲ ਦਾ ਇਹ ਡਾਟਾ ਏਅਰਟੈੱਕ ਥੈਂਕਸ ਐਪ ਰਾਹੀਂ ਮਿਲੇਗਾ। ਆਓ ਜਾਣਦੇ ਹਾਂ ਇਸ ਡਾਟਾ ਨੂੰ ਕਲੇਮ ਕਰਨ ਦਾ ਤਰੀਕਾ...

ਇਹ ਵੀ ਪੜ੍ਹੋ- ਹੁਣ WhatsApp ’ਤੇ ਭੇਜੇ ਹੋਏ ਮੈਸੇਜ ਨੂੰ ਵੀ ਕਰ ਸਕੋਗੇ ਐਡਿਟ, ਇੰਝ ਕੰਮ ਕਰੇਗਾ ਫੀਚਰ

ਏਅਰਟੈੱਲ ਦੇ ਇਸ ਫ੍ਰੀ ਡਾਟਾ ਆਫਰ ਬਾਰੇ ਸਭ ਤੋਂ ਪਹਿਲਾਂ ਟੈਲੀਕਾਮਟਾਕ ਨੇ ਜਾਣਕਾਰੀ ਦਿੱਤੀ ਹੈ। ਏਅਰਟੈੱਲ ਦਾ ਇਹ 5 ਜੀ.ਬੀ. ਫ੍ਰੀ ਡਾਟਾ ਉਨ੍ਹਾਂ ਗਾਹਕਾਂ ਨੂੰ ਹੀ ਮਿਲੇਗਾ ਜੋ ਏਅਰਟੈੱਲ ਥੈਂਕਸ ਐਪ ਨੂੰ ਡਾਊਨਲੋਡ ਕਰਨਗੇ ਅਤੇ ਆਪਣੇ ਏਅਰਟੈੱਲ ਦੇ ਨੰਬਰ ਤੋਂ ਲਾਗ-ਇਨ ਕਰਨਗੇ। ਦੱਸ ਦੇਈਏ ਕਿ ਏਅਰਟੈੱਲ ਥੈਂਕਸ ਐਪ ਰਾਹੀਂ ਰੀਚਾਰਜ ਤੋਂ ਲੈ ਕੇ ਪੇਮੈਂਟ ਤਕ ਕੀਤੇ ਜਾ ਸਕਦੇ ਹਨ। 

ਇਹ ਵੀ ਪੜ੍ਹੋ- YouTube ਤੋਂ ਹੋਵੇਗੀ ਬੰਪਰ ਕਮਾਈ! ਕੰਪਨੀ ਕਰ ਰਹੀ ਵੱਡੀ ਤਿਆਰੀ

ਏਅਰਟੈੱਲ ਦਾ ਇਹ ਫ੍ਰੀ ਡਾਟਾ ਨਵੇਂ ਗਾਹਕਾਂ ਨੂੰ ਮਿਲ ਰਿਹਾ ਹੈ ਅਤੇ ਕੁਝ ਲੋਕਾਂ ਨੂੰ ਘੱਟ ਡਾਟਾ ਵੀ ਮਿਲ ਸਕਦਾ ਹੈ ਪਰ ਜ਼ਿਆਦਾਤਰ ਨੂੰ 5 ਜੀ.ਬੀ. ਡਾਟਾ ਮਿਲੇਗਾ। 5 ਜੀ.ਬੀ. ਡਾਟਾ ਲਈ ਤੁਹਾਨੂੰ 5 ਕੂਪਨ ਮਿਲਣਗੇ ਜੋ 1-1 ਜੀ.ਬੀ. ਦੇ ਹੋਣਗੇ। 

ਜੇਕਰ ਤੁਸੀਂ ਏਅਰਟੈੱਲ ਦੇ ਨਵੇਂ ਗਾਹਕ ਹੋ ਤਾਂ ਏਅਰਟੈੱਲ ਥੈਂਕਸ ਐਪ ਨੂੰ ਆਪਣੇ ਫੋਨ ’ਚ ਡਾਊਨਲੋਡ ਕਰੋ ਅਤੇ ਲਾਗ-ਇਨ ਕਰੋ। ਹੁਣ ਕੂਪਨ ’ਤੇ ਸੈਕਸ਼ਨ ’ਤੇ ਕਲਿੱਕ ਕਰੋ। ਇੱਥੇ ਤੁਹਾਨੂੰ ਕੂਪਨ ਦਿਸਣਗੇ ਅਤੇ ਨਾਲ ਹੀ ਕੂਪਨ ਨੂੰ ਐਕਟਿਵ ਕਰਨ ਦਾ ਵੀ ਆਪਸ਼ਨ ਦਿਸੇਗਾ। 

ਇਹ ਵੀ ਪੜ੍ਹੋ- ਐਂਡਰਾਇਡ ਯੂਜ਼ਰਜ਼ ਨੂੰ ਸਰਕਾਰ ਦੀ ਚਿਤਾਵਨੀ, ਇਸ ਗ਼ਲਤੀ ਕਾਰਨ ਖ਼ਾਲੀ ਹੋ ਸਕਦੈ ਬੈਂਕ ਖਾਤਾ

5 ਜੀ.ਬੀ. ਫ੍ਰੀ ਡਾਟਾ ਦਾ ਇਹ ਆਫਰ 90 ਦਿਨਾਂ ਬਾਅਦ ਐਕਸਪਾਇਰ ਹੋ ਜਾਵੇਗਾ, ਅਜਿਹੇ ’ਚ ਤੁਹਾਨੂੰ ਰੀਚਾਰਜ ਲਈ 90 ਦਿਨਾਂ ਦੇ ਅੰਦਰ ਹੀ ਐਕਟਿਵ ਕਰਨਾ ਹੋਵੇਗਾ। ਇਸਤੋਂ ਇਲਾਵਾ ਏਅਰਟੈੱਲ ਦੇ ਯੂਜ਼ਰਜ਼ ਰੈਫਰਲ ਪ੍ਰੋਗਰਾਮ ਤਹਿਤ ਹਰੇਕ ਸਫਲ ਰੈਫਰਲ ’ਤੇ 100 ਰੁਪਏ ਕਮਾ ਸਕਦੇ ਹਨ। 

ਇਹ ਵੀ ਪੜ੍ਹੋ- iPhone ਦਾ ਕ੍ਰੇਜ਼: ਖ਼ਰੀਦਣ ਲਈ ਦੁਬਈ ਪਹੁੰਚ ਗਿਆ ਇਹ ਸ਼ਖ਼ਸ, ਟਿਕਟ 'ਤੇ ਖ਼ਰਚ ਦਿੱਤੇ ਇੰਨੇ ਪੈਸੇ


Rakesh

Content Editor

Related News