ਏਅਰਟੈੱਲ ਨੇ ਪੇਸ਼ ਕੀਤਾ 499 ਰੁਪਏ ਵਾਲਾ ਪਲਾਨ, ਰੋਜ਼ਾਨਾ ਮਿਲੇਗਾ 3GB ਡਾਟਾ
Saturday, Sep 05, 2020 - 11:14 PM (IST)
ਗੈਜੇਟ ਡੈਸਕ—ਏਅਰਟੈੱਲ ਨੇ ਆਪਣੇ ਗਾਹਕਾਂ ਲਈ ਨਵਾਂ ਫਰਸਟ ਰਿਚਾਰਜ (FRC) ਪਲਾਨ ਪੇਸ਼ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਦਾ ਇਸਤੇਮਾਲ ਉਹ ਗਾਹਕ ਕਰਦੇ ਹਨ ਜੋ ਕਿ ਪਹਿਲੀ ਵਾਰ ਸਿਮ ’ਤੇ ਪਹਿਲਾ ਰਿਚਾਰਜ ਕਰਵਾਉਂਦੇ ਹਨ। ਆਪਣੇ ਨਵੇਂ ਗਾਹਕਾਂ ਲਈ ਏਅਰਟੈੱਲ ਨਵਾਂ ਫਰਸਟ ਰਿਚਾਰਜ ਪਲਾਨ ਲੈ ਕੇ ਆਈ ਹੈ ਜੋ ਕਿ 499 ਰੁਪਏ ਦਾ ਹੈ ਜਿਸ ’ਚ 1 ਸਾਲ ਲਈ ਡਿਜ਼ਨੀ+ਹਾਟਸਟਾਰ ਵੀ.ਆਈ.ਪੀ. ਦੀ ਸਬਸਕਰਪੀਸ਼ਨ ਵੀ ਦਿੱਤੀ ਜਾ ਰਹੀ ਹੈ। ਵੈਸੇ ਪਲਾਨ ਦੀ ਮਿਆਦ 28 ਦਿਨਾਂ ਦੀ ਹੈ ਜਿਸ ’ਚ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਨਾਲ ਰੋਜ਼ਾਨਾ 3ਜੀ.ਬੀ. ਡਾਟਾ ਅਤੇ 100 ਐੱਸ.ਐੱਮ.ਐੱਸ. ਮਿਲਦੇ ਹਨ।
499 ਰੁਪਏ ਤੋਂ ਇਲਾਵਾ ਏਅਰਟੈੱਲ 197 ਰੁਪਏ, 297 ਰੁਪਏ, 497 ਰੁਪਏ ਅਤੇ 647 ਰੁਪਏ ਦੇ ਚਾਰ ਹੋਰ ਫਰਸਟ ਰਿਚਾਰਜ ਪਲਾਨਸ ਵੀ ਆਫਰ ਕਰ ਰਹੀ ਹੈ।
197 ਰੁਪਏ ਵਾਲੇ ਪਲਾਨ ’ਚ 28 ਦਿਨਾਂ ਦੀ ਮਿਆਦ ਮਿਲਦੀ ਹੈ। ਇਸ ’ਚ ਅਨਲਿਮਟਿਡ ਕਾਲਿੰਗ ਨਾਲ ਕੁੱਲ 2ਜੀ.ਬੀ. ਡਾਟਾ ਅਤੇ 300ਐੱਸ.ਐੱਮ.ਐੱਸ. ਦੀ ਸੁਵਿਧਾ ਦਿੱਤੀ ਜਾ ਰਹੀ ਹੈ।
297 ਰੁਪਏ ਵਾਲੇ ਪਲਾਨ ’ਚ ਵੀ ਅਨਲਿਮਟਿਡ ਕਾਲਿੰਗ ਨਾਲ 28 ਦਿਨਾਂ ਦੀ ਹੀ ਮਿਆਦ ਕੰਪਨੀ ਦੇ ਰਹੀ ਹੈ ਪਰ ਇਸ ’ਚ ਰੋਜ਼ਾਨਾ 1.5ਜੀ.ਬੀ. ਡਾਟਾ ਅਤੇ 100 ਐੱਸ.ਐੱਮ.ਐੱਸ. ਮਿਲਦੇ ਹਨ।
497 ਰੁਪਏ ਵਾਲੇ ਪਲਾਨ ’ਚ 297 ਰੁਪਏ ਵਾਲੇ ਰਿਚਾਰਜ ਵਰਗੀਆਂ ਸਾਰੀਆਂ ਸੁਵਿਧਾਵਾਂ ਮਿਲਦੀਆਂ ਹਨ। ਫਰਕ ਸਿਰਫ ਇਹ ਹੈ ਕਿ ਇਸ ’ਚ ਦੁਗਣੀ ਮਿਆਦ ਦਿੱਤੀ ਜਾ ਰਹੀ ਹੈ। ਇਹ ਪਲਾਨ 56 ਦਿਨਾਂ ਦੀ ਮਿਆਦ ਨਾਲ ਰੋਜ਼ਾਨਾ 1.5ਜੀ.ਬੀ. ਡਾਟਾ, 100 ਐੱਸ.ਐੱਮ.ਐੱਸ. ਅਤੇ ਅਨਲਿਮਟਿਡ ਕਾਲਿੰਗ ਆਫਰ ਕਰਦਾ ਹੈ।
ਗੱਲ ਕਰੀਏ ਸਭ ਤੋਂ ਮਹਿੰਗੇ 697 ਰੁਪਏ ਵਾਲੇ ਐੱਫ.ਆਰ.ਸੀ. ਪਲਾਨ ਦੀ ਤਾਂ ਇਸ ’ਚ 84 ਦਿਨਾਂ ਦੀ ਮਿਆਦ ਨਾਲ ਅਨਲਿਮਟਿਡ ਕਾਲਿੰਗ, ਰੋਜ਼ਾਨਾ 1.5ਜੀ.ਬੀ. ਡਾਟਾ ਅਤੇ 100 ਐੱਸ.ਐੱਮ.ਐੱਸ. ਦਿੱਤੇ ਜਾ ਰਹੇ ਹਨ।