ਬਦਲ ਗਏ ਏਅਰਟੈੱਲ ਦੇ ਇਹ 2 ਪਲਾਨ, ਅਨਲਿਮਟਿਡ ਕਾਲਿੰਗ ਸਮੇਤ ਮਿਲੇਗਾ ਜ਼ਿਆਦਾ ਡਾਟਾ

Friday, Jun 25, 2021 - 06:19 PM (IST)

ਬਦਲ ਗਏ ਏਅਰਟੈੱਲ ਦੇ ਇਹ 2 ਪਲਾਨ, ਅਨਲਿਮਟਿਡ ਕਾਲਿੰਗ ਸਮੇਤ ਮਿਲੇਗਾ ਜ਼ਿਆਦਾ ਡਾਟਾ

ਗੈਜੇਟ ਡੈਸਕ– ਰਿਲਾਇੰਸ ਜੀਓ ਨੂੰ ਟੱਕਰ ਦੇਣ ਲਈ ਏਅਰਟੈੱਲ ਨੇ ਆਪਣੇ ਦੋ ਪ੍ਰੀਪੇਡ ਪਲਾਨਸ ’ਚ ਬਦਲਾਅ ਕਰ ਦਿੱਤਾ ਹੈ। ਏਅਰਟੈੱਲ ਨੇ 349 ਰੁਪਏ ਅਤੇ 299 ਰੁਪਏ ਵਾਲੇ ਪਲਾਨਸ ’ਚ ਬਦਲਾਅ ਕਰਦੇ ਹੋਏ ਇਨ੍ਹਾਂ ਨੂੰ ਜ਼ਿਆਦਾ ਮਿਆਦ ਅਤੇ ਜ਼ਿਆਦਾ ਡਾਟਾ ਨਾਲ ਦੁਬਾਰਾ ਪੇਸ਼ ਕੀਤਾ ਹੈ। ਇਨ੍ਹਾਂ ਪਲਾਨਸ ਨੂੰ ਏਅਰਟੈੱਲ ਦੀ ਅਧਿਕਾਰਤ ਸਾਈਟ ’ਤੇ ਲਾਈਵ ਕਰ ਦਿੱਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਸਭ ਤੋਂ ਪਹਿਲਾਂ ਟੈਲੀਕਾਮਟਾਕ ਨੇ ਆਪਣੀ ਰਿਪੋਰਟ ’ਚ ਦਿੱਤੀ ਹੈ। 

349 ਰੁਪਏ ਵਾਲੇ ਪਲਾਨ ’ਚ ਮਿਲੇਗਾ ਜ਼ਿਆਦਾ ਡਾਟਾ
ਏਅਰਟੈੱਲ ਦਾ 349 ਰੁਪਏ ਵਾਲਾ ਪ੍ਰੀਪੇਡ ਪਲਾਨ ਰੋਜ਼ਾਨਾ 2 ਜੀ.ਬੀ. ਡਾਟਾ ਨਾਲ ਆਉਂਦਾ ਸੀ। ਇਸ ਵਿਚ ਗਾਹਕਾਂ ਨੂੰ 28 ਦਿਨਾਂ ਦੀ ਮਿਆਦ ਮਿਲਦੀ ਸੀ ਅਤੇ ਕੁਲ 56 ਜੀ.ਬੀ. ਡਾਟਾ ਆਫਰ ਕੀਤਾ ਜਾ ਰਿਹਾ ਸੀ ਪਰ ਹੁਣ ਇਸ ਪਲਾਨ ’ਚ ਗਾਹਕ ਨੂੰ ਰੋਜ਼ਾਨਾ 2.5 ਜੀ.ਬੀ. ਡੇਲੀ ਡਾਟਾ ਦੀ ਸੁਵਿਧਾ ਮਿਲੇਗੀ। ਇਸੇ ਤਰ੍ਹਾਂ 28 ਦਿਨਾਂ ਦੀ ਮਿਆਦ ’ਚ ਕੁਲ 70 ਜੀ.ਬੀ. ਡਾਟਾ ਮਿਲੇਗਾ। ਮਤਲਬ ਪਹਿਲਾਂ ਦੇ ਮੁਕਾਬਲੇ 14 ਜੀ.ਬੀ. ਡਾਟਾ ਮਿਲੇਗਾ। ਬਾਕੀ ਸਾਰੀਆਂ ਸੁਵਿਧਾਵਾਂ ਪੁਰਾਣੇ ਪਲਾਨ ਵਾਲੀਆਂ ਹੋਣਗੀਆਂ। 
ਇਸ ਪਲਾਨ ’ਚ ਅਨਲਿਮਟਿਡ ਕਾਲਿੰਗ ਨਾਲ ਰੋਜ਼ਾਨਾ 100 ਐੱਸ.ਐੱਮ.ਐੱਸ. ਅਤੇ ਨਾਲ ਹੀ ਐਮਾਜ਼ੋਨ ਪ੍ਰਾਈਮ ਦਾ ਮੁਫ਼ਤ ਐਕਸੈਸ ਮਿਲੇਗਾ। ਇਹ ਮੁਫ਼ਤ ਐਕਸੈਸ ਸਿਰਫ਼ 28 ਦਿਨਾਂ ਲਈ ਹੋਵੇਗਾ। ਇਸ ਤੋਂ ਇਲਾਵਾ ਏਅਰਟੈੱਲ ਐਕਸਟਰੀਮ ਪ੍ਰੀਮੀਅਮ ਅਤੇ ਵਿੰਕ ਮਿਊਜ਼ਿਕ ਦਾ ਮੁਫ਼ਤ ਸਬਸਕ੍ਰਿਪਸ਼ਨ ਵੀ ਮਿਲੇਗਾ। 

299 ਰੁਪਏ ਵਾਲੇ ਪਲਾਨ ’ਚ ਮਿਲੇਗੀ ਜ਼ਿਆਦਾ ਮਿਆਦ
ਏਅਰਟੈੱਲ ਨੇ ਆਪਣੇ 299 ਰੁਪਏ ਵਾਲੇ ਪ੍ਰੀਪੇਡ ਪਲਾਨ ’ਚ ਬਦਲਾਅ ਕਰਦੇ ਹੋਏ ਇਸੇ ਨੂੰ 30 ਦਿਨਾਂ ਦੀ ਮਿਆਦ ਨਾਲ ਪੇਸ਼ ਕੀਤਾ ਹੈ। ਪਹਿਲਾਂ ਇਸ ਨੂੰ 28 ਦਿਨਾਂ ਦੀ ਮਿਆਦ ਨਾਲ ਲਿਆਇਆ ਜਾ ਰਿਹਾ ਸੀ। ਇਸ ਪਲਾਨ ’ਚ ਗਾਹਕ ਨੂੰ ਕੁੱਲ 30 ਜੀ.ਬੀ. ਡਾਟਾ ਅਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਰੋਜ਼ਾਨਾ 100 ਐੱਸ.ਐੱਮ.ਐੱਸ. ਤੋਂ ਇਲਾਵਾ ਐਮਾਜ਼ੋਨ ਪ੍ਰਾਈਮ ਵੀਡੀਓ ਮੋਬਾਇਲ ਐਡੀਸ਼ਨ ਦੀ ਇਕ ਮਹੀਨੇ ਦਾ ਮੁਫ਼ਤ ਸਬਸਕ੍ਰਿਪਸ਼ਨ ਇਸ ਵਿਚ ਆਫਰ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ, ਇਸ ਪਲਾਨ ’ਚ ਮੁਫ਼ਤ ਵਿੰਕ ਮਿਊਜ਼ਿਕ, ਇਕ ਸਾਲ ਸ਼ਾਅ ਅਕਾਦਮੀ ਕੋਰਸ ਅਤੇ ਫਾਸਟੈਗ ’ਤੇ 100 ਰੁਪਏ ਦਾ ਕੈਸ਼ਬੈਕ ਵੀ ਮਿਲਦਾ ਹੈ। 


author

Rakesh

Content Editor

Related News