Airtel ਦਾ ਨਵਾਂ ਪਲਾਨ, 25GB ਡਾਟਾ ਨਾਲ ਮਿਲਣਗੇ ਕਈ ਫਾਇਦੇ

12/04/2019 1:51:42 PM

ਗੈਜੇਟ ਡੈਸਕ– ਟੈਲੀਕਾਮ ਬਾਜ਼ਾਰ ’ਚ ਮਚੀ ਹਲਚਲ ਦੌਰਾਨ ਜਿਥੇ ਆਪਰੇਟਰ ਆਪਣੇ ਪ੍ਰੀਪੇਡ ਟੈਰਿਫ ਮਹਿੰਗੇ ਕਰ ਰਹੇ ਹਨ, ਉਥੇ ਹੀ ਪੋਸਟਪੇਡ ਪਲਾਨਸ ’ਚ ਵੀ ਕੁਝ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਪੋਸਟਪੇਡ ਪਲਾਨਸ ’ਚ ਗਾਹਕਾਂ ਨੂੰ ਸੀਮਿਤ ਆਪਸ਼ਨ ਹੀ ਮਿਲਦੇ ਹਨ। ਏਅਰਟੈੱਲ ਵੀ ਕਈ ਆਕਰਸ਼ਕ ਪੋਸਟਪੇਡ ਪਲਾਨਸ ਗਾਹਕਾਂ ਨੂੰ ਆਫਰ ਕਰ ਰਹੀ ਹੈ। ਇਨ੍ਹਾਂ ਪਲਾਨਸ ’ਚ ਕਈ ਐਡੀਸ਼ਨਲ ਫਾਇਦੇ ਵੀ ਗਾਹਕਾਂ ਨੂੰ ਮਿਲਦੇ ਹਨ। ਜੇਕਰ ਇਨ੍ਹਾਂ ’ਤੇ ਇਕ ਨਜ਼ਰ ਮਾਰੀਏ ਤਾਂ ਕੰਪਨੀ ਦੇ ਪੋਸਟਪੇਡ ਪਲਾਨਸ 399 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੁੰਦੇ ਹਨ ਅਤੇ ਹੁਣ ਕੰਪਨੀ ਇਕ ਨਵਾਂ ਪਲਾਨ ਲੈ ਕੇ ਆਈ ਹੈ। ਏਅਰਟੈੱਲ ਨੇ 199 ਰੁਪਏ ਦਾ ਨਵਾਂ ਪੋਸਟਪੇਡ ਪਲਾਨ ਜੰਮੂ ਅਤੇ ਕਸ਼ਮੀਰ ਸਰਕਿਲ ’ਚ ਲਾਂਚ ਕੀਤਾ ਹੈ। ਭਾਰਤੀ ਏਅਰਟੈੱਲ ਦੇ ਢੇਰਾਂ ਪੋਸਟਪੇਡ ਪਲਾਨ ਅਜਿਹੇ ਹਨ, ਜੋ ਕੁਝ ਸਰਕਿਲਾਂ ’ਚ ਹੀ ਲਾਂਚ ਕੀਤੇ ਗਏ ਹਨ ਅਤੇ ਸਰਕਿਲ ਸਪੈਸੀਫਿਕ ਹਨ। ਅਜਿਹੇ ਪਲਾਨ ਦੇਸ਼ ਭਰ ’ਚ ਸਾਰੇ ਗਾਹਕਾਂ ਲਈ ਉਪਲੱਬਧ ਏਅਰਟੈੱਲ ਦੇ ਸਟੈਂਡਰਡ ਪਲਾਨਸ ਤੋਂ ਵਖਰੇ ਹੁੰਦੇ ਹਨ। ਨਵੇਂ 199 ਰੁਪਏ ਦੇ ਪੋਸਟਪੇਡ ਪਲਾਨ ਨੂੰ ਕੰਪਨੀ ਜੰਮੂ ਅਤੇ ਕਸ਼ਮੀਰ ਸਰਕਿਲ ਦੇ ਗਾਹਕਾਂ ਲਈ ਲੈ ਕੇ ਆਈ ਹੈ। ਏਅਰਟੈੱਲ ਦਾ ਇਹ ਪਲਾਨ 25 ਜੀ.ਬੀ. ਡਾਟਾ ਆਫਰ ਕਰਦਾ ਹੈ। 

PunjabKesari

ਮਿਲਣਗੇ ਇਹ ਫਾਇਦੇ
ਡਾਟਾ ਤੋਂ ਇਲਾਵਾ 199 ਰੁਪਏ ਦੇ ਪਲਾਨ ’ਚ ਗਾਹਕਾਂ ਨੂੰ ਅਨਲਿਮਟਿਡ ਲੋਕਲ, ਐੱਸ.ਟੀ.ਡੀ. ਅਤੇ ਰੋਮਿੰਗ ਕਾਲਸ ਦੇ ਫਾਇਦੇ ਮਿਲਦੇ ਹਨ। ਨਾਲ ਹੀ ਰੋਜ਼ਾਨਾ 100 ਮੁਫਤ ਮੈਸੇਜ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਏਅਰਟੈੱਲ ਥੈਂਕਸ ਬੈਨਿਫਿਟ ਦੇ ਤੌਰ ’ਤੇ ਇਸ ਪਲਾਨ ’ਚ ਗਾਹਕਾਂ ਨੂੰ Wynk Music ਦਾ ਫਾਇਦਾ ਵੀ ਦਿੱਤਾ ਜਾ ਰਿਹਾ ਹੈ। ਹਾਲਾਂਕਿ, ਇਹ ਲੋਅ-ਵੈਲਿਊ ਪਲਾਨ ਹੈ, ਜਿਸ ਦੇ ਚੱਲਦੇ ਕੋਈ ਐਡੀਸ਼ਨਲ ਬੈਨਿਫਿਟ ਇਸ ਪਲਾਨ ਦੇ ਨਾਲ ਨਹੀਂ ਦਿੱਤਾ ਜਾ ਰਿਹਾ। 


Related News