ਏਅਰਟੈੱਲ ਨੇ ਪੇਸ਼ ਕੀਤਾ ਧਮਾਕੇਦਾਰ ਪਲਾਨ, ਮਿਲ ਰਿਹਾ ਹੈ 372GB ਡਾਟਾ
Wednesday, Feb 21, 2018 - 05:18 PM (IST)

ਜਲੰਧਰ - ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਏਅਰਟੈੱਲ ਨੇ ਆਪਣੇ ਪ੍ਰੀਪੇਡ ਯੂਜ਼ਰਸ ਲਈ ਇਕ ਸਾਲ ਦੀ ਮਿਆਦ ਵਾਲਾ ਪਲਾਨ ਪੇਸ਼ ਕੀਤਾ ਹੈ। ਕੰਪਨੀ ਨੇ ਇਸ ਪਲਾਨ ਦੀ ਕੀਮਤ 995 ਰੁਪਏ ਹੈ। ਇਸ ਪਲਾਨ ਦੇ ਤਹਿਤ ਯੂਜ਼ਰਸ ਨੂੰ ਅਨਲਿਮਟਿਡ ਵਾਇਸ ਕਾਲ, ਡਾਟਾ ਅਤੇ SMS ਦਾ ਫਾਇਦਾ ਮਿਲੇਗਾ। ਇਹ ਪਲਾਨ ਖਾਸ-ਤੌਰ 'ਤੇ ਉਨ੍ਹਾਂ ਗਾਹਕਾਂ ਦੇ ਲਈ ਹੈ, ਜੋ ਵਾਰ-ਵਾਰ ਕਿਸੇ ਪਲਾਨ ਨੂੰ ਰਿਚਾਰਜ ਨਹੀਂ ਕਰਾਉਣਾ ਚਾਹੁੰਦੇ ਹਨ। ਪਲਾਨ ਦੀ ਵੈਲਡਿਟੀ 365 ਦਿਨਾਂ ਦੀ ਹੈ।
ਦੱਸ ਦੱਈਏ ਕਿ ਏਅਰਟੈੱਲ ਦਾ 995 ਰੁਪਏ ਵਾਲਾ ਇਹ ਅਨਲਿਮਟਿਡ ਪਲਾਨ ਕੰਪਨੀ ਦੀ ਅਧਿਕਾਰਿਤ ਵੈੱਬਸਾਈਟ 'ਤੇ ਲਿਸਟ ਹੋ ਚੁੱਕਾ ਹੈ, ਜਦਕਿ ਦੱਸ ਦੱਈਏ ਕਿ 995 ਰੁਪਏ ਦਾ ਇਹ ਪਲਾਨ ਹੁਣ ਅਲੱਗ-ਅਲੱਗ ਸਰਕਿਲ 'ਚ ਅਲੱਗ ਆਫਰ ਦੇ ਨਾਲ ਹੈ। ਕਿਸੇ ਸਰਕਿਲ ਅਨਲਿਮਟਿਡ ਕਾਲਿੰਗ ਦੀ ਸਹੂਲਤ ਹੈ। ਇਸ ਦਾ ਮਤਲਬ ਇਹ ਹੈ ਕਿ 995 ਰੁਪਏ ਵਾਲਾ ਪਲਾਨ ਹੁਣ ਸਿਰਫ ਕੁਝ ਹੀ ਸਰਕਿਲ 'ਚ ਉਪਲੱਬਧ ਹੈ। ਉਮੀਦ ਹੈ ਕਿ ਕੰਪਨੀ ਇਸ ਪਲਾਨ ਨੂੰ ਜਲਦ ਹੀ ਸਾਰੇ ਸਰਕਿਲ 'ਚ ਪੇਸ਼ ਕਰ ਸਕਦੀ ਹੈ।