ਡਾਊਨਲੋਡ ਸਪੀਡ 'ਚ ਸਾਰਿਆਂ ਨੂੰ ਪਛਾੜ ਏਅਰਟੈੱਲ ਨੇ ਮਾਰੀ ਬਾਜ਼ੀ, ਅਪਲੋਡ 'ਚ ਵੋਡਾਫੋਨ ਬਿਹਤਰ
Thursday, Mar 12, 2020 - 01:28 AM (IST)
ਗੈਜੇਟ ਡੈਸਕ—ਭਾਰਤੀ ਏਅਰਟੈੱਲ ਆਪਣੀ ਮਾਰਕੀਟਿੰਗ ਹਮੇਸ਼ਾ ਆਪਣੇ ਆਪ ਨੂੰ ਭਾਰਤ ਦਾ ਸਭ ਤੋਂ ਤੇਜ਼ ਨੈੱਟਵਰਕ ਦੱਸਦਾ ਹੈ ਅਤੇ ਲੇਟੈਸਟ ਰਿਪੋਰਟ 'ਚ ਇਹ ਗੱਲ ਸਾਬਤ ਵੀ ਹੋਈ ਹੈ। ਏਅਰਟੈੱਲ ਨੇ ਏਵਰੇਜ਼ ਡਾਊਨਲੋਡ ਸਪੀਡ ਟੈਸਟ ਦੇ ਮਾਮਲੇ 'ਚ ਵੋਡਾਫੋਨ ਜਿਓ ਨੂੰ ਪਛਾੜ ਦਿੱਤਾ ਹੈ। Tutela ਨੇ ਆਪਣੀ ਲੇਟੈਸਟ 'ਸਟੇਟ ਮੋਬਾਇਲ ਨੈੱਟਵਰਕਸ' ਰਿਪੋਰਟ 'ਚ ਦੱਸਿਆ ਹੈ ਕਿ ਏਵਰੇਜ਼ ਡਾਊਨਲੋਡ ਸਪੀਡ ਦੇ ਮਾਮਲੇ 'ਚ ਭਾਰਤੀ ਏਅਟਰੈੱਲ ਸਭ ਤੋਂ ਅਗੇ ਹੈ। ਉੱਥੇ, ਏਵਰੇਜ਼ ਅਪਲੋਡ ਸਪੀਡ ਦੇ ਮਾਮਲੇ 'ਚ ਵੋਡਾਫੋਨ ਬਾਕੀਆਂ ਤੋਂ ਅਗੇ ਹੈ।
ਨਵੀਂ ਰਿਪੋਰਟ 'ਚ 1 ਅਗਸਤ 2019 ਤੋਂ 31 ਜਨਵਰੀ 2020 ਵਿਚਾਲੇ ਦੇ 573 ਅਰਬ ਮੀਜਰਮੇਂਟਸ ਕਲੈਕਟ ਕੀਤਾ ਗਿਆ। Tutela ਵੱਲੋਂ ਕਿਹਾ ਗਿਆ ਹੈ ਕਿ 6.5 ਕਰੋੜ ਤੋਂ ਜ਼ਿਆਦਾ ਸਪੀਡ ਟੈਸਟ ਰਜਿਸਟਰ ਕੀਤੇ ਗਏ ਅਤੇ 90 ਕਰੋੜ ਲੇਟੈਂਸੀ ਟੈਸਟ ਕੀਤੇ ਗਏ। ਰਿਪੋਰਟ 'ਚ ਫਰਮ ਨੇ ਹਾਈਲਾਈਟ ਕੀਤਾ ਹੈ ਕਿ ਆਲ-ਰਾਊਂਡ ਐਨਾਲਿਸਿਸ 'ਚ ਏਅਰਟੈੱਲ ਨੇ ਬਾਕੀ ਕੰਪਨੀਆਂ ਕੋ-ਐਕਸੀਲੈਂਟ ਕੰਸਿਸਟੈਂਟ ਕੁਆਲਟੀ, ਕੋਰ ਕੰਸੀਸਟੈਂਟ ਕੁਆਲਟੀ, ਮੀਡੀਅਨ ਡਾਊਨਲੋਡ ਥਰੂਪੁਟ ਅਤੇ ਲੇਟੈਂਸੀ ਇਨ੍ਹਾਂ ਚਾਰ ਕੈਟੀਗਰੀਜ਼ 'ਚ ਪਿਛੇ ਦਿੱਤਾ ਹੈ।
ਏਅਰਟੈੱਲ ਸਭ ਤੋਂ ਬਿਹਤਰ ਨੈੱਟਵਰਕ
Tutela ਨੇ ਕਿਹਾ ਕਿ ਭਾਰਤੀ ਏਅਰਟੈੱਲ ਨੇ ਬਿਹਤਰੀਨ ਕੰਸੀਸਟੈਂਟ ਕੁਆਲਟੀ ਦਿੱਤੀ ਹੈ ਅਤੇ ਰਿਲਾਇੰਸ ਜਿਓ ਅਤੇ ਵੋਡਾਫੋਨ-ਆਈਡੀਆ ਦੇ ਮੁਕਾਬਲੇ ਏਅਰਟੈੱਲ ਦਾ ਪਰਫਾਰਮੈਂਸ 10 ਫੀਸਦੀ ਤਕ ਬਿਹਤਰ ਰਿਹਾ। ਜਿਓ ਦੇ ਮੁਕਾਬਲੇ ਏਅਰਟੈੱਲ ਕੋਰ ਕੰਸੀਸਟੈਂਟ ਕੁਆਲਟੀ 3.6 ਫੀਸਦੀ ਹੀ ਜ਼ਿਆਦਾ ਹੈ। ਡਾਊਨਲੋਡ ਸਪੀਡ ਦੀ ਗੱਲ ਕਰੀਏ ਤਾਂ ਭਾਰਤੀ ਏਅਰਟੈੱਲ ਦੀ ਏਵਰੇਜ਼ ਸਪੀਡ 7.4 ਐੱਮ.ਬੀ.ਪੀ.ਐੱਸ. ਪਤਾ ਚੱਲੀ ਹੈ। ਉੱਥੇ, ਵੋਡਾਫੋਨ-ਆਈਡੀਆ ਦੀ ਸਪੀਡ 6.5 ਐੱਮ.ਬੀ.ਪੀ.ਐੱਸ. ਹੈ। ਰਿਲਾਇੰਸ ਜਿਓ ਅਤੇ ਬੀ.ਐੱਸ.ਐੱਨ.ਐੱਲ. ਦੀ ਸਪੀਡ 5.3 ਐੱਮ.ਬੀ.ਪੀ.ਐੱਸ. ਅਤੇ 2.9 ਐੱਮ.ਬੀ.ਪੀ.ਐੱਸ. ਹੈ।
ਅਪਲੋਡ ਸਪੀਡ 'ਚ ਵੋਡਾਫੋਨ ਅੱਗੇ
ਅਪਲੋਡ ਸਪੀਡ ਦੀ ਗੱਲ ਕਰੀਏ ਤਾਂ ਵੋਡਾਫੋਨ ਆਈਡੀਆ ਦੀ ਸਪੀਡ ਸਭ ਤੋਂ ਜ਼ਿਆਦਾ 3.7 ਐੱਮ.ਬੀ.ਪੀ.ਐੱਸ. ਹੈ। ਇਸ ਤੋਂ ਬਾਅਦ 3.5 ਐੱਮ.ਬੀ.ਪੀ.ਐੱਸ. ਨਾਲ ਭਾਰਤੀ ਏਅਰਟੈੱਲ ਦੂਜੇ ਨੰਬਰ 'ਤੇ ਹੈ। ਤੀਸਰੇ ਸਥਾਨ 'ਤੇ 3.2 ਐੱਮ.ਬੀ.ਪੀ.ਐੱਸ. ਸਪੀਡ ਦੇ ਨਾਲ ਰਿਲਾਇੰਸ ਜਿਓ ਹੈ ਅਤੇ ਚੌਥੇ ਸਥਾਨ 'ਤੇ 1.7 ਐੱਮ.ਬੀ.ਪੀ.ਐੱਸ. ਦੀ ਸਪੀਡ ਨਾਲ ਬੀ.ਐੱਸ.ਐੱਨ.ਐੱਲ. ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਬੀ.ਐੱਸ.ਐੱਨ.ਐੱਲ. ਹੁਣ 6 ਸਰਕਲਸ 'ਚ 4ਜੀ ਸਰਵਿਸ ਆਫਰ ਕਰ ਰਿਹਾ ਹੈ ਅਤੇ ਇਸ ਦੀ 4ਜੀ ਪਰਫਰਾਮੈਂਸ ਬਿਹਤਰ ਰਹੀ ਹੈ। ਕੰਪਨੀ ਬਾਕੀ ਕੰਪਨੀਆਂ ਨੂੰ ਵੀ 4ਜੀ 'ਤੇ ਅਪਗ੍ਰੇਡ ਕਰ ਰਹੀ ਹੈ।
ਇਹ ਵੀ ਪੜ੍ਹੋ-