ਧਮਾਕੇਦਾਰ ਆਫਰ : ਏਅਰਟੈੱਲ ਨੇ ਇੰਟਰਨੈੱਟ ਪੈਕਸ ਦੀਆਂ ਕੀਮਤਾਂ ''ਚ ਕੀਤੀ 80 ਫੀਦਸੀ ਕਟੌਤੀ !
Monday, Aug 29, 2016 - 02:57 PM (IST)

ਜਲੰਧਰ : ਟੈਲੀਕਾਮ ਕੰਪਨੀਆਂ ਦੇ ਵਿਚ ਇੰਟਰਨੈੱਟ ਡਾਟਾ ਦੀਆਂ ਕੀਮਤਾਂ ਵਿਚ ਕਟੌਤੀ ਨੂੰ ਲੈ ਕੇ ਜੰਗ ਛਿੜ ਚੁੱਕੀ ਹੈ। ਵੋਡਾਫੋਨ, Idea ਅਤੇ BSNL ਦੇ ਬਾਅਦ ਹੁਣ ਦੇਸ਼ ਦੀ ਸਭ ਤੋਂ ਵੱਡੀ ਮੋਬਾਇਲ ਆਪ੍ਰੇਟਰ ਕੰਪਨੀ ਵਿਚ ਸ਼ੁਮਾਰ ਭਾਰਤੀ ਏਅਰਟੈੱਲ ਨੇ ਆਪਣੇ ਪ੍ਰੀਪੇਡ ਗਾਹਕਾਂ ਲਈ ਨਵੇਂ ਡਾਟਾ ਪੈਕ ਦਾ ਐਲਾਨ ਕੀਤਾ ਹੈ।
ਏਅਰਚਟੈੱਲ ਨੇ ਦੇਸ਼ ਭਰ ਦੇ ਯੂਜਰਸ ਲਈ ਲਈ Mega Saver Pack ਲਾਂਚ ਕੀਤਾ ਹੈ। ਇਹ ਪੈਕ ਦੋ ਟੈਰਿਫ ਪਲਾਨ ਦੇ ਨਾਲ ਆਉਂਦਾ ਹੈ ਅਤੇ ਯੂਜ਼ਰ ਨੂੰ ਲਗਾਤਾਰ ਡੇਟਾ ਰੀਚਾਰਜ ਕਰਨ ''ਤੇ ਵੱਡੀ ਰਾਹਤ ਮਿਲੇਗੀ।
ਨਵੇਂ ਪਲੈਨ ਦੇ ਮੁਤਾਬਿਕ 1,498 ਰੁਪਏ ਦੇ ਰੀਚਾਰਜ ਤੋਂ ਬਾਅਦ 1 ਜੀ.ਬੀ. 4 ਜੀ, 3ਜੀ ਡਾਟਾ ਇੰਟਰਨੈੱਟ ਯੂਸੇਜ ਲਈ ਮਿਲੇਗਾ। ਇਸ ਦੇ ਬੈਨੀਫਿਟ ''ਚ ਤੁਸੀਂ ਅਗਲੇ 12 ਮਹੀਨਿਆਂ ਤੱਕ 51 ਰੁਪਏ ਦੇ ਰੀਚਾਰਜ ਨਾਲ 1 ਜੀ. ਬੀ. 4 ਜੀ, 3ਜੀ ਇੰਟਰਨੈੱਟ ਡਾਟਾ ਦੀ ਵਰਤੋਂ ਕਰ ਸਕਦੇ ਹੋ। ਇਸ ਤਰ੍ਹਾਂ ਦਾ ਇਕ ਛੋਟਾ ਪਲਾਨ ਵੀ ਕੰਪਨੀ ਲਾਂਚ ਕਰੇਗੀ ਜਿਸ ''ਚ 748 ਰੁਪਏ ਦੇ ਰੀਚਾਰਜ ਨਾਲ 1 ਜੀ. ਬੀ. 4ਜੀ ਡਾਟਾ 99 ਰੁਪਏ ''ਚ ਅਗਲੇ 6 ਮਹੀਨਿਆਂ ਲਈ ਉਪਲੱਬਧ ਹੋਵੇਗਾ। ਏਅਰਟੈੱਲ ਦਾ ਕਹਿਣਾ ਹੈ ਇਹ ਪੀਰੀਅਡ ਪੈਕਸ ਦਿੱਲੀ ''ਚ ਮੁਹੱਈਆ ਕਰਵਾ ਦਿੱਤੇ ਗਏ ਹਨ ਤੇ 31 ਅਗਸਤ 2016 ਤੋਂ ਬਾਅਦ ਸਰਕਲ ਭਰ ''ਚ ਮੁਹੱਈਆ ਕਰਵਾ ਦਿੱਤੇ ਜਾਣਗੇ।