ਏਅਰਟੈੱਲ ਦਾ ਸ਼ਾਨਦਾਰ ਆਫਰ, ਬ੍ਰਾਡਬੈਂਡ ਪਲਾਨ ''ਤੇ ਮਿਲੇਗਾ 15 ਫੀਸਦੀ ਤਕ ਦਾ ਡਿਸਕਾਊਂਟ

04/26/2020 7:24:53 PM

ਗੈਜੇਟ ਡੈਸਕ—ਦਿੱਗਜ ਟੈਲੀਕਾਮ ਕੰਪਨੀ ਏਅਰਟੈੱਲ ਜ਼ਿਆਦਾ ਤੋਂ ਜ਼ਿਆਦਾ ਗਾਹਕਾਂ ਨੂੰ ਲੁਭਾਉਣ ਲਈ ਨਵੇਂ-ਨਵੇਂ ਆਫਰ ਪੇਸ਼ ਕਰਦੀ ਆਈ ਹੈ। ਕੰਪਨੀ ਨੇ ਇਕ ਹੋਰ ਖਾਸ ਆਫਰ ਪੇਸ਼ ਕੀਤਾ ਹੈ ਜਿਸ 'ਚ ਉਪਭੋਗਤਾਵਾਂ ਨੂੰ ਮੁਫਤ 'ਚ ਇੰਸਟਾਲੇਸ਼ਨ ਦੀ ਸੇਵਾ ਅਤੇ ਲਾਂਗ-ਟਰਮ ਬ੍ਰਾਡਬੈਂਡ ਪਲਾਨ 'ਤੇ 15 ਫੀਸਦੀ ਦਾ ਡਿਸਕਾਊਂਟ ਮਿਲੇਗਾ। ਇਹ ਡਿਸਕਾਊਂਟ ਏਅਰਟੈੱਲ ਐਕਸਟ੍ਰੀਮ ਬ੍ਰਾਡਬੈਂਡ ਪਲਾਨ 'ਤੇ ਦਿੱਤਾ ਜਾਵੇਗਾ। ਇਸ 'ਚ 799 ਰੁਪਏ ਤੋਂ ਲੈ ਕੇ 3999 ਰੁਪਏ ਤਕ ਦੇ ਪਲਾਨ ਸ਼ਾਮਲ ਹਨ।

ਏਅਰਟੈੱਲ ਦਾ ਨਵਾਂ ਆਫਰ
ਏਅਰਟੈੱਲ ਦੇ ਸਾਰੇ ਪਲਾਨ ਇਕ ਮਹੀਨੇ, ਤਿੰਨ ਮਹੀਨੇ ਅਤੇ ਸਾਲ ਭਰ ਦੀ ਸਮਾਂ ਸੀਮਾ ਨਾਲ ਆਉਂਦੇ ਹਨ। ਇਨ੍ਹਾਂ 'ਚੋਂ ਘਟੋ-ਘੱਟ ਤਿੰਨ ਮਹੀਨੇ ਦੀ ਮਿਆਦ ਵਾਲੇ ਬ੍ਰਾਡਬੈਂਡ ਪਲਾਨ ਨੂੰ ਲਾਂਗ-ਟਰਮ ਪਲਾਨ ਕਿਹਾ ਜਾਂਦਾ ਹੈ। ਕੰਪਨੀ ਇਨ੍ਹਾਂ 'ਤੇ 15 ਫੀਸਦੀ ਦਾ ਡਿਸਕਾਊਂਟ ਦੇ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਇਕ ਲਿਮਟਿਡ ਆਫਰ ਹੈ ਜੋ ਕਦੇ ਵੀ ਖਤਮ ਹੋ ਸਕਦਾ ਹੈ।

ਏਅਰਟੈੱਲ ਦਾ 799 ਰੁਪਏ ਵਾਲਾ ਬ੍ਰਾਡਬੈਂਡ ਪਲਾਨ
ਯੂਜ਼ਰਸ ਨੂੰ ਇਸ ਪਲਾਨ 'ਚ 150ਜੀ.ਬੀ. ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ ਯੂਜ਼ਰਸ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਕਰ ਸਕਦੇ ਹਨ। ਨਾਲ ਹੀ ਕੰਪਨੀ ਯੂਜ਼ਰਸ ਨੂੰ ਪ੍ਰੀਮੀਅਮ ਐਪਸ ਦਾ ਸਬਸਕਰੀਪਸ਼ਨ ਮੁਫਤ 'ਚ ਦੇਵੇਗੀ।

ਏਅਰਟੈੱਲ ਦਾ 999 ਰੁਪਏ ਵਾਲਾ ਬ੍ਰਾਡਬੈਂਡ ਪਲਾਨ
ਯੂਜ਼ਰਸ ਨੂੰ ਇਸ ਪਲਾਨ 'ਚ 300 ਜੀ.ਬੀ. ਡਾਟਾ 200 ਐੱਮ.ਬੀ.ਪੀ.ਐੱਸ. ਦੀ ਸਪੀਡ ਨਾਲ ਮਿਲਦਾ ਹੈ। ਇਸ ਤੋਂ ਇਲਾਵਾ ਯੂਜ਼ਰਸ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਡ ਕਰ ਸਕਦੇ ਹਨ। ਨਾਲ ਹੀ ਕੰਪਨੀ ਯੂਜ਼ਰਸ ਨੂੰ ਪ੍ਰੀਮੀਅਮ ਐਪਸ ਦੀ ਸਬਸਕਰੀਪਸ਼ਨ ਮੁਫਤ 'ਚ ਦੇਵੇਗੀ।


Karan Kumar

Content Editor

Related News