ਇਹ ਨਵਾਂ ਕਾਂਸੇਪਟ ਏਅਰਕ੍ਰਾਫਟ ਹੈ ਇਲੈਕਟ੍ਰਿਕ, ਆਟੋਮੈਟਿਕ ਅਤੇ ਲੱਗੇ ਹਨ ਦਰਜਨਾਂ ਪੱਖੇ

Sunday, Mar 06, 2016 - 11:27 AM (IST)

ਇਹ ਨਵਾਂ ਕਾਂਸੇਪਟ ਏਅਰਕ੍ਰਾਫਟ ਹੈ ਇਲੈਕਟ੍ਰਿਕ, ਆਟੋਮੈਟਿਕ ਅਤੇ ਲੱਗੇ ਹਨ ਦਰਜਨਾਂ ਪੱਖੇ

ਜਲੰਧਰ— ਡਿਫੈਂਸ ਐਡਵਾਂਸਡ ਰਿਸਰਚ ਪ੍ਰਾਜੈਕਟਸ ਏਜੰਸੀ (ਡਾਰਪਾ) ਨੇ ਔਰੋਰਾ ਫਲਾਈਟ ਸਾਇੰਸਿਜ਼ (Aurora Flight Sciences)  ਨੂੰ ਏਜੰਸੀ ਲਈ ਨਵਾਂ ਬਿਨਾਂ ਪਾਇਲਟ ਦੇ ਵਰਟੀਕਲ ਟੇਕ-ਆਫ ਅਤੇ ਲੈਂਡਿੰਗ (ਵੀ. ਟੀ. ਓ. ਐੱਲ.) ਏਅਰਕ੍ਰਾਫਟ ਬਣਾਉਣ ਲਈ ਐਵਾਰਡ ਦਿੰਦੇ ਹੋਏ ਕਾਂਟ੍ਰੈਕਟ ਦਿੱਤਾ ਹੈ ।
ਨਵਾਂ ਐਕਸ-ਪਲੇਨ (ਹਵਾਈ ਜਹਾਜ਼) ਜਿਸ ਦੀ ਸਪੀਡ 400 ਨਾਟਸ ਅਤੇ ਇਸ ਦਾ ਕਾਰਗੋ ਲੋਡ ਪਲੇਨ ਦਾ 40 ਫ਼ੀਸਦੀ ਹੋਵੇਗਾ, ਜੋ ਲਗਭਗ 10000 ਤੋਂ 12000 ਪੌਂਡ ਹੋਵੇਗਾ। ਫਿਊਲ ਦੀ ਬਚਤ ਦੇ ਮਾਮਲੇ ਵਿਚ ਇਹ ਪਹਿਲਾਂ ਵਾਲੇ ਮਾਡਲ ਵੀ-22 ਓਸਪ੍ਰੇ ਤੋਂ ਬਿਹਤਰ ਮੰਨਿਆ ਜਾ ਰਿਹਾ ਹੈ ।  
ਔਰੋਰਾ ਨੇ ਇਸ ਨਵੇਂ ਪਲੇਨ ਨੂੰ ਲਾਈਟ ਨਿੰਗਸਟਰਾਇਕ ਦਾ ਨਾਮ ਦਿੱਤਾ ਹੈ ਜੋ ਇਸ ਪਲੇਨ ਲਈ ਪੂਰੀ ਤਰ੍ਹਾਂ ਨਾਲ ਫਿਟ ਬੈਠਦਾ ਹੈ ਕਿਉਂਕਿ ਇਹ ਇਲੈਕਟਰਿਕ ਹੈ ।  ਲਾਈਟਨਿੰਗ ਸਟਰਾਇਕ ਪਰਾਂ ਉੱਤੇ ਲੱਗੇ ਆਪਣੇ 24 ਪੱਖਿਆਂ ਦੇ ਜ਼ਰੀਏ 3 ਮੈਗਾਵਾਟ (4,000 ਹਾਰਸਪਾਵਰ) ਦੀ ਇਲੈਕਟ੍ਰਿਕ ਪਾਵਰ ਪੈਦਾ ਕਰਦਾ ਹੈ । ਡਾਰਪਾ ਦੇ ਮੁਤਾਬਕ ਇਹ ਆਊਟਪੁਟ ਔਸਤ ਕਮਰਸ਼ੀਅਲ ਵਿੰਡਟਰਬਾਈਨ ਦੇ ਬਰਾਬਰ ਹੈ । ਰਿਸਰਚ ਏਜੰਸੀ ਨੇ ਇਸ ਟੈਕਨਾਲੋਜੀਕਲੀ ਐਡਵਾਂਡਸਟ ਡਿਜ਼ਾਈਨ ਲਈ ਪ੍ਰਸ਼ੰਸਾ ਵੀ ਕੀਤੀ ਹੈ । ਸੈਲਿਊਲਰ ਐਰੋਡਾਇਨਾਮਿਕ ਵਿੰਗ ਡਿਜ਼ਾਇਨ ਅਤੇ ਓਵਰ-ਐਕੁਏਟਿਡ ਫਲਾਈਟ ਕੰਟਰੋਲ ਸਿਸਟਮ ਹਰ ਪੱਖੇ ਦੇ ਥਰਸਟ (ਜ਼ੋਰ) ਨੂੰ ਐਡਜਸਟ ਕਰਦਾ ਹੈ।
ਲਾਈਟਨਿੰਗ ਸਟ੍ਰਾਇਕ ਦੀ ਟੈਸਟ ਫਲਾਈਟ 2018 ਤੋਂ ਪਹਿਲਾਂ ਸੰਭਵ ਨਹੀਂ ਹੋਵੇਗੀ ਹਾਲਾਂਕਿ ਜੇਕਰ ਤੁਸੀਂ ਇਹ ਦੇਖਣ ਲਈ ਵਿਆਕੁਲ ਹੋ ਕਿ ਲਾਈਟਨਿੰਗ ਸਟ੍ਰਾਇਕ ਕਿਵੇਂ ਉਡਾਨ ਭਰੇਗਾ ਤਾਂ ਤੁਸੀਂ ਇਸ ਦੀ ਵੀਡੀਓ ਜ਼ਰੂਰ ਦੇਖ ਸਕਦੇ ਹੋ ਜਿਸ ਨੂੰ ਡਾਰਪਾ ਨੇ ਪੇਸ਼ ਕੀਤਾ ਹੈ । ਲਾਈਟਨਿੰਗ ਸਟ੍ਰਾਇਕ ਨੂੰ ਉਡਾਨਾਂ ਭਰਨ ਅਤੇ ਲੈਂਡ ਕਰਨ ਲਈ ਕਿਸੇ ਰਨਵੇ ਦੀ ਜ਼ਰੂਰਤ ਨਹੀਂ ਹੈ । ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕਿਵੇਂ ਹੋ ਸਕਦਾ ਹੈ ਤਾਂ ਇਸ ਲਈ ਤੁਹਾਨੂੰ ਇਸ ਦਾ ਕਾਂਸੇਪਟ ਵੀਡੀਓ ਦੇਖਣਾ ਹੋਵੇਗਾ ਜੋ ਜਗ ਬਾਣੀ ਗੈਜੇਟਸ ਦੇ ਫੇਸਬੁਕ ਪੇਜ https:// www.facebook. com/GadgetBani/ ''ਤੇ ਉਪਲੱਬਧ ਹੈ ।


Related News