Vivo 15 Pro ਤੋਂ ਬਾਅਦ ਹੁਣ ਜਲਦ ਲਾਂਚ ਹੋਵੇਗਾ Vivo 15

Friday, Mar 15, 2019 - 02:09 AM (IST)

Vivo 15 Pro ਤੋਂ ਬਾਅਦ ਹੁਣ ਜਲਦ ਲਾਂਚ ਹੋਵੇਗਾ Vivo 15

ਗੈਜੇਟ ਡੈਸਕ—ਵੀਵੋ ਦਾ ਕਹਿਣਾ ਹੈ ਕਿ ਉਹ ਅਜੇ ਆਨਲਾਈਨ ਐਕਸਕਲੂਸੀਵ ਬ੍ਰੈਂਡ ਲਿਆਉਣ ਦੀ ਤਿਆਰੀ 'ਚ ਨਹੀਂ ਹੈ। ਵੀਵੋ ਇੰਡੀਆ ਦੇ ਡਾਇਰੈਕਟਰ ਬ੍ਰੈਂਡ ਸਟਰੈਟਿਜੀ ਨਿਪੁਣ ਮੋਰਿਆ ਨੇ ਕਿਹਾ ਕਿ ਸਾਡਾ ਪਲਾਨ ਇਨੋਵੇਸ਼ਨ 'ਤੇ ਫੋਕਸ ਰੱਖਣ ਦਾ ਹੈ। ਦੱਸਣਯੋਗ ਹੈ ਕਿ ਓਪੋ ਦਾ ਆਫਲਾਈਨ ਬ੍ਰੈਂਡ ਰੀਅਲਮੀ ਬਾਜ਼ਾਰ 'ਚ ਕਾਫੀ ਆਕਰਮਕ ਬਣਿਆ ਹੋਇਆ ਹੈ। ਨਿਪੁਣ ਨੇ ਦੱਸਿਆ ਕਿ ਪਾਪ-ਅਪ ਕੈਮਰੇ ਵਾਲੇ ਵੀਵੋ ਵੀ15 ਪ੍ਰੋ ਤੋਂ ਬਾਅਦ ਵੀ15 ਵੀ ਜਲਦ ਲਾਂਚ ਕੀਤਾ ਜਾਵੇਗਾ। ਹਾਲਾਂਕਿ ਕੀਮਤ ਕਿੰਨੀ ਹੋਵੇਗੀ ਅਤੇ ਕਿਵੇਂ ਦੇ ਫੀਚਰ ਨਾਲ ਆਵੇਗਾ, ਉਨ੍ਹਾਂ ਨੇ ਫਿਲਹਾਲ ਇਸ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਵਾਈ ਸੀਰੀਜ਼ ਨੂੰ ਵੀ ਵੀਵੋ ਮਜ਼ਬੂਤ ਕਰੇਗੀ। ਨਿਪੁਣ ਮੁਤਾਬਕ ਦੋ ਸਾਲ ਬਾਅਦ ਉਹ 5ਜੀ ਭਾਰਤ ਦੇ ਮੋਬਾਇਲ ਬਾਜ਼ਾਰ 'ਚ ਨਵੀਂ ਤੇਜ਼ੀ ਦੀ ਉਮੀਦ ਕਰ ਰਹੇ ਹਨ।

ਨਿਪੁਣ ਦਾ ਕਹਿਣਾ ਹੈ ਕਿ ਅਜੇ ਤੱਕ ਰਣਨੀਤੀ ਆਫਲਾਈਨ 'ਤੇ ਫੋਕਸ ਕਰ ਰਹੀ ਹੈ ਅਤੇ ਸਾਡਾ ਡਿਸਟਰੀਬਿਊਸ਼ਨ ਮਜ਼ਬੂਤ ਰਿਹਾ ਹੈ। ਨਾਲ ਹੀ ਸਾਡੇ ਫੋਨ ਨੂੰ ਆਨਲਾਈਨ 'ਤੇ ਵਧੀਆ ਰਿਜ਼ਲਟ ਮਿਲਿਆ ਹੈ। ਪ੍ਰੋਡਕਟ ਵਧੀਆ ਰਹੇਗਾ ਤਾਂ ਅਸੀਂ ਦੋਵੇਂ ਚੈਨਲ 'ਚ ਬਣੇ ਰਹਿ ਸਕਦੇ ਹਾਂ। ਸੈਮਸੰਗ ਦੀ ਨਵੀਂ ਏ-ਸੀਰੀਜ਼, ਨੋਕੀਆ ਦੇ ਮਿਡ ਸੈਗਮੈਂਟ 'ਤੇ ਫੋਕਸ ਨਾਲ ਵਧਦੇ ਚੈਲੇਂਜ 'ਤੇ ਵੀਵੋ ਦਾ ਕਹਿਣਾ ਹੈ ਕਿ ਪਿਛਲੇ ਸਾਲ ਵੀ ਇਸ ਤਰ੍ਹਾਂ ਦੀ ਚੁਣੌਤੀ ਸੀ, ਏ7 ਅਤੇ ਏ9 ਪਿਛਲੇ ਸਾਲ ਵੀ ਆਏ ਸਨ। ਅਜਿਹੇ 'ਚ ਵੀਵੋ ਇਨੋਵੇਸ਼ਨ ਅਤੇ ਨਵੇਂ ਫੀਚਰ ਨਾਲ ਬਾਜ਼ਾਰ 'ਚ ਮੁਕਾਬਲਾ ਕਰੇਗਾ।  ਕੀ ਵੀਵੋ ਆਪ-ਅਪ ਕੈਮਰੇ ਵਰਗੇ ਫੀਚਰ ਨੂੰ ਘੱਟ ਕੀਮਤ 'ਤੇ ਲਿਆਵੇਗੀ? ਇਸ ਸਵਾਲ ਦੇ ਜਵਾਬ 'ਚ ਨਿਪੁਣ ਨੇ ਕਿਹਾ ਕਿ ਪਾਪ-ਅਪ ਅਜੇ ਤਾਂ ਨਹੀਂ ਕਹਿ ਸਕਦੇ ਪਰ ਅਸੀਂ ਇਨੋਵੇਸ਼ਨ ਘੱਟ ਕੀਮਤ 'ਤੇ ਲਿਆਉਂਦੇ ਰਹੇ ਹਾਂ, ਜਿਵੇਂ ਓ ਟਾਈਪ ਡਿਸਪਲੇਅ ਘੱਟ ਕੀਮਤ 'ਚ ਲਿਆਂਦੀ ਹੈ। ਪਾਪ-ਅਪ 'ਚ ਅਜਿਹਾ ਕਦੋਂ ਹੋਵੇਗਾ, ਅਜੇ ਨਹੀਂ ਕਹਿ ਸਕਦੇ। ਕੁਝ ਦਿਨ ਪਹਿਲਾਂ ਓਪੋ ਨੇ ਆਪਣੇ ਨਵੇਂ ਫੋਨ ਐੱਫ11 ਪ੍ਰੋ 'ਚ ਆਪ-ਅਪ ਕੈਮਰੇ ਨੂੰ ਪੇਸ਼ ਕੀਤਾ ਅਤੇ ਜਲਦ ਹੀ ਵਨਪਲੱਸ ਵੀ ਇਸ ਨੂੰ ਨਵੇਂ ਫਲੈਗਸ਼ਿਪ 'ਚ ਲਿਆ ਸਕਦੀ ਹੈ।

ਨਿਪੁਣ ਕਹਿੰਦੇ ਹਨ ਕਿ ਅਸੀਂ ਫਿਗਰਪ੍ਰਿੰਟ ਸੈਂਸਰ ਅੱਜ ਤੋਂ ਡੇਢ ਸਾਲ ਪਹਿਲੇ  X20 UD ਮਾਡਲ 'ਚ ਲਿਆਉਂਦਾ ਸੀ, ਜਿਸ ਨੂੰ ਅਜੇ ਤੱਕ ਸਾਰੇ ਬ੍ਰੈਂਡ ਨਹੀਂ ਲਿਆ ਪਾਏ ਹਨ। ਇਸ ਤਰ੍ਹਾਂ ਪਾਪ-ਅਪ ਕੈਮਰਾ ਅਸੀਂ ਇਕ ਸਾਲ ਪਹਿਲੇ ਦੀ ਮੋਬਾਇਲ ਵਰਲਡ ਕਾਂਗਰਸ 'ਚ Apex ਮਾਡਲ ਨਾਲ ਲਾਂਚ ਕਰ ਦਿੱਤਾ ਸੀ। ਅਜੇ ਇਸ ਸਾਲ ਤੱਕ ਵੀ ਕਈ ਲੋਕ ਇਸ ਫੀਚਰ ਨੂੰ ਲਿਆਉਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਮੁਤਾਬਕ ਇਨੋਵੇਸ਼ਨ ਕਾਪੀ ਤਾਂ ਹੋਵੇਗਾ ਪਰ ਟੈੱਕ ਸੈਵੀ ਕੰਜ਼ਿਊਮਰ ਸਮਝਦਾ ਹੈ ਕਿ ਕੌਣ ਕਿਹੜੇ ਫੀਚਰ ਨੂੰ ਕਿੰਨਾ ਪਹਿਲਾਂ ਲੈ ਕੇ ਆਇਆ ਹੈ।


author

Karan Kumar

Content Editor

Related News