ਹਵਾ ''ਚ ਉੱਡਣ ਵਾਲੀ ਕਾਰ AeroMobil ਇਸ ਮਹੀਨੇ ਪੇਸ਼ ਕੀਤੀ ਜਾ ਸਕਦੀ ਹੈ

Monday, Apr 17, 2017 - 02:01 PM (IST)

ਹਵਾ ''ਚ ਉੱਡਣ ਵਾਲੀ ਕਾਰ AeroMobil ਇਸ ਮਹੀਨੇ ਪੇਸ਼ ਕੀਤੀ ਜਾ ਸਕਦੀ ਹੈ

ਜਲੰਧਰ-ਸ਼ਹਿਰਾਂ ''ਚ ਵੱਧਦੇ ਟ੍ਰੈਫਿਕ ਦੀ ਵਜ੍ਹਾ ਕਰਕੇ ਸੜਕਾਂ ''ਤੇ ਜਾਮ ਹੋਣਾ ਆਮ ਗੱਲ ਹੈ। ਇਸ ਪਰੇਸ਼ਾਨੀ ਨੂੰ ਨਿਪਟਾਉਣ ਦਾ ਤਰੀਕਾ ਟੈਕਨਾਲੋਜੀ ਦੇ ਕੋਲ ਹੈ। ਸੁਣਨ ''ਚ ਸੁਪਨਾ ਲੱਗਦਾ ਹੈ ਪਰ ਜਲਦੀ ਹੀ ਲੋਕ ਉੱਡਣ ਵਾਲੀਆ ਕਾਰਾਂ ''ਚ ਸਫਰ ਕਰ ਸਕਦੇ ਹਨ। ਹਾਲਾਂਕਿ ਇਹ ਤਕਨੀਕ ਹੁਣ ਸ਼ੁਰੂਆਤੀ ਦੌਰ ''ਚ ਹੈ ਪਰ ਆਮ ਆਦਮੀ ਦੀ ਪਹੁੰਚ ਤੋਂ ਦੂਰ ਨਹੀਂ ਹੈ। ਹੋ ਸਕਦਾ ਹੈ ਕਿ ਅਸੀਂ ਜਲਦੀ ਹੀ ਦੁਨਿਆ ਦੀ ਪਹਿਲੀ ਫਲਾਇੰਗ ਕਾਰ ਦੇ ਪ੍ਰੋਡਕਸ਼ਨ ਵਰਜ਼ਨ ਦੇਖ ਸਕਦੇ ਹਾਂ। 

Slovakian ਫਰਮ AeroMobil  ਨੂੰ 20 ਅਪ੍ਰੈਲ ਨੂੰ ਮੋਨੈਕੋ ''ਚ Marques ਸ਼ੋਅ ''ਚ ਆਪਣੇ ਕਨਸੈਪਟ ਫਲਾਇੰਗ ਕਾਰ ਨੂੰ ਪੇਸ਼ ਕਰਨ ਜਾ ਰਹੀ ਹੈ। AeroMobil  ਪਹਿਲਾਂ ਵੀ ਫਲਾਇੰਗ ਕਾਰ 3.0 ਨੂੰ 2014 ''ਚ ਦਿਖਾ ਚੁੱਕੀ ਹੈ ਪਰ ਨਵੇਂ ਵਰਜ਼ਨ ''ਚ ਪਹਿਲਾਂ ਤੋਂ ਜਿਆਦਾ ਬੇਹਤਰ ਫੀਚਰ ਜੋੜੇ ਗਏ ਹੈ।

ਕੰਪਨੀ ਦਾ ਕਹਿਣਾ ਹੈ ਕਿ AeroMobil  ਇਕ ਇੰਟੀਗ੍ਰੇਟੇਡ ਏਅਰਕ੍ਰਾਫਟ ਹੋਣ ਦੇ ਨਾਲ-ਨਾਲ ਪੂਰੀ ਤਰ੍ਹਾਂ ਇਕ ਚਾਰ ਚੱਕੇ ਵਾਲੀ ਕਾਰ ਵੀ ਹੈ। ਇਸ ਕਾਰ ''ਚ ਐਰੋ ਅਤੇ ਕਾਰ ਦੇ ਪੂਰੇ ਫੰਕਸ਼ਨ ਹਨ ਇਸ ਤਰ੍ਹਾਂ ਇਹ ਭਵਿੱਖ ''ਚ ਟਰਾਂਸਪੋਰਟ ਦਾ ਬੇਹਤਰ ਮਾਧਿਅਮ ਸਾਬਿਤ ਹੋ ਸਕਦੀ ਹੈ।

ਇਸ ਕਨਸੈਪਟ ਫਲਾਇੰਗ ਕਾਰ ਦਾ ਪੁਰਾਣਾ ਵਰਜ਼ਨ AeroMobil 3.0 ਤਿੰਨ ਸਟਾਰ ਵਾਲਾ ਸੀ। ਇਸ ''ਚ Rotax 912 ਫੋਰ ਸਿਲਡੰਰ ਇੰਜਣ ਦਿੱਤਾ ਗਿਆ ਹੈ ਜੋ 99Bhp ਦੀ ਪਾਵਰ ਪੈਦਾ ਕਰਦਾ ਹੈ ਅਤੇ ਹਵਾ ''ਚ ਇਸ ਦੀ ਟੌਪ ਸਪੀਡ 200Km/h ਹੈ। ਜਦਕਿ ਇਹ ਸੜਕ ''ਤੇ 160Km/hਦੀ ਸਪੀਡ ਦਿੰਦਾ ਹੈ।

ਮੰਨਿਆ ਜਾਂਦਾ ਹੈ ਕਿ ਲੈਟੇਸਟ ਕਨਸੈਪਟ ਵਰਜ਼ਨ ''ਚ ਕੰਪਨੀ ਨੇ ਟੈਕਨੀਕਲ ਨਜ਼ਰ ''ਚ ਵੀ ਬਦਲਾਅ ਜਰੂਰ ਕੀਤੇ ਹੋਣਗੇ। ਕੰਪਨੀ ਦੇ ਦਾਅਵੇ ਦੇ ਮੁਤਾਬਿਕ ਸੜਕ ''ਤੇ ਇਸ ਦੀ ਮਾਈਲੇਜ 12.5Km/l ਅਤੇ ਹਵਾ ''ਚ ਇਸ ਦੀ ਮਾਈਲੇਜ 15litres/hour ਹੈ। ਇਸ ਵਹੀਕਲ ਦੀ ਸੜਕ ''ਤੇ ਰੇਂਜ 875Km ਹੈ ਅਤੇ ਹਵਾ ''ਚ ਇਸ ਦੀ ਰੇਂਜ 700Kmਹੈ।

ਕੰਪਨੀ ਨੇ ਦੱਸਿਆ ਕਿ ਇਸ ਕਨਸੈਪਟ ਕਾਰ ਦੀ ਸਾਰੀ ਜਾਣਕਾਰੀ 20 ਅਪ੍ਰੈਲ 2017 ਨੂੰ ਸ਼ੇਅਰ ਕਰ ਦਿੱਤੀ ਜਾਵੇਗੀ। ਇਸ ਫਲਾਇੰਗ ਕਾਰ ਦੀ ਡਿਲਵਰੀ ਅਗਲੇ ਸਾਲ ਤੱਕ ਹੋ ਸਕਦੀ ਹੈ। ਹਾਲਾਂਕਿ ਕੰਪਨੀ ਨੇ ਹੁਣ ਤੱਕ ਇਸਦੀ ਕੀਮਤ ਦੀ ਜਾਣਕਾਰੀ ਨਹੀਂ ਦਿੱਤੀ ਹੈ। 


Related News