Gigabyte ਨੇ ਐਡ ਕੀਤੇ ਆਪਣੇ ਲੈਪਟਾਪ ''ਚ ਨਵੇਂ ਫੀਚਰ
Tuesday, Nov 15, 2016 - 11:44 AM (IST)
ਜਲੰਧਰ - ਕੰਪਿਊਟਰ ਹਾਰਡਵੇਅਰ ਨਿਰਮਾਤਾ ਕੰਪਨੀ Gigabyte ਨੇ ਯੂਜ਼ਰਸ ਦੀ ਜਰੂਰਤਾਂ ''ਤੇ ਧਿਆਨ ਦਿੰਦੇ ਹੋਏ AERO 14 ਲੈਪਟਾਪ ''ਚ ਨਵੇਂ ਫੀਚਰ ਅਤੇ ਗ੍ਰਾਫ਼ਿਕਸ ਟੈਕਨਾਲੋਜ਼ੀ ਨੂੰ ਐਡ ਕੀਤਾ ਹੈ। ਕੰਪਨੀ ਨੇ ਇਸ ਲੈਪਟਾਪ ਨੂੰ ਪਹਿਲਾਂ ਤੋਂ ਜ਼ਿਆਦਾ ਸਲਿਮ ਬਣਾਇਆ ਹੈ ਜਿਸ ਦੇ ਨਾਲ ਇਸ ਦੀ ਮੋਟਾਈ ਸਿਰਫ਼ 19.9mm ਰਹਿ ਗਈ ਹੈ। ਕੰਪਨੀ ਨੇ ਇਸ ਲੈਪਟਾਪ ਦੀ ਸਕ੍ਰੀਨ ''ਚ QHD IPS ਡਿਸਪਲੇ ਅਤੇ ਇਸ ਦੇ ਉਪਰ ਐਲੂਮੀਨੀਅਮ ਕਵਰ ਦਿੱਤਾ ਹੈ ਜੋ ਇਸ ਨੂੰ ਪ੍ਰੀਮੀਅਮ ਲੁੱਕ ਦਿੰਦਾ ਹੈ।
1TB ਸਟੋਰੇਜ਼ ਦੇ ਨਾਲ ਇਸ ਦੀ ਰੈਮ ਨੂੰ ਯੂਜ਼ਰ ਆਪਣੀ ਜ਼ਰੂਰਤ ਦੇ ਹਿਸਾਬ ਨਾਲ 32GB DDRR4-2400 ਤੱਕ ਅਪਗ੍ਰੇਡ ਕਰ ਸਕਦੇ ਹਨ। ਇਸ ਦੇ ਡਿਸਪਲੇ ਰੈਜ਼ੋਲਿਊਸ਼ਨ ਨੂੰ ਵੀ ਕੰਪਨੀ ਨੇ ਪਹਿਲਾਂ ਤੋਂ ਵੱਧਾ ਕੇ 2560x1440 ਪਿਕਸਲਸ ਕਰ ਦਿੱਤਾ ਹੈ ਜਿਸ ਦੇ ਨਾਲ ਇਹ ਹਰ ਤਰ੍ਹਾਂ ਦੀ ਗੇਮਜ਼ ਅਤੇ ਮੀਡੀਆਂ ਨੂੰ ਸਪੋਰਟ ਕਰੇਗਾ। ਕੁਨੈੱਕਟੀਵਿਟੀ ਦੀ ਗੱਲ ਕੀਤੀ ਜਾਵੇ ਤਾਂ ਇਸ ਲੈਪਟਾਪ ਦੇ ਨਾਲ ਦੋ 4K ਐਕਸਟਰਨਲ ਮਾਨੀਟਰਸ ਨੂੰ ਯੂਜ਼ ਕੀਤਾ ਜਾ ਸਕਦਾ ਹੈ, ਨਾਲ ਹੀ ਇਸ ''ਚ HDMI 2.0 ਅਤੇ ਮਿੰਨੀ ਡਿਸਪਲੇ ਪੋਰਟਸ ਵੀ ਮੌਜੂਦ ਹਨ। ਇਸ ਲੈਪਟਾਪ ''ਚ 94.24 Wh ਬੈਟਰੀ ਲਗਾਈ ਗਈ ਹੈ ਜਿਸ ਨੂੰ ਸਲਿਮ ਲੈਪਟਾਪ ''ਚ ਯੂਜ਼ ਕੀਤੇ ਜਾਣ ਵਾਲੀ ਬੈਟਰੀ ਨਾਲ ਦੁੱਗਣਾ ਕਿਹਾ ਜਾਵੇ ਤਾਂ ਗਲਤ ਨਹੀ ਹੋਵੇਗਾ।
