ਮੁਸੀਬਤ ਸਮੇਂ ਤੁਹਾਨੂੰ ਪ੍ਰੋਟੈਕਟ ਕਰੇਗਾ ਇਹ ਵਿਅਰੇਬਲ ਡਿਵਾਈਸ
Tuesday, Jul 26, 2016 - 02:53 PM (IST)
ਜਲੰਧਰ- ਵਿਅਰੇਬਲ ਟੈਕਨਾਲੋਜੀ ਨੇ ਹੁਣ ਤੱਕ ਕਈ ਤਰ੍ਹਾਂ ਦੇ ਅਜਿਹੇ ਡਿਵਾਈਸਿਜ਼ ਤਿਆਰ ਕੀਤੇ ਹਨ ਜੋ ਫਿੱਟਨੈੱਸ ਟ੍ਰੈਕਰ ਦਾ ਕੰਮ ਕਰਦੇ ਹਨ। ਹੁਣ ਇਸੇ ਟੈਕਨਾਲੋਜੀ ਦੀ ਮਦਦ ਨਾਲ ਇਕ ਅਜਿਹਾ ਵਿਅਰੇਬਲ ਡਿਵਾਈਸ ਤਿਆਰ ਕੀਤਾ ਗਿਆ ਹੈ ਜੋ ਤੁਹਾਨੂੰ ਪ੍ਰੋਟੈਕਟ ਕਰੇਗਾ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਰਿਸਕਬੈਂਡ ਦੀ ਜਿਸ ਨੂੰ ਕਿਸੇ ਵਿਅਕਤੀ ਦੀ ਸੇਫਟੀ ਦੇ ਤੌਰ ''ਤੇ ਬਣਾਇਆ ਗਿਆ ਹੈ। ਇਹ ਡਿਵਾਈਸ ਸਿਰਫ ਇਕ ਬਟਨ ਦਬਾਉਣ ਨਾਲ ਪੂਰੀ ਦੁਨੀਆ ''ਚ ਕਿਸੇ ਵੀ ਲੋਕੇਸ਼ਨ ਨੂੰ ਪਿਨਪੁਆਉਂਟ ਕਰ ਸਕਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਰਿਸਕਬੈਂਡ ''ਤੇ ਦਿੱਤੇ ਗਏ ਬਟਨ ਨੂੰ ਤਿੰਨ ਸੈਕਿੰਡ ਲਈ ਦਬਾਉਗੇ ਤਾਂ ਜੀ.ਪੀ.ਐੱਸ.ਦੀ ਵਰਤੋਂ ਨਾਲ ਤੁਸੀਂ ਦੁਨੀਆਂ ਦੇ ਕਿਸੇ ਵੀ ਕੋਨੇ ''ਚ ਹੋਵੋ ਇਹ ਤੁਹਾਡੀ ਲੋਕੇਸ਼ਨ ਨੂੰ ਪਿਨਪੁਆਇੰਟ ਕਰ ਸਕਦਾ ਹੈ ਅਤੇ ਇਸ ਲਈ ਤੁਹਾਡੇ ਫੋਨ ਦੀ ਵੀ ਲੋੜ ਨਹੀਂ ਹੋਵੇਗੀ।
ਇਕ ਜ਼ਿੰਮੇਦਾਰ ਟੀਮ ਤੁਹਾਡੀ ਲੋਕਲ ਓਥੋਰਾਈਟੀਜ਼ ਨੂੰ ਤੁਹਾਡੇ ਹਾਲਾਤ ਦਾ ਅਲਰਟ ਦੇਵਗੀ ਅਤੇ ਡਿਵਾਈਸ ਇਕ ਹਿਡਨ ਕੈਮਰੇ ਨਾਲ ਆਡੀਓ ਅਤੇ ਵੀਡੀਓ ਨੂੰ ਰਿਕਾਰਡ ਕਰ ਲਵੇਗਾ। ਕੰਪਨੀ ਅਨੁਸਾਰ ਇਸ ਦੀ ਬੈਟਰੀ 24 ਘੰਟੇ ਕੰਮ ਕਰੇਗੀ ਅਤੇ ਫੀਚਰਸ ''ਚ ਇਕ ਟੂ-ਵੇਅ ਕਮਿਊਨੀਕੇਸ਼ਨ ਸਿਸਟਮ ਦਿੱਤਾ ਗਿਆ ਹੈ ਜਿਸ ਨਾਲ ਤੁਸੀਂ ਰਿਸਕਬੈਂਡ ਟੀਮ ਨਾਲ 200 ਭਾਸ਼ਾਵਾਂ ''ਚ ਗੱਲ ਕਰ ਸਕਦੇ ਹੋ। ਵਿਅਰੇਬਲ ਟੈਕਨਾਲੋਜੀ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਲੋਕੇਸ਼ਨ ਨੂੰ ਇਨੇਬਲ ਕਰ ਦਿੰਦੇ ਹੋ ਤਾਂ ਇਹ ਮੁਸ਼ਕਿਲ ਸਮੇਂ ''ਚ ਤੁਹਾਨੂੰ ਆਲੇ-ਦੁਆਲੇ ਦੇ ਖਤਰੇ ਤੋਂ ਅਲਰਟ ਕਰ ਸਕਦਾ ਹੈ। ਉਮੀਦ ਹੈ ਕਿ ਇਸ ਰਿਸਕਬੈਂਡ ਡਿਵਾਈਸ ਨੂੰ ਜਲਦ ਹੀ ਪੇਸ਼ ਕੀਤਾ ਜਾਵੇਗਾ ਪਰ ਫਿਲਹਾਲ ਇਸ ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
