WhatsApp ਦੇ ਇਸ ਨਵੇਂ ਫੀਚਰ ਨਾਲ ਅਲਗ ਅੰਦਾਜ਼ ''ਚ ਕਰ ਸਕੋਗੇ ਰਿਪਲਾਈ

Saturday, Jun 11, 2016 - 12:13 PM (IST)

WhatsApp ਦੇ ਇਸ ਨਵੇਂ ਫੀਚਰ ਨਾਲ ਅਲਗ ਅੰਦਾਜ਼ ''ਚ ਕਰ ਸਕੋਗੇ ਰਿਪਲਾਈ

ਜਲੰਧਰ-ਵਟਸਐਪ ਲਗਾਤਾਰ ਆਪਣੇ ਮੈਸੇਜਿੰਗ ਪਲੈਟਫਾਰਮ ਲਈ ਨਵੇਂ-ਨਵੇਂ ਫੀਚਰਸ ਅਪਡੇਟ ਕਰ ਰਹੀ ਹੈ। ਇਸ ਦੇ ਹਰ ਵਰਜਨ ''ਚ ਕੁਝ ਨਾ ਕੁਝ ਨਵਾਂ ਪੇਸ਼ ਕੀਤਾ ਜਾਂਦਾ ਹੈ। ਹਾਲ ਹੀ ''ਚ ਜੀ.ਆਈ.ਐੱਫ. ਸਪੋਰਟ ਤੋਂ ਬਾਅਦ ਹੁਣ ਵਟਸਐਪ ਦੇ ਐਂਡ੍ਰਾਇਡ ਲਈ ਨਵੇਂ ਬੀਟਾ ਵਰਜਨ 2.16.118 ''ਚ ਇਕ ਨਵੇਂ ਫੀਚਰ ਨੂੰ ਐਡ ਕੀਤਾ ਗਿਆ ਹੈ ਜਿਸ ਦਾ ਨਾਂ ਕੁਓਟ (Quote) ਫੀਚਰ ਹੈ। ਇਸ ਕੁਓਟ ਫੀਚਰ ''ਚ ਤੁਸੀਂ ਗਰੁੱਪ ਚੈਟ ਕਰਦੇ ਸਮੇਂ ਜਦੋਂ ਕਿਸੇ ਮੈਸੇਜ ਦਾ ਰਿਪਲਾਈ ਕਰਦੇ ਹੋ ਤਾਂ ਤੁਸੀਂ ਆਪਣੇ ਮੈਸੇਜ ਨੂੰ ਕੁਓਟ ਵਿਊ ''ਚ ਬਦਲ ਸਕਦੇ ਹੋ। 

 
ਗਰੁੱਪ ਦੇ ਨਾਲ-ਨਾਲ ਇਹ ਸਿੰਗਲ ਚੈਟ ਬਾਕਸ ''ਚ ਵੀ ਕੰਮ ਕਰਦਾ ਹੈ। ਜੇਕਰ ਤੁਸੀਂ ਇਸ ਬੀਟਾ ਵਰਜਨ ਦੀ ਵਰਤੋਂ ''ਚ ਨਹੀਂ ਹੋ ਤਾਂ ਜਦੋਂ ਤੁਸੀਂ ਆਪਣੇ ਇਕ ਮੈਸੇਜ ਨੂੰ ਲੰਬੇ ਸਮੇਂ ਤੱਕ ਦਬਾ ਕੇ ਰੱਖੋਗੇ ਤਾਂ ਟਾਪ ਮਿਨੂ ਬਾਰ ਦੇ ਖੱਬੇ ਪਾਸੇ ਤੁਹਾਨੂੰ ਇਕ ਵੱਖਰਾ ਐਰੋ ਦਾ ਨਿਸ਼ਾਨ ਦਿਖਾਈ ਦਵੇਗਾ। ਉਸ ਐਰੋ ''ਤੇ ਟੈਪ ਕਰਨ ਨਾਲ ਤੁਹਾਡਾ ਮੈਸੇਜ ਕੁਓਟ ''ਚ ਬਦਲ ਜਾਵੇਗਾ। ਇੰਨਾ ਹੀ ਨਹੀਂ ਜੇਕਰ ਤੁਸੀਂ ਕਿਸੇ ਈਮੇਜ ਨੂੰ ਵੀ ਸ਼ਾਮਿਲ ਕਰਦੇ ਹੋ ਤਾਂ ਉਹ ਈਮੇਜ ਵੀ ਇਕ ਪ੍ਰਿਵੀਊ ਵਜੋਂ ਮੈਸੇਜ ਭੇਜਣ ਵਾਲੇ ਦੇ ਨਾਂ ਦੇ ਨਾਲ ਸਾਈਡ ''ਤੇ ਦਿਖਾਈ ਦਵੇਗੀ। ਇਹ ਫਿਲਹਾਲ ਐਂਡ੍ਰਾਇਡ ਅਤੇ ਆਈ.ਓ.ਐੱਸ. ਦੇ ਟੈਸਟ ਬੀਟਾ ਵਰਜਨ ਲਈ ਹੀ ਉਪਲੱਬਧ ਹੈ ਪਰ ਜਲਦ ਹੀ ਇਹ ਸਾਰੇ ਯੂਜ਼ਰਜ਼ ਲਈ ਉਪਲੱਬਧ ਕੀਤਾ ਜਾਵੇਗਾ।

Related News