ਇੰਸਟਾਗ੍ਰਾਮ ''ਚ ਆਏ ਬਗ ਕਾਰਨ ਗਾਇਬ ਹੋਏ ਸੈਲੇਬਸ ਸਮੇਤ ਲੱਖਾਂ ਲੋਕਾਂ ਦੇ ਫਾਲੋਅਰਸ

02/16/2019 1:49:40 AM

ਗੈਜੇਟ ਡੈਸਕ—ਇੰਸਟਾਗ੍ਰਾਮ 'ਚ ਇਕ ਅਜਿਹਾ ਬਗ ਆਉਣ ਦੀ ਖਬਰ ਮਿਲੀ ਹੈ ਜੋ ਲੋਕਾਂ ਦੇ ਫਾਲੋਅਰਸ ਘੱਟ ਕਰ ਰਿਹਾ ਹੈ। ਇਸ ਤੋਂ ਇਲਾਵਾ ਯੂਜ਼ਰਸ ਜਿਨ੍ਹਾਂ ਅਕਾਊਂਟਸ ਨੂੰ ਫਾਲੋਅ ਕਰ ਰਹੇ ਹਨ ਉਹ ਵੀ ਆਪਣੇ ਆਪ ਅਨਫਾਲੋਅ ਹੋ ਰਹੇ ਹਨ ਜਿਸ ਕਾਰਨ ਯੂਜ਼ਰਸ ਕਾਫੀ ਪ੍ਰੇਸ਼ਾਨ ਹਨ। ਇਸ ਬਗ ਦੇ ਬਾਰੇ 'ਚ ਪਤਾ ਚੱਲਣ ਤੋਂ ਬਾਅਦ ਇੰਸਟਾਗ੍ਰਾਮ ਨੇ ਟਵੀਟ ਕਰ ਕਿਹਾ ਕਿ ਉਨ੍ਹਾਂ ਨੂੰ ਇਸ ਈਸ਼ੂ ਦੇ ਬਾਰੇ 'ਚ ਪਤਾ ਚੱਲਿਆ ਹੈ ਜਿਸ 'ਚ ਕੁਝ ਲੋਕਾਂ ਦੇ ਫਾਲੋਅਰਸ ਘੱਟ ਹੋ ਰਹੇ ਹਨ।

 

ਅਸੀਂ ਇਸ 'ਤੇ ਕੰਮ ਕਰ ਰਹੇ ਹਾਂ ਅਤੇ ਜਲਦ ਹੀ ਇਸ ਨੂੰ ਸਾਵਲ ਕਰ ਲਿਆ ਜਾਵੇਗਾ। ਇਸ ਦੇ 12 ਘੰਟਿਆਂ ਬਾਅਦ ਕੰਪਨੀ ਨੇ ਦੋਬਾਰਾ ਟਵੀਟ ਕੀਤਾ ਜਿਸ 'ਚ ਲਿਖਿਆ ਕਿ ਸ਼ੁੱਕਰਵਾਰ ਤੱਕ ਇਸ ਨੂੰ ਸਾਲਵ ਕਰ ਲਿਆ ਜਾਵੇਗਾ। ਹਾਲਾਂਕਿ ਇਸ ਤੋਂ ਬਾਅਦ ਕੰਪਨੀ ਵੱਲੋਂ ਇਸ ਬਗ ਨੂੰ ਫਿਕਸ ਕਰਨ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। 

ਬਗ ਕਾਰਨ ਇਨ੍ਹਾਂ ਸੈਲੇਬਸ ਦੇ ਘੱਟੇ ਫਾਲੋਅਰਸ
ਇਸ ਬਗ ਕਾਰਨ ਹਾਲੀਵੁੱਡ ਦੀ ਸਿੰਗ-ਸਾਂਗ ਰਾਈਟਰ ਅਰੀਨਾ ਗ੍ਰਾਂਦੇ, ਸੇਲੇਨਾ ਗੋਮੋਜ ਅਤੇ ਟੈਲੀਵਿਜ਼ਨ ਪਰਸਨੈਲਿਟੀ ਕਾਈਲੀ ਜੇਨਰ ਦੇ ਫਾਲੋਅਰਸ 'ਚ ਘੱਟ ਗਏ। ਇਸ 'ਚ ਸੇਲੇਨਾ ਗੋਮੇਜ ਦੇ ਅਕਾਊਂਟ ਦੀ ਗਿਣਤੀ 'ਚ 2 ਮਿਲੀਅਨ ਫਾਲੋਅਰਸ ਘੱਟ ਗਏ।   ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਇੰਸਟਾਗ੍ਰਾਮ ਦੇ ਫੇਕ ਫਾਲੋਅਰਸ ਨੂੰ ਹਟਾਉਣ ਦਾ ਹਿੱਸਾ ਹੈ, ਜਿਸ ਨੂੰ ਲੈ ਕੇ ਕੰਪਨੀ ਨੇ ਪਿਛਲੇ ਸਾਲ ਬਿਆਨ ਦਿੱਤਾ ਸੀ ਕਿ 1 ਮਾਰਚ 2019 ਤੋਂ ਕੰਪਨੀ ਅਜਿਹੇ ਅਕਾਊਂਟਸ ਨੂੰ ਸਸੈਂਪਡ ਕਰ ਦੇਵੇਗੀ ਜੋ ਲੰਬੇ ਸਮੇਂ ਤੋਂ ਅਕਟੀਵ ਨਹੀਂ ਹਨ। ਹਾਲਾਂਕਿ ਕੰਪਨੀ ਨੇ ਇਸ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ।


Karan Kumar

Content Editor

Related News