ਭਾਰਤ ''ਚ Online Dating ਸਰਚਿੰਗ ''ਚ ਹੋਇਆ 50 ਫ਼ੀਸਦੀ ਦਾ ਵਾਧਾ
Sunday, Mar 12, 2017 - 04:14 PM (IST)
.jpg)
ਜਲੰਧਰ : ਭਾਰਤ ''ਚ ਇੰਟਰਨੈੱਟ ਦਾ ਇਸਤੇਮਾਲ ਵਧਣ ਦੇ ਨਾਲ-ਨਾਲ ਇਕ ਹੈਰਾਨ ਕਰ ਦੇਣ ਵਾਲੀ ਸੰਖਿਆ ਸਾਹਮਣੇ ਆਈ ਹੈ। ਗੂਗਲ ਦੀ ਈਅਰ ਇਸ ਸਰਚ ਰਿਪੋਰਟ ਦੇ ਮੁਤਾਬਕ, ਆਨਲਾਈਨ ਡੇਟਿੰਗ ਦੇ ਨਾਲ ਭਾਰਤੀਆਂ ਦਾ ਤੇਜੀ ਨਾਲ ਰੁਝੇਵਾਂ ਵਧਿਆ ਹੈ। ਰਿਪੋਰਟ ''ਚ ਕਿਹਾ ਗਿਆ ਹੈ ਕਿ, 2016 ''ਚ ਡੇਟਿੰਗ ਐਪ ਦੀ ਡਾਉਨਲੋਡਿੰਗ ਅਤੇ ਸਰਚਿੰਗ ਤੇਜ਼ੀ ਨਾਲ ਵਧੀ ਹੈ। ਡੇਟਿੰਗ ਨਾਲ ਜੁੜੇ ਸਰਚ ''ਚ 50 ਫੀਸਦੀ ਦਾ ਵਾਧਾ ਹੋਇਆ ਅਤੇ ਡੇਟਿੰਗ ਐਪਸ ਦੀ ਡਾਉਨਲੋਡਿੰਗ ''ਚ 53 ਫੀਸਦੀ ਦਾ ਵਾਧਾ ਹੋਇਆ ਹੈ।
ਗੂਗਲ ਇੰਡੀਆ ਦੇ ਉਪ ਪ੍ਰਮੁੱਖ ਅਤੇ ਪ੍ਰਬੰਧਕ ਨਿਦੇਸ਼ਕ ਰਾਜਨ ਆਨੰਦਨ ਨੇ ਕਿਹਾ ਹੈ ਕਿ ਤੇਜ਼ ਇੰਟਰਨੈੱਟ ਤਕ ਆਸਾਨੀ ਨਾਲ ਪਹੰਚ ਦੇ ਕਾਰਨ ਦੇਸ਼ਭਰ ''ਚ ਆਨਲਾਈਨ ਸਰਚ ''ਚ ਵਾਧਾ ਹੋਇਆ ਹੈ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੀ ਐਪਸ ਦਾ ਭਾਰਤੀ ਇਸਤੇਮਾਲ ਸਿਰਫ ਡੇਟਿੰਗ ''ਚ ਹੀ ਨਹੀਂ, ਬਲਕਿ ਵਿਆਹ ਦੀਆਂ ਯੋਜਨਾਵਾਂ ਬਣਾਉਣ ''ਚ ਵੀ ਕਰਦੇ ਹਨ।