ਸਾਹਮਣੇ ਆਇਆ ਅਪਕਮਿੰਗ 5 ਡੋਰ ਮਹਿੰਦਰਾ ਥਾਰ ਦਾ ਇੰਟੀਰੀਅਰ, ਮਿਲਣਗੇ ਸ਼ਾਨਦਾਰ ਫੀਚਰਜ਼

Wednesday, Dec 27, 2023 - 08:09 PM (IST)

ਆਟੋ ਡੈਸਕ- ਮਹਿੰਦਰਾ ਕਾਫੀ ਸਮੇਂ ਤੋਂ ਆਪਣੀ ਅਪਕਮਿੰਗ 5 ਡੋਰ ਥਾਰ ਨੂੰ ਲੈ ਕੇ ਚਰਚਾ 'ਚ ਹੈ।ਇਹ ਗੱਡੀ ਅਗਲੇ ਸਾਲ ਭਾਰਤੀ ਬਾਜ਼ਾਰ 'ਚ ਲਾਂਚ ਹੋ ਸਕਦੀ ਹੈ। ਮਹਿੰਦਰਾ 5 ਡੋਰ ਥਾਰ ਟੈਸਟਿੰਗ ਦੌਰਾਨ ਕਈ ਵਾਰ ਸਪਾਟ ਕੀਤੀ ਗਈ ਹੈ। ਹਾਲ ਹੀ 'ਚ ਇਸਦੇ ਇੰਟੀਰੀਅਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। 

ਤਸਵੀਰਾਂ ਦੇਖਣ ਤੋਂ ਪਤਾ ਲਗਦਾ ਹੈ ਕਿ ਨਵੀਂ ਮਹਿੰਦਰਾ ਥਾਰ 'ਚ ਫਰੰਟ ਸੀਟਾਂ ਲਈ ਵੱਖ-ਵੱਖ ਆਰਮਰੈਸਟ ਦੇ ਨਾਲ ਦੂਜੀ ਲਾਈਨ ਲਈ ਏਸੀ ਵੈਂਟ ਵੀ ਹੋਣਗੇ, ਜੋ 3-ਡੋਰ ਵਰਜ਼ਨ 'ਚ ਨਹੀਂ ਹਨ। ਇਸ ਵਿਚ ਵੱਡੀ ਟੱਚਸਕਰੀਨ ਇੰਫੋਟੇਨਮੈਂਟ ਯੂਨਿਟ ਮਿਲੇਗੀ, ਜੋ 10.25 ਇੰਚ ਦੀ ਹੋ ਸਕਦੀ ਹੈ। ਉਥੇ ਹੀ ਮੌਜੂਦਾ 3-ਡੋਰ ਥਾਰ 'ਚ 7-ਇੰਚ ਟੱਚਸਕਰੀਨ ਯੂਨਿਟ ਹੈ। ਗੱਡੀ 'ਚ HVAC ਕੰਟਰੋਲ ਅਤੇ ਟਾਗਲ ਸਵਿੱਚ ਦਾ ਬੈਂਡ ਮੌਜੂਦਾ ਮਾਡਲ ਵਰਗਾ ਹੀ ਨਜ਼ਰ ਆਉਂਦਾ ਹੈ। ਇਸ ਵਿਚ ਫਿਜੀਕਲ ਬਟਨ ਦੇ ਬੈਂਡ ਅਤੇ ਸਕਰੀਨ ਦੇ ਹੇਠਾਂ ਇਕ ਰੋਟਰੀ ਡਾਇਲ ਨੂੰ ਵੀ ਬਰਕਰਾਰ ਰੱਖਿਆ ਗਿਆ ਹੈ। ਇਸਤੋਂ ਇਲਾਵਾ ਇਸ ਐੱਸ.ਯੂ.ਵੀ. 'ਚ ਵੱਡਾ MID, ਡੈਸ਼ਬੋਰਡ ਕੈਮਰਾ ਅਤੇ ਇਕ ਸਿੰਗਲ-ਪੈਨ ਸਨਰੂਫ ਦੇ ਨਾਲ ਇਕ ਬਿਹਤਰ ਇੰਸਟਰੂਮੈਂਟ ਕਲੱਸਟਰ ਦਿੱਤਾ ਜਾ ਸਕਦਾ ਹੈ। 

ਪਾਵਰਟ੍ਰੇਨ

ਮਹਿੰਦਰਾ ਥਾਰ 5-ਡੋਰ 'ਚ ਮੌਜੂਦਾ ਥਾਰ ਦੀ ਤਰ੍ਹਾਂ ਹੀ 2.2-ਲੀਟਰ ਡੀਜ਼ਲ ਅਤੇ 2.0 ਲੀਟਰ ਪੈਟਰੋਲ ਇੰਜਣ ਦਿੱਤਾ ਜਾ ਸਕਦਾ ਹੈ। ਇਹ ਇੰਜਣ 6-ਸਪੀਡ ਮੈਨੁਅਲ ਅਤੇ ਆਟੋਮੈਟਿਕ ਗਿਅਰਬਾਕਸ ਦੇ ਨਾਲ ਆਉਂਦਾ ਹੈ। 


Rakesh

Content Editor

Related News