3M ਨੇ ਲਾਂਚ ਕੀਤੀ 4k ਮਲਟੀ-ਟੱਚ ਪ੍ਰਾਜੈਕਟਿਡ ਡਿਸਪਲੇ

Sunday, Aug 28, 2016 - 06:14 PM (IST)

3M ਨੇ ਲਾਂਚ ਕੀਤੀ 4k ਮਲਟੀ-ਟੱਚ ਪ੍ਰਾਜੈਕਟਿਡ ਡਿਸਪਲੇ

ਜਲੰਧਰ : ਭਾਰਤ ''ਚ 55 ਇੰਚ ਦੀ ਪ੍ਰਾਜੈਕਟਰ ਮਲਟੀ ਟੱਚ ਸਕ੍ਰੀਨ ਲਾਂਚ ਕਰਨ ਤੋਂ ਬਾਅਦ 3ਐੱਮ ਹੁਣ 65 ਇੰਚ ਦਾ ਮਲਟੀ ਟੱਚ ਪ੍ਰਾਜੈਕਟਰ ਕਪੈਸਿਟਿਵ ਸਿਸਟਮ ਮੈਟਲ ਮੇਸ਼ ਡਿਜ਼ਾਈਨ ਨਾਲ ਲਾਂਚ ਕਰਨ ਵਾਲੀ ਹੈ। ਇਸ ''ਚ ਮਾਡ੍ਰਨ, ਸਮਾਰਟਫੋਨ ਦੀ ਤਰ੍ਹਾਂ ਦਾ ਡਿਜ਼ਾਈਨ ਹੋਣ ਕਰਕੇ ਕਈ ਕਮਰਸ਼ਿਅਲ ਐਪਸ ਇਸ ''ਤੇ ਚੱਲ ਸਕਨਗੀਆਂ। ਇਸ ਨਾਲ ਇਕ ਸਟੈਂਡ ਵੀ ਆਉਂਦਾ ਹੈ, ਜਿਸ ਕਰਕੇ ਕਈ ਸਾਰਵਜਨਿਕ ਥਾਵਾਂ ਜਿਵੇਂ ਰਿਟੇਲ ਲੋਕੇਸ਼ਨਾਂ, ਮਿਊਜ਼ੀਅਮ ਆਦਿ ''ਚ ਅਸੈਂਬਲ ਕੀਤਾ ਜਾ ਸਕਦਾ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਹ ਵਾਈਡ ਰੇਂਜ ''ਚ ਆਪ੍ਰੇਟਿੰਗ ਸਿਸਟਮਜ਼ ਨੂੰ ਸਪੋਰਟ ਕਰਦੀ ਹੈ। ਇਹ ਡਿਸਪਲੇ 80 ਅਲੱਗ-ਅਲੱਗ ਟੱਚ ਨੂੰ ਰਿਸਪਾਂਸ ਕਰਦੀ ਹੈ ਤੇ 4k ਕੰਪੈਟੀਬਿਲਟੀ ਦੇ ਨਾਲ ਇਸ ''ਚ ਐਲਬੋ ਤੇ ਪਾਮ ਰਿਜੈਕਸ਼ਨ ਟੈਕਨਾਲੋਜੀ ਤੇ 3 ਸਾਲ ਦੀ ਵਾਰੰਟੀ ਮਿਲਦੀ ਹੈ। ਇਹ ਮਾਰਕੀਟ ''ਚ ਸਿਤੰਬਰ ਮਹੀਨੇ ਤੋਂ ਮੁਹੱਈਆ ਕਰਵਾਇਆ ਜਾਵੇਗੀ।


Related News