ਪ੍ਰਯੋਗਸ਼ਾਲਾ ''ਚ ਵਿਕਸਿਤ ਕੀਤਾ ਗਿਆ 3D ਫੇਫੜਾ
Monday, Sep 19, 2016 - 11:42 AM (IST)

ਜਲੰਧਰ- ਪ੍ਰਯੋਗਸ਼ਾਲਾ ''ਚ ਸਟੇਮ ਕੋਸ਼ਿਕਾ ਦੀ ਵਰਤੋਂ ਕਰਦੇ ਹੋਏ 3D ਫੇਫੜੇ ਦਾ ਵਿਕਾਸ ਕੀਤਾ ਗਿਆ ਹੈ ਜਿਸ ਦੀ ਵਰਤੋਂ ਅਜਿਹੀਆਂ ਬੀਮਾਰੀਆਂ ਦੇ ਅਧਿਐਨ ਲਈ ਕੀਤੀ ਜਾ ਸਕਦੀ ਹੈ ਜਿਨ੍ਹਾਂ ਨੂੰ ਪਾਰੰਪਰਿਕ ਤਰੀਕੇ ਨਾਲ ਸਮਝਣ ''ਚ ਮੁਸ਼ਕਿਲ ਆਉਂਦੀ ਹੈ।
ਖੋਜਕਾਰਾਂ ਨੇ ਕਿਹਾ ਕਿ ਪ੍ਰਯੋਗਸ਼ਾਲਾ ''ਚ ਵਿਕਿਸਿਤ ਕੀਤੇ ਗਏ ਫੇਫੜੇ ਦੀ ਮਦਦ ਨਾਲ ਆਈਡੀਓਪੈਥਿਕ ਪਲਮੋਨਰੀ ਫਾਈਬ੍ਰੋਸਿਸ ਸਮੇਤ ਹੋਰ ਬੀਮਾਰੀਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਅਮਰੀਕਾ ਦੇ ਯੂਨੀਵਰਸਿਟੀ ਆਫ ਕੈਲੀਫੋਰਨੀਆ, ਲਾਸ ਏਂਜਿਲਸ ਦੀ ਐਸੋਸਿਏਟ ਪ੍ਰੋਫੈਸਰ ਬ੍ਰਿਗਿਤ ਗਾਮਪਟਸ ਨੇ ਕਿਹਾ ਕਿ ਅਸੀਂ ਲੋਕ ਪੂਰੀ ਤਰ੍ਹਾਂ ਕੰਮ ਕਰਨ ਵਾਲਾ ਫੇਫੜਾ ਨਹੀਂ ਬਣਾ ਸਕੇ ਹਾਂ ਪਰ ਅਸੀਂ ਲੋਕ ਫੇਫੜੇ ਦੀਆਂ ਕੋਸ਼ਿਕਾਵਾਂ ਨੂੰ ਲੈ ਕੇ ਸਹੀ ਜਿਆਮਿਤੀ ਤਰੀਕੇ ''ਚ ਉਨ੍ਹਾਂ ਨੂੰ ਵਿਵਸਥਿਤ ਕਰਨ ਅਤੇ ਮਨੁੱਖੀ ਫੇਫੜੇ ਦੇ ਬਣਾਉਟੀ ਅੰਗ ਬਣਾਉਣ ''ਚ ਸਫਲ ਰਹੇ ਹਾਂ। ਆਈਡੀਓਪੈਥਿਕ ਪੁਲਮੋਨਰੀ ਫਾਈਬ੍ਰੋਸਿਸ ਫੇਫੜੇ ਨਾਲ ਜੁੜੀਆਂ ਗੰਭੀਰ ਬੀਮਾਰੀਆਂ ਹਨ।