ਨਾਸਾ ਨੇ ਲਾਂਚ ਕੀਤੀ ਲਾਲ ਗ੍ਰਹਿ ਦੀ 360 ਡਿਗਰੀ ਵੀਡੀਓ

04/29/2016 2:17:43 PM

ਜਲੰਧਰ : ਮੰਗਲ ਗ੍ਰਹਿ ਦੀਆਂ ਤਸਵੀਰਾਂ ਦੇਖਣਾ ਇਰ ਅਲੱਗ ਗੱਲ ਹੈ ਪਰ ਨਾਸਾ ਵੱਲੋਂ ਮੰਹਲ ਗ੍ਰਹਿ ''ਤੇ ਭੇਜੇ ਗਏ ਸਪੇਸ ਰੋਪਰ ਤੋਂ 360-ਡਿਗਰੀ ਕੈਮਰੇ ਦੀ ਮਦਦ ਨਾਲ ਲਈ ਗਈ ਵਡੀਓ ਨੂੰ ਦੇਖ ਕੇ ਤੁਸੀਂ ਮੰਗਲ ਗ੍ਰਹਿ ਦੀ ਬਿਲਕੁਲ ਨਵੀਂ ਝਲਕ ਪਾਓਗੇ। 4 ਅਪ੍ਰੈਲ ਨੂੰ ਲਈ ਗਈ ਇਸ 2 ਮਿੰਟ ਦੀ ਵੀਡੀਓ ਨੂੰ ਨਾਸਾ ਦੀ ਜੈੱਟ ਪ੍ਰੋਪਲਸ਼ਨ ਲੈਬਜ਼ ਨੇ ਆਪਣੇ ਯੂ-ਟਿਊਬ ਚੈਨਲ ''ਤੇ ਪੋਸਟ ਕੀਤਾ ਹੈ। ਇਸ ''ਚ 360 ਡਿਗਰੀ ਪੈਨਾਰੋਮਿਕ ਲੈਂਡਸਕੇਪ ਵਿਊ ਦੇਖਣ ਨੂੰ ਮਿਲਦਾ ਹੈ। 

 

ਕਿਰਿਓਸਿਟੀ ਸਪੇਸ ਰੋਵਰ ਆਪਣੇ ਨਜ਼ਦੀਕ ਮੰਗਲ ਗ੍ਰਹਿ ਦੀ ਸਤ੍ਹਾ ''ਤੇ 96 ਮੀਲ (154 ਕਿ. ਮੀ.) ਤੱਕ ਦੇ ਡਾਇਆਮੀਟਰ ''ਚ ਫੈਲੇ ਇਸ ਵਿਊ ਨੂੰ 360 ਡਿਗਰੀ ਐਂਗਲ ''ਚ ਦਿਖਾਉਂਦਾ ਹੈ। ਇਸ ਜਗ੍ਹਾ ''ਤੇ ਮਿੱਟੀ ਦੀ ਜਾਂਚ ਤੋਂ ਬਾਅਦ ਸਪੇਸ ਰੋਵਰ 4.7 ਮੀਲ ਅੱਗੇ ਝੀਲ ਨੁਮਾ ਆਕਾਰ ''ਚ ਜੰਮੇ ਮਡਸਟੋਨ ਦੀ ਜਾਂਚ ਕਰਨ ਜਾ ਰਿਹਾ ਹੈ ਜਿਥੋਂ ਇਹ ਮੰਗਲ ਗ੍ਰਹਿ ਦਾ ਮਾਈਕ੍ਰੋਬੀਅਲ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰੇਗਾ।


Related News