Alert ! ਫੇਸਬੁੱਕ ''ਤੇ ਮੌਜੂਦ ਹਨ ਲਗਭਗ 25 ਕਰੋੜ ਫੇਕ ਅਕਾਊਂਟ

Tuesday, Feb 05, 2019 - 12:46 AM (IST)

Alert ! ਫੇਸਬੁੱਕ ''ਤੇ ਮੌਜੂਦ ਹਨ ਲਗਭਗ 25 ਕਰੋੜ ਫੇਕ ਅਕਾਊਂਟ

ਗੈਜੇਟ ਡੈਸਕ—ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਦੇਖਿਆ ਜਾਵੇ ਤਾਂ ਆਪਣੇ ਆਪ 'ਚ ਪੂਰੀ ਦੁਨੀਆ ਹੈ। ਆਪਣੇ ਇਕ ਅਰਬ ਤੋਂ ਜ਼ਿਆਦਾਤਰ ਖਾਤਾਧਾਰਕਾਂ ਦੀ ਗਿਣਤੀ ਦੇ ਚੱਲਦੇ ਆਬਾਦੀ ਦੇ ਮਾਮਲੇ 'ਚ ਇਹ ਦੁਨੀਆ ਦਾ ਤੀਸਰਾ ਵੱਡਾ ਦੇਸ਼ ਹੋ ਸਕਦਾ ਹੈ ਅਤੇ ਇਨ੍ਹਾਂ ਖਾਤਾਧਾਰਕਾਂ ਦਾ ਇਕ ਵੱਡਾ ਹਿੱਸਾ ਮਹੀਨੇ 'ਚ ਘੱਟ ਤੋਂ ਘੱਟ ਇਕ ਵਾਰ ਫੇਸਬੁੱਕ 'ਤੇ ਲਾਗ ਇਨ ਕਰਕੇ ਉਸ ਦੇ ਕੁਝ ਫੀਚਰ ਦੀ ਵਰਤੋਂ ਕਰਦੇ ਹਨ। ਕੰਪਨੀ ਇਨ੍ਹਾਂ ਨੂੰ ਆਪਣਾ ਮਾਸਿਕ ਸਰਗਰਮ ਉਪਭੋਗਤਾ ਮੰਨਦੀ ਹੈ। ਪਰ ਜਦ ਇਨ੍ਹਾਂ ਨੂੰ ਐੱਮ.ਏ.ਯੂ. ਦੀ ਗੱਲ ਕੀਤੀ ਜਾਂਦੀ ਹੈ ਤਾਂ ਕੰਪਨੀ ਦੇ ਅੰਕੜੇ ਕਹਿੰਦੇ ਹਨ ਕਿ ਇਸ 'ਚ ਨਕਲੀ ਖਾਤਿਆਂ ਦੀ ਗਿਣਤੀ ਕਰੀਬ 25 ਕਰੋੜ ਤੱਕ ਹੋ ਸਕਦੀ ਹੈ।

PunjabKesari

ਕੰਪਨੀ ਨੇ 2018 ਦੀ ਆਪਣੀ ਸਾਲਾਨਾ ਰਿਪੋਰਟ ਦੀ ਚੌਥੀ ਤਿਮਾਹੀ (ਅਕਤੂਬਰ-ਦਸੰਬਰ) 'ਚ ਉਸ ਦੇ ਐੱਮ.ਏ.ਯੂ. 'ਚ 11 ਫੀਸਦੀ ਨਕਲੀ ਜਾਂ ਗਲਤ ਖਾਤੇ ਹਨ। ਜਦਕਿ 2015 'ਚ ਇਹ ਉਸ ਦੇ ਐੱਮ.ਏ.ਯੂ. ਦਾ ਪੰਜ ਫੀਸਦੀ ਹੀ ਸੀ। ਦਸੰਬਰ 2015 'ਚ ਕੰਪਨੀ ਦੇ ਐੱਮ.ਏ.ਯੂ. ਦੀ ਗਿਣਤੀ 1.59 ਅਰਬ ਸੀ ਜੋ ਦਸੰਬਰ 2018 ਦੇ ਆਖਿਰ ਤੱਕ ਵਧ ਕੇ 2.32 ਅਰਬ ਹੋ ਗਈ। ਕੰਪਨੀ ਦੀ ਰਿਪੋਰਟ ਮੁਤਾਬਕ ਅਜਿਹੇ ਖਾਤਿਆਂ ਦੀ ਪਛਾਣ ਉਸ ਦਾ ਆਂਤਰਿਕ ਸਮੀਖਿਆ ਨਾਲ ਕੀਤੀ ਜਾਂਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਨਕਲੀ ਖਾਤੇ, ਅਜਿਹੇ ਖਾਤੇ ਨ ਜੋ ਕਿਸੇ ਉਪਬੋਗਤਾ ਦੁਆਰਾ ਆਪਣੇ ਪ੍ਰਮੁੱਖ ਖਾਤਿਆਂ ਤੋਂ ਇਲਾਵਾ ਬਣਾਏ ਜਾਂਦੇ ਹਨ। 

PunjabKesari

ਉੱਥੇ ਗਲਤ ਖਾਤੇ, ਅਜਿਹੇ ਖਾਤੇ ਹਨ ਜੋ ਆਮ ਤੌਰ 'ਤੇ ਕਾਰੋਬਾਰ, ਕਿਸੇ ਸੰਗਠਨ ਜਾਂ ਗੈਰ-ਮਨੁੱਖਤਾ ਇਕਾਈ ਦੁਆਰਾ ਬਣਾਏ ਜਾਂਦੇ ਹਨ। ਇਸ 'ਚ ਫੇਸਬੁੱਕ ਪੇਜ਼ ਦਾ ਇਸਤੇਮਾਲ ਕਰਨ ਵਾਲੇ ਖਾਤੇ ਵੀ ਸ਼ਾਮਲ ਹਨ। ਗਲਤ ਖਾਤਿਆਂ 'ਚ ਦੂਜੀ ਸ਼੍ਰੇਣੀ ਅਜਿਹੇ ਖਾਤਿਆਂ ਦੀ ਜੋ ਇਕ ਦਮ ਨਕਲੀ ਹੁੰਦੇ ਹਨ। ਇਹ ਕਿਸੇ ਉਦੇਸ਼ ਲਈ ਬਣਾਏ ਜਾਂਦੇ ਹਨ ਜੋ ਫੇਸਬੁੱਕ 'ਤੇ ਸਪੈਮ ਦਾ ਸਰਿਜਣ ਕਰਦੇ ਹਨ ਅਤੇ ਉਸ ਦਾ ਸੇਵਾ ਦੇ ਨਿਯਮ-ਕਾਨੂੰਨਾਂ ਦਾ ਉਲੰਘਣ ਕਰਦੇ ਹਨ।

PunjabKesari

ਇਸ ਦੇ ਨਾਲ ਹੀ ਕੰਪਨੀ ਨੇ ਕਿਹਾ ਕਿ ਦੁਨੀਆਭਰ 'ਚ ਉਸ ਦੇ ਰੋਜ਼ਾਨਾ ਸਰਗਰਮ ਉਪਭੋਗਤਾ ਦੀ ਔਸਤ ਗਿਣਤੀ 9 ਫੀਸਦੀ ਵਧ ਕੇ 2018 'ਚ 1.52 ਅਰਬ ਰਹੀ ਜੋ 2017 'ਚ 1.40 ਅਰਬ ਸੀ। ਕੰਪਨੀ ਦੇ ਰੋਜ਼ਾਨਾ ਸਰਗਰਮ ਉਪਭੋਗਤਾਵਾਂ ਦੀ ਗਿਣਤੀ ਵਧਾਉਣ 'ਚ ਭਾਰਤ, ਇੰਡੋਨੇਸ਼ੀਆ ਅਤੇ ਫਿਲੀਪੀਂਸ ਵਰਗੇ ਦੇਸ਼ਾਂ ਦੀ ਅਹਿਮ ਭੂਮਿਕਾ ਹੈ।


Related News