ਭਾਰਤ ''ਚ ਲਾਂਚ ਹੋਈ 2025 Honda Unicorn, ਮਿਲਣਗੇ ਕਈ ਸ਼ਾਨਦਾਰ ਫੀਚਰਜ਼

Tuesday, Dec 31, 2024 - 08:56 PM (IST)

ਭਾਰਤ ''ਚ ਲਾਂਚ ਹੋਈ 2025 Honda Unicorn, ਮਿਲਣਗੇ ਕਈ ਸ਼ਾਨਦਾਰ ਫੀਚਰਜ਼

ਆਟੋ ਡੈਸਕ- 2025 Honda Unicorn ਨੂੰ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਦੀ ਕੀਮਤ 1,19,481 ਰੁਪਏ ਐਕਸ-ਸ਼ੋਰੂਮ ਰੱਖੀ ਗਈ ਹੈ। ਮੋਟਰਸਾਈਕਲ ਹੁਣ ਆਗਾਮੀ OBD2B (ਆਨ-ਬੋਰਡ ਡਾਇਗਨੋਸਟਿਕ 2B) ਦੇ ਨਿਯਮਾਂ ਦੀ ਪਾਲਣਾ ਕਰਦਾ ਹੈ ਅਤੇ ਇਸ ਵਿਚ ਕਈ ਨਵੇਂ ਫੀਚਰਜ਼ ਜੋੜੇ ਗਏ ਹਨ। 

ਨਵਾਂ ਡਿਜ਼ਾਈਨ ਅਤੇ ਕਲਰ

ਇਸ 'ਚ ਅਪਡੇਟਡ ਫੇਸੀਆ ਦਿੱਤਾ ਗਿਆ ਹੈ, ਜਿਸ 'ਚ ਨਵੀਂ LED ਹੈੱਡਲਾਈਟ ਅਤੇ ਕ੍ਰੋਮ ਐਂਪਲੀਸ਼ਮੈਂਟ ਸ਼ਾਮਲ ਹਨ। ਹਾਲਾਂਕਿ ਬਾਈਕ ਦਾ ਬਾਕੀ ਡਿਜ਼ਾਇਨ ਪੁਰਾਣੇ ਮਾਡਲ ਵਰਗਾ ਹੀ ਹੈ। ਇਸ ਵਿੱਚ ਤਿੰਨ ਨਵੇਂ ਰੰਗ ਵਿਕਲਪ- ਪਰਲ ਇਗਨੀਅਸ ਬਲੈਕ, ਮੈਟ ਐਕਸਿਸ ਗ੍ਰੇ ਮੈਟਾਲਿਕ ਅਤੇ ਰੈਡੀਐਂਟ ਰੈੱਡ ਮੈਟਲਿਕ ਮਿਲਦੇ ਹਨ ਪਰ ਪੁਰਾਣਾ ਪਰਲ ਸਾਇਰਨ ਬਲੂ ਰੰਗ ਹੁਣ ਉਪਲੱਬਧ ਨਹੀਂ ਹੋਵੇਗਾ।

ਇੰਜਣ

ਇਸ ਬਾਈਕ ਵਿੱਚ 162.71cc, ਸਿੰਗਲ-ਸਿਲੰਡਰ ਇੰਜਣ ਹੈ, ਜੋ OBD2B ਨਿਯਮਾਂ ਨੂੰ ਪੂਰਾ ਕਰਦਾ ਹੈ। ਇਹ ਇੰਜਣ 13bhp ਦੀ ਪਾਵਰ ਅਤੇ 14.58Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਨੂੰ 5 ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ।

ਫੀਚਰਜ਼

Honda Unicorn ਵਿੱਚ ਇੱਕ ਪੂਰੀ ਤਰ੍ਹਾਂ ਨਾਲ ਡਿਜੀਟਲ ਇੰਸਟਰੂਮੈਂਟ ਕਲੱਸਟਰ ਹੈ, ਜੋ ਕਿ ਗੇਅਰ ਪੋਜੀਸ਼ਨ ਇੰਡੀਕੇਟਰ, ਈਕੋ ਇੰਡੀਕੇਟਰ ਅਤੇ ਸਰਵਿਸ ਡਿਊ ਇੰਡੀਕੇਟਰ ਵਰਗੀ ਜਾਣਕਾਰੀ ਦਿਖਾਉਂਦਾ ਹੈ। ਇਸ ਤੋਂ ਇਲਾਵਾ, ਇਸ ਵਿੱਚ ਇੱਕ USB ਟਾਈਪ-ਸੀ ਚਾਰਜਿੰਗ ਪੋਰਟ ਵੀ ਹੈ, ਜੋ ਉਪਭੋਗਤਾਵਾਂ ਨੂੰ ਮੋਬਾਈਲ ਜਾਂ ਹੋਰ ਡਿਵਾਈਸਾਂ ਨੂੰ ਚਾਰਜ ਕਰਨ ਦੀ ਸਹੂਲਤ ਦਿੰਦਾ ਹੈ।


author

Rakesh

Content Editor

Related News