ਦੋ ਨਵੇਂ ਰੰਗਾਂ ''ਚ ਆਈ 2024 KTM 200 Duke, ਜਾਣੋ ਪੂਰੀ ਡਿਟੇਲ
Tuesday, May 21, 2024 - 04:47 PM (IST)
ਆਟੋ ਡੈਸਕ- KTM ਮੋਟਰਸਾਈਕਲ 2024 KTM 200 Duke ਨੂੰ ਦੋ ਨਵੇਂ ਰੰਗਾਂ 'ਚ ਲੈ ਕੇ ਆਈ ਹੈ। ਇਨ੍ਹਾਂ 'ਚ ਇਲੈਕਟ੍ਰੋਨਿਕ ਓਰੇਂਜ ਅਤੇ ਨਵਾਂ ਡਾਰਕ ਗੈਲਵੈਨੋ ਰੰਗ ਸ਼ਾਮਲ ਕੀਤਾ ਗਿਆ ਹੈ। ਇਹ ਦੋਵੇਂ ਕਲਰ ਆਪਸ਼ਨ ਮੌਜੂਦ ਡਾਰਕ ਸਿਲਵਰ ਮਟੈਲਿਕ ਟ੍ਰਿਮ ਦੇ ਨਾਲ ਵੇਚੇ ਜਾਣਗੇ। ਇਲੈਕਟ੍ਰੋਨਿਕ ਓਰੇਂਜ ਰੰਗ ਪਹਿਲਾਂ ਤੋਂ ਹੀ ਉਪਲੱਬਧ ਹੈ ਪਰ ਇਸ ਵਿਚ ਪੁਰਾਣੇ ਮਾਡਲ ਦੇ ਸਿਲਵਰ ਪੈਨਲ ਦੇ ਉਲਟ ਸਫੇਟ ਟੇਲ ਸੈਕਸ਼ਨ ਦੇ ਨਾਲ ਨਵੇਂ ਡਿਕਲਸ ਅਤੇ ਬਲੈਕ ਫਿਨਿਸ਼ ਦੀ ਬਜਾਏ ਟੈਂਕ 'ਤੇ ਗੂੜੇ ਨੀਲੇ ਰੰਗ ਦੀ ਫਿਨਿਸ਼ ਹੈ। ਇਸ ਬਾਈਕ ਦੀ ਕੀਮਤ ਪਹਿਲਾਂ ਦੇ ਸਮਾਨ 1.97 ਲੱਖ ਰੁਪਏ ਐਕਸ-ਸ਼ੋਅਰੂਮ ਹੈ ਅਤੇ ਇਸਦਾ ਮੁਕਾਬਲਾ ਸੁਜ਼ੂਕੀ ਗਿਕਸਰ 250 ਅਤੇ ਯਾਮਾਹਾ MT 15 ਨਾਲ ਹੈ।
ਪਾਵਰਟ੍ਰੇਨ
024 KTM 200 Duke 'ਚ 199.5cc, ਸਿੰਗਲ-ਸਿਲੰਡਰ, ਲਿਕੁਇਡ-ਕੂਲਡ ਇੰਜਣ ਦਿੱਤਾ ਗਿਆ ਹੈ, ਜੋ 24.67bhp ਦੀ ਪਾਵਰ ਅਤੇ 19.3Nm ਦਾ ਟਾਰਕ ਪੈਦਾ ਕਦਾ ਹੈ। ਇਸਨੂੰ ਸਲਿੱਪਰ ਕਲੱਚ ਅਤੇ 6-ਸਪੀਡ ਗਿਅਰਬਾਕਸ ਦੇ ਨਾਲ ਜੋੜਿਆ ਗਿਆ ਹੈ।
ਸਸਪੈਂਸ਼ਨ ਅਤੇ ਬ੍ਰੇਕਿੰਗ
ਇਸ ਵਿਚ ਅੱਗੇ ਯੂ.ਐੱਸ.ਡੀ. ਫੋਰਕਸ ਅਤੇ ਪਿੱਛੇ ਪ੍ਰੀਲੋਡ-ਐਡਜਸਟੇਬਲ ਮੋਨੋਸ਼ਾਕ ਯੂਨਿਟ ਮਿਲੇਗੀ। ਉਥੇ ਹੀ ਬ੍ਰੇਕਿੰਗ ਦੀ ਗੱਲ ਕਰੀਏ ਤਾਂ ਇਸ ਵਿਚ ਡਿਊਲ-ਚੈਨਲ ਏ.ਬੀ.ਐੱਸ. ਦੇ ਨਾਲ ਡਿਸਕ ਬ੍ਰੇਕ ਦੀ ਸਹੂਲਤ ਹੈ।