ਡੀਲਰਸ਼ਿਪ ’ਤੇ ਪਹੁੰਚਣੀ ਸ਼ੁਰੂ ਹਈ ਆਡੀ ਐੱਸ5 ਸਪੋਰਟਬੈਕ (ਵੇਖੋ ਤਸਵੀਰਾਂ)

Saturday, Mar 27, 2021 - 04:10 PM (IST)

ਡੀਲਰਸ਼ਿਪ ’ਤੇ ਪਹੁੰਚਣੀ ਸ਼ੁਰੂ ਹਈ ਆਡੀ ਐੱਸ5 ਸਪੋਰਟਬੈਕ (ਵੇਖੋ ਤਸਵੀਰਾਂ)

ਆਟੋ ਡੈਸਕ– ਆਡੀ ਨੇ ਹਾਲ ਹੀ ’ਚ ਆਪਣੀ ਪਰਫਾਰਮੈਂਸ ਕਾਰ ਐੱਸ5 ਸਪੋਰਟਬੈਕ ਨੂੰ ਭਾਰਤ ’ਚ 79.06 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ’ਚ ਲਾਂਚ ਕੀਤਾ ਹੈ। ਕੰਪਨੀ ਨੇ ਇਸ ਨੂੰ ਹੁਣ ਡੀਲਰਸ਼ਿਪ ’ਤੇ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ’ਚ ਮੰਨਿਆ ਜਾ ਰਿਹਾ ਹੈ ਕਿ ਨਵੀਂ ਆਡੀ ਐੱਸ5 ਸਪੋਰਟਬੈਕ ਦੀ ਡਿਲਿਵਰੀ ਜਲਦ ਹੀ ਭਾਰਤ ’ਚ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਕਾਰ ਨੂੰ ਸਭ ਤੋਂ ਪਹਿਲਾਂ ਡਿਸਟ੍ਰਿਕਟ ਗਰੀਨ ਮੈਡੀਕਲ ਕਲਰ ’ਚ ਗੁਜਰਾਤ ਦੀ ਇਕ ਡੀਲਰਸ਼ਿਪ ’ਤੇ ਵੇਖਿਆ ਗਿਆ ਹੈ। ਇਹ ਕਾਰ ਇਸ ਸਾਲ ਭਾਰਤ ’ਚ ਲਾਂਚ ਹੋਣ ਵਾਲੀ ਕੰਪਨੀ ਦੀ ਦੂਜੀ ਕਾਰ ਹੈ। ਇਸ ਤੋਂ ਪਹਿਲਾਂ ਏ4 ਫੇਸਲਿਫਟ ਨੂੰ ਭਾਰਤ ’ਚ ਲਿਆਇਆ ਜਾ ਚੁੱਕਾ ਹੈ। 

PunjabKesari

ਜ਼ਿਆਦਾ ਸਪੋਰਟੀ ਬਣਾਇਆ ਗਿਆ ਹੈ ਨਵਾਂ ਮਾਡਲ
ਆਡੀ ਨੇ 2021 ਮਾਡਲ ਐੱਸ5 ਸਪੋਰਟਬੈਕ ਨੂੰ ਜ਼ਿਆਦਾ ਸਪੋਰਟੀ ਅਤੇ ਆਕਰਸ਼ਕ ਬਣਾਇਆ ਹੈ। ਇਸ ਵਿਚ ਨਵੇਂ ਮੈਟ੍ਰਿਕਸ ਐੱਲ.ਈ.ਡੀ. ਹੈੱਡਲੈਂਪ ਦੇ ਨਾਲ ਇੰਟੀਗ੍ਰੇਟਿਡ ਐੱਲ.ਈ.ਡੀ. ਡੀ.ਆਰ.ਐੱਲਸ ਦਿੱਤੇ ਗਏ ਹਨ ਜੋ ਕਿ ਇਸ ਦੇ ਫਰੰਟ ਲੁੱਕ ਨੂੰ ਕਾਫੀ ਆਕਰਸ਼ਕ ਬਣਾਉਂਦੇ ਹਨ। ਇਸ ਵਿਚ 19 ਇੰਚ ਦੇ 5 ਆਰਮ ਅਲੌਏ ਵ੍ਹੀਲਜ਼ ਦਿੱਤੇ ਗਏ ਹਨ। ਬਲੈਕ-ਆਊਟ ਓ.ਆਰ.ਵੀ.ਐੱਮ. ਤੋਂ ਇਲਾਵਾ ਕਾਰ ’ਚ ਸਲੋਪਿੰਗ ਰੂਫਲਾਈਨ ਦਾ ਇਸਤੇਮਾਲ ਕੀਤਾ ਗਿਆ ਹੈ। ਕਾਰ ਦੇ ਰੀਅਰ ’ਚ ਸਲਿਮ ਐੱਲ.ਈ.ਡੀ. ਟੇਲਲਾਈਟ ਦਿੱਤੀ ਗਈ ਹੈ ਜੋ ਕਿ ਇਸ ਨੂੰ ਪ੍ਰੀਮੀਅਮ ਲੁੱਕ ਦਿੰਦੀ ਹੈ।

PunjabKesari

ਇੰਟੀਰੀਅਰ
ਕਾਰ ਦੇ ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ ਵਿਚ ਆਲ-ਬਲੈਕ ਟਰੀਟਮੈਂਟ ਵੇਖਣ ਨੂੰ ਮਿਲਿਆ ਹੈ। ਕਾਰ ਦੇ ਡੈਸ਼ਬੋਰਡ ’ਚ 10 ਇੰਚ ਦਾ ਫਲੋਟਿੰਗ ਟਚਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ 12.2 ਇੰਚ ਦੀ ਡਿਜੀਟਲ ਐੱਮ.ਆਈ.ਡੀ. ਸਕਰੀਨ ਵੀ ਮਿਲਦੀ ਹੈ। ਕਾਰ ’ਚ 19 ਸਪੀਕਰ (ਬੈਂਗ ਅਤੇ ਓਲਫਸੇਨ) ਸਾਊਂਡ ਸਿਸਟਮ ਦਿੱਤਾ ਗਿਆ ਹੈ ਜੋ ਕਿ 3ਡੀ ਸਰਾਊਂਡ ਸਾਊਂਡ ਪੈਦਾ ਕਰਦਾ ਹੈ ਅਤੇ ਪੈਨੋਰਾਮਿਕ ਗਲਾਸ ਸਨਰੂਫ ਵੀ ਇਸ ਵਿਚ ਮਿਲਦੀ ਹੈ। 

PunjabKesari

ਇੰਜਣ
2021 ਆਡੀ ਐੱਸ5 ਸਪੋਰਟਬੈਕ ’ਚ 3.0 ਲੀਟਰ ਦਾ ਵੀ6 ਟੀ.ਐੱਫ.ਐੱਸ.ਆਈ. ਇੰਜਣ ਲੱਗਾ ਹੈ ਜੋ 354 ਬੀ.ਐੱਚ.ਪੀ. ਦੀ ਪਾਵਰ ਅਤੇ 500 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 8-ਸਪੀਡ ਟਿਪਟ੍ਰੋਨਿਕ ਆਟੋਮੈਟਿਕ ਗਿਅਰਬਾਕਸ ਨਾਲ ਲੈਸਕੀਤਾ ਗਿਆ ਹੈ ਜੋ ਇਸ ਦੇ ਚਾਰੇਂ ਪਹੀਆਂ ਨੂੰ ਪਾਵਰ ਦਿੰਦਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਵਿਚ ਲੱਗਾ ਪਾਵਰਫੁਲ ਇੰਜਣ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ 4.8 ਸਕਿੰਟਾਂ ’ਚ ਫੜ੍ਹ ਲੈਂਦਾ ਹੈ। ਇਸ ਕਾਰ ਨੂੰ ਕੰਪਨੀ ਭਾਰਤ ’ਚ ਸੀ.ਬੀ.ਯੂ. ਰੂਟ ਰਾਹੀਂ ਲਿਆਏਗੀ। 

PunjabKesari


author

Rakesh

Content Editor

Related News