Apache RTR 160 ’ਚ ਸ਼ਾਮਲ ਹੋਇਆ ਇਹ ਖਾਸ ਫੀਚਰ
Tuesday, Mar 05, 2019 - 04:01 PM (IST)

ਆਟੋ ਡੈਸਕ– ਪ੍ਰਸਿੱਧ ਵਾਹਨ ਨਿਰਮਾਤਾ ਕੰਪਨੀ ਟੀਵੀਐੱਸ ਨੇ ਆਪਣੀ Apache RTR 160 ਦਾ ABS ਵਰਜਨ ਲਾਂਚ ਕਰ ਦਿੱਤਾ ਹੈ। Apache RTR 160 ਦੇ ਸਿੰਗਲ ਚੈਨਲ ਏ.ਬੀ.ਐੱਸ. ਦੀ ਚੇਨਈ ਐਕਸ-ਸ਼ੋਅਰੂਮ ਕੀਮਤ 85,479 ਰੁਪਏ ਹੈ। Apache RTR 160 ਦਾ ਏ.ਬੀ.ਐੱਸ. ਵਰਜਨ ਨਾਨ ਏ.ਬੀ.ਐੱਸ. ਦੇ ਮੁਕਾਬਲੇ 6000 ਰੁਪਏ ਮਹਿੰਗਾ ਹੈ। ਕੰਪਨੀ ਇਸ ਬਾਈਕ ਨੂੰ ਸਿੰਗਲ ਡਿਸਕ ਅਤੇ ਡਿਊਲ ਡਿਸਕ ਵੇਰੀਐਂਟਸ ’ਚ ਵੇਚ ਰਹੀ ਹੈ। ਡਿਊਲ ਡਿਸਕ ਏ.ਬੀ.ਐੱਸ. ਵਰਜਨ ਦੀ ਚੇਨਈ ਐਕਸ-ਸ਼ੋਅਰੂਮ ਕੀਮਤ 88,114 ਰੁਪਏ ਹੈ।
ਇੰਜਣ
ਇਸ ਵਿਚ 159.7 ਸੀਸੀ ਸਿੰਗਲ-ਸਿਲੰਡਰ ਇੰਜਣ ਦਿੱਤਾ ਗਿਆ ਹੈ। ਇਸ ਦਾ ਭਾਰ 8500 ਆਰ.ਪੀ.ਐੱਮ. ’ਤੇ 15.8hp ਦੀ ਮੈਕਸਿਮਮ ਪਾਵਰ ਅਤੇ 6000 ਆਰ.ਪੀ.ਐੱਮ. ’ਤੇ 13Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਇਸ ਦਾ ਇੰਜਣ 5-ਸਪੀਡ ਗਿਅਰਬਾਕਸ ਨਾਲ ਲੈਸ ਹੈ। ਯਾਨੀ TVS ਨੇ Apache RTR 160 ’ਚ ABS ਫੀਚਰ ਤੋਂ ਇਲਾਵਾ ਕੋਈ ਵੀ ਬਦਲਾਅ ਨਹੀਂ ਕੀਤਾ।
ABS ਜ਼ਰੂਰੀ
TVS Apache RTR 160 ਦੇ ਫਰੰਟ ’ਚ 270 ਮਿਲੀਮੀਟਰ ਦੀ ਡਿਸਕ ਬ੍ਰੇਕ ਦਿੱਤੀ ਗਈ ਹੈ। ਉਥੇ ਹੀ ਇਸ ਦੇ ਰੀਅਰ ’ਚ 200 ਮਿਲੀਮੀਟਰ ਦੀ ਡਿਸਕ ਬ੍ਰੇਕ ਦਿੱਤੀ ਗਈ ਹੈ। ਦੱਸ ਦੇਈਏ ਕਿ ਭਾਰਤ ਸਰਕਾਰ ਨੇ 1 ਅਪ੍ਰੈਲ 2019 ਤੋਂ 125 ਸੀਸੀ ਤੋਂ ਜ਼ਿਆਦਾ ਸਮਰੱਥਾ ਵਾਲੇ ਸਾਰੇ ਵਾਹਨਾਂ ’ਚ ਏ.ਬੀ.ਐੱਸ. ਜ਼ਰੂਰੀ ਕਰ ਦਿੱਤਾ ਹੈ। ਇਸ ਨੂੰ ਲੈ ਕੇ TVS Motor ਆਪਣੇ ਸਾਰੇ ਵੱਡੇ ਮਾਡਲਾਂ ’ਚ ABS ਫੀਚਰ ਨੂੰ ਸ਼ਾਮਲ ਕਰ ਰਹੀ ਹੈ।