BSIV ਇੰਜਣ ਅਤੇ ਹੋਰ ਨਵੇਂ ਸ਼ਾਨਦਾਰ ਫੀਚਰਸ ਨਾਲ ਲਾਂਚ ਹੋਈ 2017 Honda Dio
Wednesday, Mar 29, 2017 - 02:37 PM (IST)

ਜਲੰਧਰ- ਜਾਪਾਨੀ ਆਟੋ ਕੰਪਨੀ ਹੌਂਡਾ ਨੇ ਆਪਣੇ ਨਵੇਂ ਸਕੂਟਰ Honda Dio ਲਾਂਚ ਕਰ ਦਿੱਤਾ ਹੈ। Activa ਅਤੇ Aviator ਨੂੰ ਅਪਡੇਟ ਕਰ ਹੌਂਡਾ ਨੇ ਭਾਰਤੀ ਬਾਜ਼ਾਰ ''ਚ Dio ਸਕੂਟਰ ਨੂੰ ਪੇਸ਼ ਕੀਤਾ ਹੈ ਡਿਓ ਦੇ 2017 ਮਾਡਲ ''ਚ ਹੁਣ BS IV ਦੇ ਸਮਾਨ ਇੰਜਣ ਦਿੱਤਾ ਗਿਆ ਹੈ, ਇੰਨਾਂ ਹੀ ਨਹੀਂ ਇਸ ''ਚ ਆਟੋ ਹੈੱਡਲੇਂਪ ਆਨ (ਏ. ਐੱਚ. ਓ) ਫੀਚਰ ਵੀ ਮੌਜੂਦ ਹੈ। ਨਵੀਂ ਹੌਂਡਾ ਡਿਓ ਸਕੂਟਰ ਦੀ ਬਾਡੀ ''ਚ ਇਸ ਵਾਰ ਨਵੇਂ ਗਰਾਫਿਕਸ ਵੀ ਦਿੱਤੇ ਗਏ ਹੈ ਜੋ ਇਸ ਨੂੰ ਕਾਫ਼ੀ ਸਟਾਈਲਿਸ਼ ਲੁੱਕ ਦੇ ਰਹੇ ਹਨ. ਨਵੇਂ ਅਵਤਾਰ ''ਚ ਲਾਂਚ ਹੋਏ ਹੌਂਡਾ ਡਿਓ ਨੂੰ ਦੋ ਨਵੇਂ ਕਲਰ- ਪਿਅਰ ਸਪੋਰਟ ਯੈਲੋ ਅਤੇ ਵਾਇਬਰੇਂਟ ਆਰੇਂਜ ''ਚ ਪੇਸ਼ ਕੀਤਾ ਗਿਆ ਹੈ। ਇਸ ਨਵੀਂ ਹੌਂਡਾ ਡਿਓ ਦੀ ਕੀਮਤ 49,132 ਐਕਸ ਸ਼ੋਅਰੂਮ ਰੱਖੀ ਗਈ ਹੈ।
ਹੋਰ ਫੀਚਰਸ
Honda ਦੇ ਇਸ ਨਵੇਂ ਸਕੂਟਰ Dio ਦੀ ਲੰਬਾਈ 1781mm, ਚੋੜਾਈ 710mm ਅਤੇ ਉਚਾਈ 1133mm ਹੈ। ਇਸ ਤੋਂ ਇਲਾਵਾ ਇਸ ਦਾ ਵ੍ਹੀਲਬੇਸ 1238mm ਦਾ ਹੈ। ਇਸ ਤੋਂ ਇਲਾਵਾ ਇਸ ਸਕੂਟਰ ''ਚ ਪੁਰਾਣੇ ਮਾਡਲ ਦੀ ਤੁਲਨਾ ''ਚ ਜ਼ਿਆਦਾ ਕੁੱਝ ਬਦਲਾਵ ਨਹੀਂ ਕੀਤਾ ਗਿਆ ਹੈ। ਇਸ ਦੇ ਫ੍ਰੰਟ ''ਚ LED ਦੀ ਪੋਜਿਸ਼ਨ ਲਾਇਟ ਅਤੇ ਡਿਊਲ ਟੋਨ ਫਿਨੀਸ਼ ਗਾਹਕਾਂ ਨੂੰ ਆਕਰਸ਼ਕ ਕਰ ਸਕਦਾ ਹੈ। ਨਾਲ ਹੀ ਸਾਈਡ ''ਚ ਨਵੇਂ ਸਪੋਰਟੀ ਗਰਾਫਿਕਸ ਦਿੱਤਾ ਗਿਆ ਹੈ। ਇਸ ਦੀ ਸੀਟ ਦੇ ਹੇਠਾਂ ਮੋਬਾਇਲ ਚਾਰਜਿੰਗ ਪੋਰਟ ਵੀ ਦਿੱਤਾ ਗਿਆ ਹੈ। ਨਾਲ ਹੀ ਇਸ ਦੇ ਫ੍ਰੰਟ ਪੈਨਲ ''ਤੇ ਐੱਲ. ਈ. ਡੀ ਲਾਈਟ ਵੀ ਇਸ ਨੂੰ ਦਮਦਾਰ ਲੁੱਕ ਦੇ ਰਹੀ ਹੈ . ਨਵੇਂ ਡਿਓ ਸਕੂਟਰ ''ਚ ਹੌਂਡਾ ਦਾ ਪੇਟੇਂਟ ਕਾਂਬੀ-ਬ੍ਰੇਕਿੰਗ ਸਿਸਟਮ, ਟਿਊਬਲੈੱਸ ਟਾਇਰ ਅਤੇ ਹੱਲਕੀ ਜਿਹੀ ਮੁੜੀ ਹੋਈ ਸੀਟ ਹੈ।
ਇੰਜਣ ਪਾਵਰ
ਹੌਂਡਾ ਡਿਓ ''ਚ 109.20 cc ਦਾ ਇੰਜਨ ਦਿੱਤਾ ਗਿਆ ਹੈ। ਜੋ 7000 rpm ''ਤੇ 8bhp ਅਤੇ 5500rpm ''ਤੇ 8.91Nm ਟਾਰਕ ਪੈਦਾ ਕਰਦਾ ਹੈ। ਇਸ ਤੋਂ ਪਹਿਲਾਂ ਹੌਂਡਾ ਟੂ-ਵ੍ਹੀਲਰਸ ਇੰਡੀਆ ਨੇ ਐਕਟਿਵਾ 4 ਜੀ, ਐਕਟਿਵਾ 125 ਅਤੇ ਸੀ. ਬੀ ਸ਼ਾਇਨ ਲਾਂਚ ਕੀਤਾ ਸੀ।