ਨੌਕਰੀ ਲਈ 17 ਸਾਲਾਂ ਵਿਦਿਆਰਥੀ ਨੇ ਐਪਲ ਦਾ ਹੀ ਸਕਿਓਰਡ ਸਿਸਟਮ ਕਰ ਦਿੱਤਾ ਹੈਕ
Tuesday, May 28, 2019 - 07:17 PM (IST)

ਨਵੀਂ ਦਿੱਲੀ—ਆਨਲਾਈਨ ਡਾਟਾ ਦੇ ਹੈਕ ਹੋਣ ਜਾਂ ਡਾਟਾ ਚੋਰੀ ਦੀਆਂ ਖਬਰਾਂ ਤਾਂ ਆਮ ਹੋ ਗਈਆਂ ਹਨ। ਪਰ ਹੁਣ ਐਫਲ ਵਰਗੀ ਦਿੱਗਜ ਕੰਪਨੀ ਦੇ ਸਕਿਓਰਟੀ ਸਿਸਟਮ ਵੀ ਸੁਰੱਖਿਅਤ ਨਹੀਂ ਰਹੇ ਹਨ। ਇਕ 17 ਸਾਲ ਦੇ ਵਿਦਿਆਰਥੀ ਨੇ ਹੀ ਐਪਲ ਦਾ ਸਕਿਓਰਡ ਸਿਸਟਮ ਹੈਕ ਕਰ ਦਿੱਤਾ ਹੈ। ਉਸ ਨੂੰ ਲੱਗਿਆ ਕਿ ਅਜਿਹਾ ਕਰਨ ਨਾਲ ਅਧਿਕਾਰੀ ਪ੍ਰਭਾਵਿਤ ਹੋਣਗੇ ਅਤੇ ਉਹ ਉਸ ਨੂੰ ਕੰਪਨੀ 'ਚ ਨੌਕਰੀ ਦੇ ਦੇਣਗੇ।
ਜਾਣਕਾਰੀ ਮੁਤਾਬਕ ਆਸਟ੍ਰੇਲੀਆ ਦੇ ਏਡਿਲੇਡ ਦਾ ਰਹਿਣ ਵਾਲੇ ਇਕ ਵਿਦਿਆਰਥੀ ਨੇ ਆਪਣੇ ਇਕ ਦੋਸਤ ਨਾਲ ਮਿਲ ਕੇ ਦਸੰਬਰ 2015 'ਚ ਐਪਲ ਦਾ ਮੈਨਫ੍ਰੇਮ ਹੈਕ ਕਰ ਲਿਆ ਅਤੇ ਉਸ ਤੋਂ ਬਾਅਦ ਸਾਲ 2017 'ਚ ਫਿਰ ਸਿਸਟਮ ਹੈਕ ਕਰ ਕੰਪਨੀ ਦੇ ਡਾਟਾ ਨੂੰ ਡਾਊਨਲੋਡ ਕਰ ਲਿਆ। ਉਸ ਨੇ ਝੂਠੇ ਡਿਜ਼ੀਟਲ ਕ੍ਰੇਡੇਂਸ਼ੀਅਲਸ ਬਣਾਉਣ ਲਈ ਸੂਚਨਾ ਟੈਕਨਾਲੋਜੀ 'ਚ ਆਪਣੇ ਚੋਟੀ ਦੇ ਪੱਧਰ ਦੀ ਵਿਸ਼ੇਸ਼ਤਾ ਦਾ ਇਸਤੇਮਾਲ ਕੀਤਾ, ਜਿਸ ਨੇ ਐਪਲ ਨੇ ਸਰਵਰ ਤੋਂ ਅਜਿਹਾ ਡਾਟਾ ਦਿੱਤਾ ਜਿਵੇਂ ਕੰਪਨੀ ਦਾ ਹੀ ਕਰਮਚਾਰੀ ਉਸ ਦੇ ਇਸਤੇਮਾਲ ਕਰ ਰਿਹਾ ਹੈ।
ਕੰਪਨੀ ਨੇ ਇਸ ਮਾਮਲੇ 'ਤੇ ਫੈਡਰਲ ਬਿਊਰੋ ਇਨਵੈਸਟੀਗੇਸ਼ਨ ਨੇ ਆਸਟ੍ਰੇਲੀਆਈ ਫੈਡਰਲ ਪੁਲਸ (ਏ.ਐੱਫ.ਪੀ.) ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਵਿਦਿਆਰਥੀ ਨੂੰ ਫੜਿਆ ਗਿਆ। ਉਥੇ ਵਕੀਲ ਮਾਰਕ ਟਵੀਗਸ ਨੇ ਅਦਾਲਤ ਨੂੰ ਦੱਸਿਆ ਕਿ ਵਿਦਿਆਰਥੀ ਨੂੰ ਉਸ ਸਮੇਂ ਆਪਣੇ ਕੰਮ ਦੀ ਗੰਭੀਰਤਾ ਦੇ ਬਾਰੇ 'ਚ ਪਤਾ ਨਹੀਂ ਸੀ ਅਤੇ ਉਸ ਨੂੰ ਲੱਗਿਆ ਕਿ ਕੰਪਨੀ ਉਸ ਨੂੰ ਨੌਕਰੀ ਦੇ ਸਕਦੀ ਹੈ। ਅਦਾਲਤ ਨੇ ਵਿਦਿਆਰਥੀ ਨੂੰ ਕਈ ਕੰਪਿਊਟਰ ਹੈਕਿੰਗ ਦੇ ਦੋਸ਼ਾਂ ਲਈ ਕਰਾਰ ਦਿੱਤਾ। ਪਰ ਮੈਜਿਸਟਰੇਟ ਡੈਵਿਟ ਵ੍ਹਾਈਟ ਨੇ ਉਸ ਨੂੰ ਸਜ਼ਾ ਨਹੀਂ ਦਿੱਤੀ ਅਤੇ ਦੋਸ਼ੀ ਲੜਕੇ ਨੂੰ 9 ਮਹੀਨਿਆਂ ਤਕ ਚੰਗੇ ਵਿਵਹਾਰ 'ਤੇ ਰੱਖਣ ਲਈ 500 ਡਾਲਰ ਦੇ ਬਾਂਡ 'ਤੇ ਰੱਖਿਆ।