ਤੁਹਾਡੇ ਸਮਾਰਟਫੋਨ ਲਈ ਖਤਰਨਾਕ ਹਨ ਇਹ 17 ਐਪਸ, ਜਲਦੀ ਕਰੋ ਡਿਲੀਟ

01/16/2020 5:58:30 PM

ਗੈਜੇਟ ਡੈਸਕ– ਸਮਾਰਟਫੋਨਜ਼ ਨਾਲ ਜੁੜੀ ਟੈਕਨਾਲੋਜੀ ਜਿੰਨੀ ਤੇਜ਼ੀ ਨਾਲ ਡਿਵੈੱਲਪ ਹੋ ਰਹੀ ਹੈ, ਇਸ ਨਾਲ ਜੁੜੇ ਖਤਰੇ ਵੀ ਓਨੀ ਹੀ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਰਿਸਰਚਰਾਂ ਨੂੰ ਗੂਗਲ ਪਲੇਅ ਸਟੋਰ ’ਤੇ ਮੌਜੂਦ ਅਜਿਹੇ 17 ਐਪਸ ਦਾ ਪਤਾ ਲੱਗਾ ਹੈ ਜੋ ਤੁਹਾਡੇ ਸਮਾਰਟਫੋਨ ਲਈ ਖਤਰਨਾਕ ਸਾਬਤ ਹੋ ਸਕਦੇ ਹਨ। ਇਨ੍ਹਾਂ ਐਪਸ ਦਾ ਪਤਾ ਸਕਿਓਰਿਟੀ ਕੰਪਨੀ Bitdefender ਨੇ ਲਗਾਇਆ ਹੈ ਅਤੇ ਇਨ੍ਹਾਂ ਨੂੰ 5,50,000 ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਅਜਿਹੇ ਐਪਸ ਦੀ ਲਿਸਟ ’ਚ ਰੇਸਿੰਗ ਗੇਮਸ ਤੋਂ ਲੈ ਕੇ ਬਾਰਕੋਡ-ਕਿਊ.ਆਰ. ਕੋਡ ਸਕੈਨਰਸ, ਮੌਸਮ ਦਾ ਹਾਲ ਦੱਸਣ ਵਾਲੇ ਐਪਸ ਅਤੇ ਵਾਲਪੇਪਰ ਐਪਸ ਤਕ ਸ਼ਾਮਲ ਹਨ। 

ਐਪਸ ਨੇ ਗੂਗਲ ਦੇ ਸਕੈਨਰ ਤੋਂ ਬਚਣ ਲਈ ਕਈ ਤਰੀਕੇ ਆਜ਼ਮਾਏ ਹਨ ਅਤੇ ਕਈ ਐਪਸ ਤਾਂ ਅਜੇ ਤਕ ਪਲੇਅ ਸਟੋਰ ਤੋਂ ਨਹੀਂ ਹਟਾਏ ਗਏ। ਇਨ੍ਹਾਂ ਐਪਸ ’ਚ ਦਿਖਾਏ ਜਾਣ ਵਾਲੇ ਪਾਪ-ਅਪ ਐਡਸ ਕਾਰਨ ਡਿਵਾਈਸਿਜ਼ ਦੀ ਬੈਟਰੀ ਤੇਜ਼ੀ ਨਾਲ ਖਤਮ ਹੋ ਰਹੀ ਸੀ। ਨਾਲ ਹੀ ਐਡਵੇਅਰ ਵਾਲੇ ਅਜਿਹੇ ਐਪਸ ਪਹਿਲੀ ਨਜ਼ਰ ’ਚ ਸਿਰਫ ਐਡ ਦਿਖਾਉਣ ਵਾਲੇ ਲਗਦੇ ਹਨ, ਖਤਰਨਾਕ ਨਹੀਂ ਪਰ ਰਿਸਰਚਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਐਪਸ ਦੀ ਮਦਦ ਨਾਲ ਆਸਾਨੀ ਨਾਲ ਐਂਡਰਾਇਡ ਮਾਲਵੇਅਰ ਸਮਾਰਟਫੋਨਜ਼ ’ਚ ਇੰਸਟਾਲ ਕੀਤੇ ਜਾ ਸਕਦੇ ਹਨ। ਅਜਿਹੇ ’ਚ ਯੂਜ਼ਰਜ਼ ਨੂੰ ਇਹ ਐਪਸ ਆਪਣੇ ਡਿਵਾਈਸ ’ਚੋਂ ਡਿਲੀਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। 

ਵਾਰ-ਵਾਰ ਦਿਖਾਉਂਦੇ ਹਨ ਐਡਸ
ਰਿਸਰਚਰਾਂ ਦਾ ਕਹਿਣਾ ਹੈ ਕਿ ਅਜਿਹੇ ਐਪਸ ਕਈ-ਕਈ ਘੰਟੇ ਤਕ ਪਹਿਲਾਂ ਐਡ ਨਹੀਂ ਦਿਖਾਉਂਦੇ ਸਨ, ਫਰ ਇਕ ਤੈਅ ਸਮੇਂ ਦੇ ਇੰਟਰਵਲ ’ਤੇ ਐਡਸ ਦਿਖਾਉਂਦੇ ਰਹਿੰਦੇ ਹਨ। ਇਸ ਤੋਂ ਇਲਾਵਾ ਐਡਸ ਦੇ ਕੋਡ ਨੂੰ ਇਨ੍ਹਾਂ ਵਲੋਂ ਮਲਟੀਪਲ ਫਾਇਲਾਂ ’ਚ ਡਿਵਾਈਡ ਕੀਤਾ ਗਿਆਸੀ। ਇਸ ਤੋਂ ਇਲਾਵਾ ਲਿਸਟ ’ਚ ਸ਼ਾਮਲ ਕਈ ਐਪਸ ’ਚ ਵਾਧੂ ਫੀਚਰਜ਼ ਲਈ ਇਨ-ਐਪ ਫੀਸ ਯੂਜ਼ਰਜ਼ ਤੋਂ ਮੰਗੀ ਜਾ ਰਹੀ ਸੀ। ਇਕ ਗੇਮਿੰਗ ਐਪ ਬਿਲਕੁਲ ਉਂਝ ਹੀ ਕੰਮ ਕਰ ਰਹੀ ਸੀ, ਜਿਵੇਂ ਪਲੇਅ ਸਟੋਰ ’ਤੇ ਇਸ ਦੇ ਡਿਸਕ੍ਰਿਪਸ਼ਨ ’ਚ ਦੱਸਿਆ ਗਿਆ ਹੈ ਪਰ ਵਾਰ-ਵਾਰ ਦਿਖਾਉਣ ਵਾਲੇ ਐਡਸ ਕਾਰਨ ਯੂਜ਼ਰਜ਼ ਦੇ ਫੋਨ ਦੀ ਬੈਟਰੀ ਤੇਜ਼ੀ ਨਾਲ ਖਤਮ ਹੋ ਰਹੀ ਸੀ ਅਤੇ ਉਹ ਗੇਮ ਬੰਦ ਕਰ ਦਿੰਦੇ ਸਨ। 

ਲਿਸਟ ’ਚ ਸ਼ਾਮਲ ਹਨ ਇਹ ਐਪਸ 
ਖਤਰਨਾਕ ਐਪਸ ਦੇ ਇੰਸਟਾਲ ਹੋਣ ਤੋਂ ਬਾਅਦ ਯੂਜ਼ਰਜ਼ ਨੂੰ ਡਿਵਾਈਸ ਅਨਲਾਕ ਕਰਦੇ ਹੀ ਹਰ ਤਿੰਨ ’ਚੋਂ ਇਕ ਵਾਰ ਸਕਰੀਨ ’ਤੇ ਐਡ ਦਿਸ ਰਹੀ ਸੀ। ਗੂਗਲ ਵਲੋਂ ਕਿਹਾ ਗਿਆ ਹੈ ਕਿ ਇਨ੍ਹਾਂ ਐਪਸ ਨੂੰ ਜਲਦ ਹੀ ਪਲੇਅ ਸਟੋਰ ਤੋਂ ਹਟਾ ਦਿੱਤਾ ਜਾਵੇਗਾ। ਕੁਝ ਫੰਕਸ਼ੰਸ ਕਾਰਨ ਇਨ੍ਹਾਂ ਐਪਸ ਨੂੰ ਮਾਲਵੇਅਰ ਨਹੀਂ ਮੰਨਿਆ ਗਿਆ। ਲਿਸਟ ’ਚ ਇਹ 17 ਐਪਸ ਸ਼ਾਮਲ ਹਨ। 

1. ਕਾਰ ਰੇਸਿੰਗ 2019
2. 4ਕੇ ਵਾਲਪੇਪਰ (ਬੈਕਗ੍ਰਾਊਂਡ 4ਕੇ ਫੁਲ ਐੱਚ.ਡੀ.)
3. ਬੈਕਗ੍ਰਾਊਂਡ 4ਕੇ ਐੱਚ.ਡੀ.
4. ਕਿਊ.ਆਰ. ਕੋਡ ਰੀਡਰ ਐਂਡ ਬਾਰਕੋਡ ਸਕੈਨਰ ਪ੍ਰੋ
5. ਫਾਇਲ ਮੈਨੇਜਰ ਪ੍ਰੋ-ਮੈਨੇਜਰ ਐੱਸ.ਡੀ. ਕਾਰਡ/ਐਕਸਪਲੋਰਰ
6. VMOWO ਸਿਟੀ: ਸਪੀਡ ਰੇਸਿੰਗ 3ਡੀ
7. ਬਾਰਕੋਡ ਸਕੈਨਰ
8. ਸਕਰੀਨ ਸਟਰੀਮ ਮਿਰਰਿੰਗ
9. ਕਿਊ.ਆਰ. ਕੋਡ- ਸਕੈਨ ਐਂਡ ਰੀਡ ਅ ਬਾਰਕੋਡ
10. ਪੀਰੀਅਡ ਟ੍ਰੈਕਰ- ਸਾਈਕਲ ਓਵੂਲੇਸ਼ਨ ਵੂਮੈਨਸ
11. ਕਿਊ.ਆਰ. ਐਂਡ ਬਾਰਕੋਡ ਸਕੈਨ ਰੀਡਰ
12. ਵਾਲਪੇਪਰਸ 4ਕੇ, ਬੈਕਗ੍ਰਾਊਂਡਸ ਐੱਚ.ਡੀ.
13. ਟ੍ਰਾਂਸਫਰ ਡਾਟਾ ਸਮਾਰਟ
14. ਐਕਸਪਲੋਰਰ ਫਾਇਲ ਮੈਨੇਜਰ
15. ਟੁਡੇ ਵੈਦਰ ਰੇਡਾਰ
16. Mobnet.io: ਬਿਗ ਫਿਸ਼ ਫ੍ਰੈਂਜੀ
17. ਕਲਾਕ ਐੱਲ.ਈ.ਡੀ.


Related News