16ਜੀ.ਬੀ ਰੈਮ ਅਤੇ 13.3 ਇੰਚ ਦੀ ਫੁੱਲ HD ਡਿਸਪਲੇਅ ਨਾਲ ਲੈਸ ਹੈ HP ਦਾ ਇਹ ਲੈਪਟਾਪ

Sunday, Nov 26, 2017 - 11:58 AM (IST)

16ਜੀ.ਬੀ ਰੈਮ ਅਤੇ 13.3 ਇੰਚ ਦੀ ਫੁੱਲ HD ਡਿਸਪਲੇਅ ਨਾਲ ਲੈਸ ਹੈ HP ਦਾ ਇਹ ਲੈਪਟਾਪ

ਜਲੰਧਰ : ਅਮਰੀਕੀ ਮਲਟੀਨੈਸ਼ਨਲ ਇੰਫਾਰਮੇਸ਼ਨ ਟੈਕਨਾਲੌਜੀ ਕੰਪਨੀ  ਐੱਚ. ਪੀ ਨੇ ਆਪਣੇ ਨਵੇਂ ਲੈਪਟਾਪ Spectre x360 ਨੂੰ ਪੇਸ਼ ਕਰ ਦਿੱਤਾ ਹੈ, ਜਿਸ ਦੀ ਕੀਮਤ 1499 ਡਾਲਰ ਰੱਖੀ ਗਈ ਹੈ। ਇਹ ਲੈਪਟਾਪ ਕਾਫ਼ੀ ਸਲਿਮ ਅਤੇ ਹਲਕਾ ਹੈ ਅਤੇ ਇਸ ਦੀ ਪਰਫਾਰਮੇਨਸ ਵੀ ਕਾਫ਼ੀ ਚੰਗੀ ਹੈ। 

HP Spectre x360  ਦੇ ਸਪੈਸੀਫਿਕੇਸ਼ਨਸ:
HP Spectre x360 ਦਾ ਇਹ ਲੈਪਟਾਪ 13.3 ਇੰਚ ਦੀ ਫੁੱਲ HD ਆਈ. ਪੀ.ਐੱਸ ਡਿਸਪਲੇਅ ਨਾਲ ਲੈਸ ਹੈ, ਜਿਸ ਦੀ ਰੈਜ਼ੋਲਿਊਸ਼ਨ 3840x2160 ਪਿਕਸਲਸ ਹੈ। HP Spectre x360 ਲੈਪਟਾਪ i7-8550U CPUਅਤੇ 16 ਜੀ. ਬੀ ਐੱਲ. ਪੀ DDR4 ਰੈਮ ਦੇ ਨਾਲ ਲੈਸ ਹੈ। ਇਸ ਲੈਪਟਾਪ 'ਚ 512 ਜੀ. ਬੀ ਐੈੱਸ. ਐੈੱਸ.ਡੀ ਸਟੋਰੇਜ਼ ਵੀ ਦਿੱਤੀ ਗਈ ਹੈ।

ਕੁਨੈੱਕਟੀਵਿਟੀ ਲਈ ਇਸ 'ਚ ਡਿਊਲ- ਬੈਂਡ ਵਾਈ-ਫਾਈ ਕਵਰ, ਥਰਡਬਾਲਟ ਅਤੇ ਯੂ. ਐੱਸ. ਬੀ. ਸੀ ਪੋਰਟ, ਟਰੂ ਵਹਿਸਨ ਫਰੰਟ ਕੈਮਰਾ, ਗੋਰਿਲਾ ਗਲਾਲ ਜਿਹੇ ਫੀਚਰਸ ਸ਼ਾਮਿਲ ਹਨ। HP Spectre x360 ਲੈਪਟਾਪ ਲੇਟੈਸਟ ਵਿੰਡੋ 10 'ਤੇ ਅਧਾਰਿਤ ਹੈ ਅਤੇ ਇਹ ਫਾਸਟ ਚਾਰਜਿੰਗ ਦੀ ਸਹੂਲਤ ਦੇ ਨਾਲ ਆਉਂਦਾ ਹੈ।


Related News