ਰਾਕਸਟਾਰ ਗੇਮਸ ਨੇ 13 ਸਾਲ ਦੇ ਵਕਫੇ ਪਿੱਛੋਂ ਪੇਸ਼ ਕੀਤਾ ''GTA 6''
Thursday, Nov 19, 2026 - 01:36 PM (IST)
ਨਵੀਂ ਦਿੱਲੀ - ਵੀਡੀਓ ਗੇਮ ਨਿਰਮਾਤਾ ਰੌਕਸਟਾਰ ਗੇਮਜ਼ ਨੇ ਵੀਰਵਾਰ ਨੂੰ ਆਪਣੀ ਬਹੁਤ ਹੀ ਉਡੀਕੀ ਜਾਣ ਵਾਲੀ ਗੇਮ "ਗ੍ਰੈਂਡ ਥੈਫਟ ਆਟੋ 6" (GTA 6) ਲਾਂਚ ਕੀਤੀ। ਇਸ ਦੇ ਨਾਲ, ਦੁਨੀਆ ਭਰ ਦੇ ਗੇਮ ਪ੍ਰੇਮੀਆਂ ਦਾ 13 ਸਾਲਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਪਲੇਅਸਟੇਸ਼ਨ 5 ਅਤੇ Xbox ਸੀਰੀਜ਼ X/S 'ਤੇ ਉਪਲਬਧ, ਇਹ ਗੇਮ ਸਾਲ ਦੀਆਂ ਸਭ ਤੋਂ ਵੱਡੀਆਂ ਰਿਲੀਜ਼ਾਂ 'ਚੋਂ ਇਕ ਹੈ। ਇਸਨੂੰ ਗੇਮਿੰਗ ਇੰਡਸਟਰੀ ਦੇ ਇਤਿਹਾਸ 'ਚ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਖੇਡਾਂ 'ਚੋਂ ਇਕ ਮੰਨਿਆ ਜਾਂਦਾ ਹੈ।
ਭਾਰਤ 'ਚ ਪਲੇਅਸਟੇਸ਼ਨ ਅਤੇ ਐਕਸਬਾਕਸ ਦੇ ਆਨਲਾਈਨ ਸਟੋਰਾਂ 'ਤੇ GTA 6 ਦੇ ਸਟੈਂਡਰਡ ਐਡੀਸ਼ਨ ਦੀ ਕੀਮਤ ₹5,999 ਹੈ ਅਤੇ ਅਲਟੀਮੇਟ ਐਡੀਸ਼ਨ ਦੀ ਕੀਮਤ ₹7,499 ਹੈ। ਇੰਸਟੈਂਟ ਡਿਲੀਵਰੀ ਪਲੇਟਫਾਰਮ ਬਲਿੰਕਇਟ ਨੇ ਭਾਰਤ 'ਚ GTA 6 ਨੂੰ ਵਿਕਰੀ ਲਈ ਵੀ ਉਪਲਬਧ ਕਰਵਾਇਆ ਹੈ। ਇਸ ਪਲੇਟਫਾਰਮ 'ਤੇ ਪਲੇਅਸਟੇਸ਼ਨ 5 ਦਾ ਸਟੈਂਡਰਡ ਵਰਜ਼ਨ 5,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਹ ਸਹੂਲਤ ਚੋਣਵੇਂ ਸ਼ਹਿਰਾਂ ਵਿੱਚ ਉਪਲਬਧ ਹੈ ਜਿਨ੍ਹਾਂ ਵਿੱਚ ਦਿੱਲੀ, ਗੁਰੂਗ੍ਰਾਮ, ਫਰੀਦਾਬਾਦ, ਗਾਜ਼ੀਆਬਾਦ, ਨੋਇਡਾ, ਬੰਗਲੁਰੂ, ਹੈਦਰਾਬਾਦ, ਮੁੰਬਈ, ਪੁਣੇ, ਕੋਲਕਾਤਾ ਅਤੇ ਅਹਿਮਦਾਬਾਦ ਸ਼ਾਮਲ ਹਨ।
