ਪਿਸਤੌਲ ਦੀ ਨੋਕ ’ਤੇ ਲੁੱਟ ਦੀ ਕੋਸ਼ਿਸ਼ ਕਰਨ ਵਾਲਾ ਕਾਬੂ
Friday, Sep 29, 2023 - 06:18 PM (IST)

ਅਬੋਹਰ (ਸੁਨੀਲ) : ਥਾਣਾ ਸਦਰ ਪੁਲਸ ਨੇ ਪਿਸਤੌਲ ਦੀ ਨੋਕ ’ਤੇ ਲੁੱਟ ਦੀ ਕੋਸ਼ਿਸ਼ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਮਾਮਲੇ ਦੀ ਜਾਂਚ ਸਹਾਇਕ ਸਬ-ਇੰਸਪੈਕਟਰ ਕੁਲਦੀਪ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਅੰਗਰੇਜ਼ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਸੀਡ ਫਾਰਮ ਕੱਚਾ ਨੇ ਦੱਸਿਆ ਕਿ ਉਹ ਚਾਰ ਸਾਲਾਂ ਤੋਂ ਬੈਂਕ ਦੀ ਕੈਸ਼ ਵੈਨ ਚਲਾ ਰਿਹਾ ਹੈ। ਉਹ ਫਾਜ਼ਿਲਕਾ ਤੋਂ ਨਕਦੀ ਲਿਆ ਕੇ ਏ. ਟੀ. ਐੱਮ. ’ਚ ਪਾਉਂਦੇ ਹਨ।
ਬੀਤੇ ਦਿਨ ਦੁਪਹਿਰ ਕਰੀਬ ਸਾਢੇ 12 ਵਜੇ ਜਦੋਂ ਅਸੀਂ ਟੀ-ਪੁਆਇੰਟ ਗੋਬਿੰਦਗਡ਼੍ਹ ਨੇਡ਼ੇ ਪਹੁੰਚੇ ਤਾਂ ਪਿੱਛੇ ਇਕ ਕਾਰ ’ਚ ਵਿਅਕਤੀ ਮੂੰਹ ’ਤੇ ਕੱਪਡ਼ਾ ਬੰਨ੍ਹ ਕੇ ਆਇਆ ਤੇ ਉਸ ਨੇ ਪਿਸਤੌਲ ਕੱਢ ਕੇ ਨਕਦੀ ਦੇਣ ਲਈ ਕਿਹਾ। ਇਸ ਦੌਰਾਨ ਉਨ੍ਹਾਂ ਦੇ ਗੰਨਮੈਨ ਏ. ਟੀ. ਐੱਮ. ਤੋਂ ਕੈਸ਼ ਪਾ ਕੇ ਵਾਪਸ ਪਰਤ ਆਏ। ਇੰਨੇ ’ਚ ਉਕਤ ਵਿਅਕਤੀ ਆਪਣੀ ਕਾਰ ਭਜਾ ਕੇ ਲੈ ਗਿਆ। ਪੁਲਸ ਨੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।