ਮੈਡਮ ਪੂਨਮ ਸਿੰਘ ਨੇ ਸੰਭਾਲਿਆ ਗੁਰਹਰਸਹਾਏ ਐੱਸ.ਡੀ.ਐੱਮ. ਦਾ ਚਾਰਜ

05/18/2020 4:55:40 PM

ਗੁਰੂਹਰਸਹਾਏ (ਆਵਲਾ): ਸ਼ਹਿਰ ਵਿਖੇ ਪਿਛਲੇ ਕਾਫੀ ਸਮੇਂ ਤੋਂ ਖਾਲੀ ਪਿਆ ਐੱਸ.ਡੀ.ਐੱਮ. ਦਾ ਅਹੁਦਾ ਅੱਜ ਮੈਡਮ ਪੂਨਮ ਸਿੰਘ ਵਲੋਂ ਸੰਭਾਲ ਲਿਆ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਡੀ.ਐੱਮ. ਮੈਡਮ ਪੂਨਮ ਸਿੰਘ ਨੇ ਦੱਸਿਆ ਕਿ ਲਗਭਗ 3 ਸਾਲ ਅਬੋਹਰ 'ਚ ਐੱਸ.ਡੀ.ਐੱਮ ਦੀਆਂ ਸੇਵਾਵਾ ਦੇਣ ਤੋਂ ਬਾਅਦ ਉਨ੍ਹਾਂ ਵਲੋਂ ਫ਼ਾਜ਼ਿਲਕਾ 'ਚ ਸਹਾਇਕ ਕਮਿਸ਼ਨਰ ਦੀ ਸੇਵਾ ਕਰਨ ਦੇ ਨਾਲ-ਨਾਲ ਹੁਣ ਉਨ੍ਹਾਂ ਨੂੰ ਸਰਕਾਰ ਵੱਲੋਂ ਗੁਰੂਹਰਸਹਾਏ ਸ਼ਹਿਰ ਦਾ ਅਡੀਸ਼ਨਲ ਚਾਰਜ ਵਜੋਂ ਐੱਸ.ਡੀ.ਐੱਮ. ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਐੱਸ.ਡੀ.ਐੱਮ. ਦਾ ਚਾਰਜ ਸੰਭਾਲਣ ਦੇ ਮੌਕੇ ਉਨ੍ਹਾਂ ਨੂੰ ਤਹਿਸੀਲਦਾਰ ਮੈਡਮ ਨੀਲਮ ਅਤੇ ਨਾਇਬ ਤਸੀਲਦਾਰ ਵਿਕਰਮ ਗੁੰਬਰ ਵਲੋਂ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਡਮ ਪੂਨਮ ਸਿੰਘ ਨੇ ਕਿਹਾ ਕਿ ਇਸ ਦਫ਼ਤਰ ਵਿਚ ਆਉਣ ਵਾਲੇ ਹਰੇਕ ਵਿਅਕਤੀ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਅਤੇ ਹਰ ਇਕ ਵਿਅਕਤੀ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।ਐੱਸ.ਡੀ.ਐੱਮ. ਮੈਡਮ ਪੂਨਮ ਸਿੰਘ ਕਿਹਾ ਕਿ ਹੁਣ ਪੰਜਾਬ ਅੰਦਰ ਲਾਕਡਾਊਨ 31 ਮਈ ਤੱਕ ਲੱਗ ਗਿਆ ਹੈ।ਅਤੇ ਉਨਾਂ ਨੇ ਸ਼ਹਿਰ ਦੇ ਲੋਕਾ ਨੂੰ ਅਪੀਲ ਕੀਤੀ ਹੈ ਕਿ 31 ਮਈ ਤੱਕ ਲੱਗੇ ਲਾਕਡਾਊਨ 4.0 ਦੇ ਸਰਕਾਰੀ ਹੁਕਮਾਂ ਅਨੁਸਾਰ ਉਸ ਦੀ ਪਾਲਣਾ ਕੀਤੀ ਜਾਵੇ ਅਤੇ ਜਿਸ ਕਿਸੇ ਵੀ ਦੁਕਾਨਦਾਰ ਦਾ ਦੁਕਾਨ ਖੋਲ੍ਹਣ ਦਾ ਦਿਨ ਹੈ ਉਹ ਉਸ ਦਿਨ ਹੀ ਆਪਣੀ ਦੁਕਾਨ ਖੋਲ੍ਹਣ ਤਾਂ ਜੋ ਸ਼ਹਿਰ ਦੇ ਬਾਜ਼ਾਰਾਂ ਅੰਦਰ ਭੀੜ ਰਸ਼ ਨਾ ਹੋ ਸਕੇ। ਸੋਸ਼ਲ ਡਿਸਟੈਂਸ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਮੂੰਹ ਤੇ ਮਾਸਕ ਪਾ ਕੇ ਰੱਖੋ।ਇਸ ਮੌਕੇ ਦਫਤਰ ਦਾ ਸਟਾਫ ਵੀ ਹਾਜ਼ਰ ਸੀ।


Shyna

Content Editor

Related News