ਨਵੇਂ ਸਾਲ ਦੀ ਆਮਦ ''ਤੇ ਸਾਂਝਾ ਕਿਸਾਨ ਮੋਰਚੇ ''ਚ ਕਰਵਾਏ ਗਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ
Sunday, Jan 01, 2023 - 06:08 PM (IST)

ਜ਼ੀਰਾ (ਗੁਰਮੇਲ ਸੇਖਵਾਂ) : ਨਵੇਂ ਸਾਲ ਦੀ ਆਮਦ ’ਤੇ ਮਨਸੂਰਵਾਲ ਕਲਾਂ ਸਥਿਤ ਸ਼ਰਾਬ ਫੈਕਟਰੀ ਖ਼ਿਲਾਫ਼ ਚੱਲ ਰਹੇ ਸਾਂਝਾ ਮੋਰਚਾ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਉਪਰੰਤ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਆਪਣੇ-ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ। ਇਸ ਤੋਂ ਬਾਅਦ ਸਾਂਝਾ ਮੋਰਚਾ ਕਮੇਟੀ ਵੱਲੋਂ ਮੀਟਿੰਗ ਕਰਕੇ ਲਏ ਗਏ ਫ਼ੈਸਲੇ ਬਾਰੇ ਗੱਲ ਕਰਦਿਆਂ ਮੋਰਚਾ ਆਗੂ ਸਰਪੰਚ ਗੁਰਮੇਲ ਸਿੰਘ ਮਨਸੂਰਵਾਲ ਕਲਾਂ ਨੇ ਸਟੇਜ ਤੋਂ ਸੰਬੋਧਨ ਕਰਦੇ ਕਿਹਾ ਕਿ 3 ਅਤੇ 4 ਜਨਵਰੀ ਨੂੰ ਪੰਜਾਬ ਭਰ 'ਚ ਪੁਤਲੇ ਫੂਕੇ ਜਾਣਗੇ ਅਤੇ 6 ਜਨਵਰੀ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਇਕੱਠ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਪੈਸਿਆਂ ਲਈ ਖ਼ੁਦ ਦੇ ਅਗਵਾ ਹੋਣ ਦੀ ਰਚੀ ਸਾਜ਼ਿਸ਼, ਮਲੇਸ਼ੀਆ ਭੱਜਦਿਆਂ ਏਅਰਪੋਰਟ ’ਤੇ ਇੰਝ ਖੁੱਲ੍ਹੀ ਸਾਰੀ ਪੋਲ
ਇਸ ਤੋਂ ਇਲਾਵਾ ਮਨਸੂਰਵਾਲ ਕਲਾਂ ਫੈਕਟਰੀ ਦੇ ਗੰਦੇ ਪਾਣੀ ਦੀ ਭੇਟ ਚੜ੍ਹੇ ਰਾਜਵੀਰ ਸਿੰਘ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਕਰਵਾਇਆ ਜਾਵੇਗਾ। ਦੱਸ ਦੇਈਏ ਕਿ ਅੱਜ ਦੇ ਪ੍ਰੋਗਰਾਮ ਵਿੱਚ ਸੰਗਤ ਦਾ ਭਾਰੀ ਇਕੱਠ ਸੀ ਤੇ ਸੰਗਤਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਇਲਾਕੇ ਦੀਆਂ ਸੰਗਤਾਂ ਬੜੇ ਉਤਸ਼ਾਹ ਨਾਲ ਸ਼ਾਮਲ ਹੋਈਆਂ।
ਇਹ ਵੀ ਪੜ੍ਹੋ- ਨਵੇਂ ਸਾਲ ਮੌਕੇ ਪਰਿਵਾਰ ਸਮੇਤ ਪਿੰਡ ਸਤੌਜ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਕੀਤੇ ਵੱਡੇ ਐਲਾਨ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।