ਅਣਪਛਾਤੇ ਹਮਲਾਵਰਾਂ ਨੇ ਤਿੰਨ ਦੋਸਤਾਂ ’ਤੇ ਤੇਜ਼ਧਾਰ ਹਥਿਆਰਾਂ ਹਮਲੇ ਕਰਕੇ ਕੀਤੀ ਵੱਢਟੁੱਕ

06/03/2023 6:16:21 PM

ਅਬੋਹਰ (ਸੁਨੀਲ) : ਸਥਾਨਕ ਪੰਜਪੀਰ ਨਗਰ ਦੇ ਤਿੰਨ ਦੋਸਤਾਂ ’ਤੇ ਕੁਝ ਅਣਪਛਾਤੇ ਹਮਲਾਵਰਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਇਲਾਜ ਅਧੀਨ ਲਵਪ੍ਰੀਤ (19), ਅਨਮੋਲ (18) ਅਤੇ ਕਰਨ (18) ਨੇ ਦੱਸਿਆ ਕਿ ਉਹ ਅੱਜ ਗੁਆਂਢ ’ਚ ਰਹਿੰਦੇ ਆਪਣੇ ਦੋਸਤ ਬੌਬੀ ਦੇ ਘਰ ਰੱਖੀ ਪਾਰਟੀ ਦੀ ਤਿਆਰੀ ਲਈ ਗਏ ਸਨ। ਬੌਬੀ ਦਾ ਕਿਸੇ ਵਿਅਕਤੀ ਨਾਲ ਪੁਰਾਣਾ ਝਗੜਾ ਸੀ, ਜਿਸ ਕਾਰਨ ਅੱਧੀ ਦਰਜਨ ਨੌਜਵਾਨ ਕਾਪਿਆਂ ਅਤੇ ਤਲਵਾਰਾਂ ਨਾਲ ਬੌਬੀ ਦੇ ਘਰ ਦਾਖਲ ਹੋ ਗਏ, ਜਿਸ ਕਾਰਨ ਉਸ ਦੇ ਸਿਰ ’ਤੇ ਡੂੰਘੀਆਂ ਸੱਟਾਂ ਲੱਗੀਆਂ, ਜਦਕਿ ਕਰਨ ਦਾ ਹੱਥ ਵੱਢ ਦਿੱਤਾ ਗਿਆ। 

ਹਮਲੇ ਤੋਂ ਬਾਅਦ ਉਕਤ ਵਿਅਕਤੀ ਉਥੋਂ ਭੱਜ ਗਏ ਅਤੇ ਆਸਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ। ਨਗਰ ਥਾਣਾ ਨੰਬਰ 1 ਦੇ ਇੰਚਾਰਜ ਸੰਜੀਵ ਕੁਮਾਰ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਅਜੇ ਤੱਕ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਨਹੀਂ ਮਿਲੀ, ਜਿਵੇਂ ਹੀ ਹਸਪਤਾਲ ਤੋਂ ਐੱਮ. ਐੱਲ. ਆਰ. ਰਿਪੋਰਟ ਆਵੇਗੀ, ਉਸ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ ।


Gurminder Singh

Content Editor

Related News