ਥਾਣਾ ਖੂਈਆਂ ਸਰਵਰ ਦੀ ਪੁਰਾਣੀ ਬਿਲਡਿੰਗ ਨੂੰ ਚਮਕਾਇਆ

11/15/2018 3:42:14 PM

ਫਿਰੋਜ਼ਪੁਰ (ਸੁਨੀਲ)– ਥਾਣਾ ਖੂਈਆਂ ਸਰਵਰ ਦੀ ਬਿਲਡਿੰਗ ਜਿਹਡ਼ੀ ਅੰਗਰੇਜ਼ਾਂ ਦੇ ਸਮੇਂ ਤੋਂ ਬਣੀ ਹੋਈ ਹੈ, ਜਿਸ ’ਚ ਪੰਜਾਬ ਪੁਲਸ ਦੇ ਕਰਮਚਾਰੀਆਂ ਨੂੰ ਰਹਿਣ ਲਈ ਨਵੇਂ ਕੁਆਰਟਰ ਦਿੱਤੇ ਗਏ ਸੀ, ਪੁਰਾਣੀ ਹੋਣ ਕਾਰਨ ਖਸਤਾ ਹਾਲ ਹੋ ਗਈ ਅਤੇ ਕਰਮਚਾਰੀ ਇਸ ਬਿਲਡਿੰਗ ’ਚ ਰਹਿਣ ਤੋਂ ਕਤਰਾਉਣ ਲੱੱਗੇ ਹਨ। ਇਸੇ ਦੇ ਨਾਲ-ਨਾਲ ਪੁਰਾਣੇ ਕੁਆਰਟਰ ਵੀ ਹਨ, ਜਿਨ੍ਹਾਂ ਨੂੰ ਥਾਣਾ ਖੂਈਆਂ ਸਰਵਰ ਮੁਖੀ ਸੁਨੀਲ ਕੁਮਾਰ ਤੇ ਸਹਾਇਕ ਸਬ-ਇੰਸਪੈਕਟਰ ਸੁਖਪਾਲ ਸਿੰਘ ਨੇ ਹੋਰ ਸਹਿਯੋਗੀਆਂ ਦੇ ਸਹਿਯੋਗ ਨਾਲ ਰੇਨੋਵੇਟ ਕਰਵਾ ਦਿੱਤਾ। ਜਿਹਡ਼ੇ ਵੀ ਲੋਕ ਥਾਣਾ ਖੂਈਆਂ ਸਰਵਰ ’ਚ ਆਉਂਦੇ ਹਨ, ਉਹ ਬਿਲਡਿੰਗ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਹਨ। ਉਂਝ ਤਾਂ ਪੰਜਾਬ ਸਰਕਾਰ ਨੇ ਪੰਜਾਬ ਪੁਲਸ ਦੇ ਥਾਣਿਆਂ ਨੂੰ ਚਮਕਾਉਣ ਲਈ ਕੋਈ ਫੰਡ ਜਾਰੀ ਨਹੀਂ ਕੀਤਾ ਹੈ। ਥਾਣਾ ਮੁਖੀ ਸੁਨੀਲ ਕੁਮਾਰ ਨੇ ਆਪਣੇ ਤੇ ਹੋਰ ਕਰਮਚਾਰੀਆਂ ਦੇ ਸਹਿਯੋਗ ਨਾਲ ਥਾਣੇ ਦੀ ਸਫਾਈ ਕਰਵਾ ਕੇ ਪੂਰੇ ਕੁਆਰਟਰਾਂ ਤੇ ਬਿਲਡਿੰਗ ਨੂੰ ਰੰਗ ਰੋਗਨ ਕਰਵਾਇਆ ਹੈ।


Related News