ਫੇਰੀ ਦੀ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਚਾਲਕਾਂ ''ਚ ਹੋਇਆ ਝਗੜਾ, ਚੱਲੀਆਂ ਕਿਰਪਾਨਾਂ
Friday, Oct 21, 2022 - 01:33 PM (IST)

ਜਲਾਲਾਬਾਦ (ਨਿਖੰਜ,ਜਤਿੰਦਰ ) : ਐੱਫ.ਐੱਫ. ਰੋਡ ’ਤੇ ਸਥਿਤ ਛੋਟਾ ਹਾਥੀ ਸਥਿਤ ਸੋਢੀ ਪਾਤਸ਼ਾਹ ਸਟੈਡ ਵਿਖੇ ਛੋਟਾ ਹਾਥੀ ਚਾਲਕ ਵਲੋਂ ਪੁਰਾਣੀ ਰੰਜਿਸ਼ ਕੱਢਣ ਨੂੰ ਲੈ ਕੇ ਆਪਣੇ ਸਟੈਂਡ ਦੇ ਹੀ ਚਾਲਕ ’ਤੇ ਕਿਰਪਾਨ ਨਾਲ ਜਾਨਲੇਵਾ ਹਮਲਾ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ’ਚ ਜ਼ਖ਼ਮੀ ਹੋਏ ਦੋਵੇਂ ਚਾਲਕਾਂ ਨੂੰ ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਪਹਿਲੀ ਧਿਰ ’ਚ ਜ਼ਖ਼ਮੀ ਹੋਏ ਚਾਲਕ ਭਜਨ ਲਾਲ ਵਾਸੀ ਬਸਤੀ ਬਾਬਾ ਸਰੂਪ ਦਾਸ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਸਟੈਂਡ ਦਾ ਇਕ ਹਾਥੀ ਚਾਲਕ ਪਿਛਲੇ ਕਾਫ਼ੀ ਸਮੇਂ ਤੋਂ ਸਟੈਂਡ ਦੇ ਚਾਲਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ।
ਇਹ ਵੀ ਪੜ੍ਹੋ- CM ਮਾਨ ਦੀ ਕੋਠੀ 'ਤੇ ਧਰਨਾ ਦੇ ਕੇ ਪਰਤ ਰਹੇ ਕਿਸਾਨਾਂ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ
ਜ਼ਖ਼ਮੀ ਵਿਅਕਤੀ ਨੇ ਅੱਗੇ ਦੱਸਿਆ ਕਿ ਉਪਰੋਕਤ ਚਾਲਕ ਯੂਨੀਅਨ ਨੂੰ ਕੋਈ ਵੀ ਫੰਡ ਵਗੈਰਾ ਆਦੀ ਨਹੀ ਦਿੰਦਾ ਹੈ ਅਤੇ ਸਾਰੀਆਂ ਦੀ ਸਹਿਮਤੀ ਨਾਲ ਉਸ ਦਾ ਨੰਬਰ ਗੋਲ ਕੀਤਾ ਗਿਆ ਹੈ। ਉਸ ਨੇ ਅੱਗੇ ਕਿਹਾ ਕਿ ਜਿਸ ਨੂੰ ਲੈ ਕੇ ਬੀਤੇ ਦਿਨੀਂ ਇਕ ਵਿਅਕਤੀ ਕਿਰਾਏ ’ਤੇ ਹਾਥੀ ਲੈਣ ਲਈ ਆਇਆ ਤਾਂ ਉਸ ਦੇ ਵਲੋਂ ਧੱਕੇ ਨਾਲ ਗੇਡਾ ਲੈ ਕੇ ਜਾਣ ਲਈ ਲੜਾਈ-ਝਗੜਾ ਕਰਨ ਲੱਗ ਪਿਆ। ਉਸ ਨੇ ਅੱਗੇ ਕਿਹਾ ਕਿ ਮੇਰੇ ਵੱਲੋਂ ਰੋਕਣ ਦੀ ਰੰਜਿਸ਼ ਨੂੰ ਲੈ ਕੇ ਉਕਤ ਵਿਅਕਤੀ ਦੇ ਵੱਲੋਂ ਜਾਨੋਂ ਮਾਰ ਦੇਣ ਦੀ ਨੀਯਤ ਨਾਲ ਮੇਰੇ ’ਤੇ ਆਪਣੀ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਅਤੇ ਮੇਰੇ ਵੱਲੋਂ ਜੱਦੋਂ ਜਹਿਦ ਕਰਨ ਤੋਂ ਬਾਅਦ ਆਪਣਾ ਬਚਾਅ ਕਰਦਾ ਹੋਇਆ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੇ ਅੱਗੇ ਕਿਹਾ ਕਿ ਉਕਤ ਵਿਅਕਤੀ ਵੱਲੋਂ ਘਟਨਾਂ ਨੂੰ ਅੰਜਾਮ ਦੇਣ ਸਮੇਂ ਦੀ ਵੀਡੀਓ ਵੀ ਉਨ੍ਹਾਂ ਦੇ ਕੋਲ ਮੌਜੂਦ ਹੈ।
ਇਹ ਵੀ ਪੜ੍ਹੋ- ਮਹਿਕਮੇ ਦੀ ਵੱਡੀ ਲਾਪਰਵਾਹੀ, ਬ੍ਰੇਕ ਫੇਲ੍ਹ ਦਾ ਪਤਾ ਹੋਣ ਦੇ ਬਾਵਜੂਦ ਰੂਟ 'ਤੇ ਭੇਜੀ PRTC ਬੱਸ ਪਲਟੀ
ਵਿਰੋਧੀ ਧਿਰ ਦੇ ਵਿਅਕਤੀ ਜੰਗੀਰ ਸਿੰਘ ਵਾਸੀ ਕੰਨਲਾ ਵਾਲੇ ਝੁੱਗੇ ਨੇ ਕਿਹਾ ਕਿ ਬੀਤੇ ਦਿਨੀਂ ਇਕ ਵਿਅਕਤੀ ਸਟੈਂਡ ’ਤੇ ਕਿਰਾਏ ਲਈ ਹਾਥੀ ਕਰਨ ਲਈ ਆਇਆ ਤਾਂ ਭਜਨ ਲਾਲ ਵਗੈਰਾ ਵੱਲੋਂ ਵੱਧ ਕਿਰਾਏ ਲੈਣ ਦੀ ਗੱਲ ਆਖੀ ਗਈ ਤਾਂ ਉਸ ਦੇ ਵੱਲੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਮੇਰੇ ਗਾਹਕ ਵੱਲੋਂ ਕਹਿ ਗਏ ਪੈਸਿਆਂ ’ਤੇ ਜਾਣ ਲਈ ਹਾਂ ਕਰ ਦਿੱਤੀ ਗਈ। ਜ਼ਖ਼ਮੀ ਵਿਅਕਤੀ ਨੇ ਚਾਲਕਾਂ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਵਿਅਕਤੀ ਸਟੈਂਡ ’ਤੇ ਸ਼ਰਾਬ ਪੀਂਦੇ ਹਨ ਅਤੇ ਮੇਰੇ ਵੱਲੋਂ ਰੋਕਣ ਤੇ ਮੇਰੇ ਵੱਲੋਂ ਪੁਲਸ ਨੂੰ ਦਰਖਾਸਤ ਦਿੱਤੀ ਗਈ ਸੀ ਅਤੇ ਸਾਡਾ ਰਾਜੀਨਾਮਾ ਹੋਇਆ ਸੀ। ਜ਼ਖ਼ਮੀ ਨੇ ਕਿਹਾ ਕਿ ਇਸ ਨੂੰ ਲੈ ਕੇ ਮੇਰੇ ਨਾਲ ਸਾਰੇ ਜਣੇ ਰੰਜਿਸ਼ ਰੱਖਦੇ ਹਨ ਅਤੇ ਮੇਰੇ ’ਤੇ ਗੱਲ ਪੈ ਗਏ ਅਤੇ ਮੇਰੇ ਹਮਲਾ ਕਰਨ ਦੇ ਉਪਰੋਕਤ ਵਿਅਕਤੀ ਝੂਠੇ ਦੋਸ਼ ਲਗਾ ਰਹੇ ਹਨ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।