ਫਾਜ਼ਿਲਕਾ ਦੇ ਹੋਲੀ ਹਾਰਟ ਡੇਅ ਬੋਡਿੰਗ ਸਕੂਲ ਦੇ ਅਧਿਆਪਕ ਨੇ DC ਦਫ਼ਤਰ ''ਚ ਸੌਂਪਿਆ ਮੰਗ ਪੱਤਰ

04/11/2023 6:28:21 PM

ਫਾਜ਼ਿਲਕਾ (ਸੁਖਵਿੰਦਰ ਥਿੰਦ) : ਪ੍ਰਾਈਵੇਟ ਸਕੂਲਾ ਅੰਦਰ ਨੌਕਰੀ ਕਰ ਰਿਹਾ ਅਧਿਆਪਕ ਵਰਗ ਹਮੇਸ਼ਾ ਹੀ ਸਕੂਲ ਮੁੱਖੀਆਂ ਦੀ ਕੈਦ 'ਚ ਰਿਹਾ ਹੈ ਅਤੇ ਸਕੂਲ ਮੁੱਖੀ ਦਾ ਜਦੋਂ ਚਾਹੇ ਸਕੂਲ 'ਚ ਕੱਢ ਦੇਵੇ, ਆਪਣੀ ਮਰਜੀ ਨਾਲ ਤਨਖਾਹ ਦੇਵੇ। ਦੂਜੇ ਪਾਸੇ ਬੇਰੁਜ਼ਗਾਰੀ ਨੇ ਅਧਿਆਪਕਾਂ ਨੂੰ ਚੁੱਪ ਰਹਿਣ ਲਈ ਮਜ਼ਬੂਰ ਕਰ ਦਿੱਤਾ ਹੈ। ਇਸੇ ਤਰ੍ਹਾਂ ਹੀ ਫਾਜ਼ਿਲਕਾ ਦੇ ਹੋਲੀ ਹਾਰਟ ਡੇਅ ਬੋਡਿੰਗ ਪਬਲੀਕ ਸਕੂਲ ਦੇ ਕਮੇਟੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਡੀ. ਪੀ. ਆਈ.  ਅਧਿਆਪਕ ਰਕੇਸ਼ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਸਕੂਲ ਅੰਦਰ ਫੀਜ਼ੀਕਲ ਟੀਚਰ ਵਜੋਂ ਨੌਕਰੀ ਕਰ ਰਹੇ ਹਨ। ਉਨ੍ਹਾਂ ਦਿਨ-ਰਾਤ ਇੱਕ ਕਰਕੇ ਮਿਹਨਤ ਕਰਦਿਆਂ ਸਕੂਲ 'ਚ ਸੈਕੰੜਾ ਖਿਡਾਰੀ ਪੈਦਾ ਕੀਤੇ ਹਨ, ਅਤੇ ਚੰਗੇ ਪੱਧਰ 'ਤੇ ਮੈਡਲ ਵੀ ਜਿੱਤ ਕੇ ਦਿੱਤੇ ਹਨ ਪਰ ਦੂਜੇ ਪਾਸੇ ਸਕੂਲ ਪ੍ਰਿੰਸੀਪਲ ਦੇ ਜੁਲਮਾ ਦੀ ਮਾਰ ਉੋਨ੍ਹਾਂ ਉਪਰ ਵੱਧਦੀ ਜਾ ਰਹੀ ਹੈ।

ਇਹ ਵੀ ਪੜ੍ਹੋ- ਸ਼੍ਰੋਮਣੀ ਅਕਾਲੀ ਦਲ-ਬਸਪਾ ਨੇ ਐਲਾਨਿਆ ਜਲੰਧਰ ਜ਼ਿਮਨੀ ਚੋਣ ਲਈ ਉਮੀਦਵਾਰ

ਅਧਿਆਪਕ ਨੇ ਦੱਸਿਆ ਕਿ ਸਕੂਲ ਕਮੇਟੀ ਵੱਲੋਂ ਕਾਗਜ਼ਾ ਅੰਦਰ 25 ਹਜ਼ਾਰ ਰੁਪਏ ਤੋਂ ਵੱਧ ਤਨਖਾਹ ਉਨ੍ਹਾਂ ਦੇ ਖਾਤੇ ਪਾਈ ਜਾਂਦੀ ਹੈ ਤੇ ਦੂਜੇ ਪਾਸੇ ਸਾਡੀ ਚੈੱਕ ਬੁੱਕ ਸਕੂਲ ਵੱਲੋਂ ਆਪਣੇ ਕੋਲ ਰੱਖੀ ਹੋਈ ਹੈ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਤਨਖ਼ਾਹ ਸਾਡੇ ਖਾਤੇ 'ਚ ਆਉਂਦੀ ਹੈ ਤਾਂ ਸਕੂਲ ਵਾਲਿਆਂ ਵੱਲੋਂ ਸਾਰੀ ਤਨਖ਼ਾਹ ਕੱਢਵਾ ਲਈ ਜਾਂਦੀ ਹੈ ਅਤੇ ਸਾਨੂੰ ਹਰ ਮਹੀਨੇ 18 ਹਜ਼ਾਰ ਰੁਪਏ ਦੇ ਕਰੀਬ ਤਨਖ਼ਾਹ ਦਿੱਤੀ ਜਾਂਦੀ ਹੈ ਤੇ ਬਾਕੀ ਬਚੇ ਪੈਸੇ ਸਕੂਲ ਆਪਣੇ ਕੋਲ ਰੱਖ ਲੈਂਦਾ ਹੈ। ਉਸ ਨੇ ਆਖਿਆ ਕਿ ਮੇਰੇ ਨਾਲ ਹੋਰ ਬਹੁਤ ਅਧਿਆਪਕ ਹਨ, ਜਿਨ੍ਹਾਂ ਨੂੰ ਮੇਰੇ ਨਾਲੋਂ ਵੀ ਘੱਟ ਤਨਖਾਹ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ- ਸੰਗਰੂਰ 'ਚ ਵਾਪਰਿਆ ਭਿਆਨਕ ਹਾਦਸਾ, ਛੁੱਟੀ ਆਏ ਫ਼ੌਜੀ ਦੀ ਹੋਈ ਦਰਦਨਾਕ ਮੌਤ

ਅਧਿਆਪਕਾਂ ਨੇ ਕਿਹਾ ਕਿ ਉਹ ਗਰੀਬ ਪਰਿਵਾਰ ਤੋਂ ਹਨ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਹੈ। ਆਉਣ ਜਾਣ ਦਾ ਤੇਲ ਅਤੇ ਹੋਰ ਬਹੁਤ ਸਾਰੇ ਖ਼ਰਚੇ ਹਨ ਪਰ ਸਕੂਲ ਕਮੇਟੀ ਫਿਰ ਵੀ ਸਾਡੇ ਤੇ ਕੋਈ ਤਰਸ ਨਹੀਂ ਕਰਦੀ। ਇਸ ਸਬੰਧੀ ਬੀਤੇ ਦਿਨ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਸੇਨੂੰ ਦੁਗਲ ਦੇ ਨਾਂ ਇੱਕ ਮੰਗ ਪੱਤਰ ਵੀ ਡੀ. ਸੀ. ਦਫ਼ਤਰ ਫਾਜ਼ਿਲਕਾ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਸਕੂਲ ਦੇ ਹੋਰ ਜ਼ੁਲਮ ਨਹੀਂ ਸਹਿ ਸਕਦੇ ਅਤੇ ਆਪਣੇ ਹੱਕਾ ਦੀ ਲੜਾਈ ਉੱਪਰ ਤੱਕ ਲੜਣਗੇ। ਇਸ ਸਬੰਧੀ ਜਦੋਂ ਸਕੂਲ ਪ੍ਰਿੰਸੀਪਲ ਰੀਤੂ ਭੂਸਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਸਕੂਲ ਦਾ ਮੈਟਰ ਹੈ ਜਲਦ ਹੀ ਨਿਬੇੜ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਚਾਵਾਂ ਨਾਲ ਸਕੂਲ ਭੇਜੇ ਇਕਲੌਤੇ ਪੁੱਤ ਦੀ ਘਰ ਪਰਤੀ ਲਾਸ਼

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News