ਡਾਕਟਰ ਦਾ ਸ਼ਰਮਨਾਕ ਕਾਰਾ, ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀਆਂ ਜਨਾਨੀ ਦੀਆਂ ਅਸ਼ਲੀਲ ਤਸਵੀਰਾਂ

Thursday, Sep 01, 2022 - 11:14 AM (IST)

ਡਾਕਟਰ ਦਾ ਸ਼ਰਮਨਾਕ ਕਾਰਾ, ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀਆਂ ਜਨਾਨੀ ਦੀਆਂ ਅਸ਼ਲੀਲ ਤਸਵੀਰਾਂ

ਫਾਜ਼ਿਲਕਾ(ਨਾਗਪਾਲ) : ਫਾਜ਼ਿਲਕਾ ਦੇ ਸਥਾਨਕ ਪਿੰਡ 'ਚ ਇਕ ਡਾਕਟਰ ਵੱਲੋਂ ਵਿਆਹੁਤਾ ਨੂੰ ਧਮਕੀਆਂ ਦੇ ਕੇ ਜ਼ਬਰ-ਜ਼ਿਨਾਹ ਕਰਨ ਮਗਰੋਂ ਅਸ਼ਲੀਲ ਫੋਟੋਆਂ ਸੋਸ਼ਲ ਮੀਡੀਆ 'ਤੇ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਪੁਲਸ ਨੂੰ ਇਕ ਵਿਆਹੁਤਾ ਔਰਤ ਨੇ ਰਿਪੋਰਟ ਦਰਜ ਕਰਵਾਈ ਸੀ ਕਿ ਬਲਵਿੰਦਰ ਸਿੰਘ ਜੋ ਕੀ ਕਿੱਤੇ ਵਜੋਂ ਡਾਕਟਰ ਹੈ ਅਕਸਰ ਉਸ ਦੇ ਘਰ ਦਵਾਈ ਦੇਣ ਲਈ ਆਉਂਦਾ ਰਹਿੰਦਾ ਸੀ। ਜਿਸ ਦੇ ਚੱਲਦਿਆਂ ਉਨ੍ਹਾਂ ਦੋਵਾਂ 'ਚ ਆਪਸੀ ਸੰਬੰਧ ਬਣ ਗਏ। ਜਿਸ ਤੋਂ ਕੁਝ ਦੇਰ ਬਾਅਦ ਉਸ ਨੇ ਸੋਸ਼ਲ ਮੀਡੀਆ 'ਤੇ ਉਸ ਦੀਆਂ ਅਸ਼ਲੀਲ ਫੋਟੋਆਂ ਅਪਲੋਡ ਕਰਨ ਦੀਆਂ ਧਮਕੀਆਂ ਦੇ ਕੇ ਉਸ ਨਾਲ ਜ਼ਬਰ-ਜ਼ਿਨਾਹ ਕੀਤਾ। ਵਿਆਹੁਤਾ ਨੇ ਦੱਸਿਆ ਕਿ ਬਲਵਿੰਦਰ ਸਿੰਘ ਨੇ ਉਸ ਨਾਲ ਜ਼ਬਰ-ਜ਼ਿਨਾਹ ਕਰਨ ਮਗਰੋਂ ਸੋਸ਼ਲ ਮੀਡੀਆ 'ਤੇ ਉਸ ਦੀਆਂ ਫੋਟੋਆਂ ਅਪਲੋਡ ਕਰ ਦਿੱਤੀਆਂ।  ਇਸ ਤੋਂ ਇਲਾਵਾ ਗੁਰਿੰਦਰ ਸਿੰਘ ਵਾਸੀ ਪਿੰਡ ਜਮਾਲ ਨੇ ਵੀ ਉਸ ਨੂੰ ਧਮਕੀਆਂ ਦਿੱਤੀਆਂ ਅਤੇ ਉਸ ਨਾਲ ਗ਼ਲਤ ਕੰਮ ਕੀਤਾ। 

ਇਹ ਵੀ ਪੜ੍ਹੋ- ਰਾਮ ਤੀਰਥ ਨੇੜੇ ਭੇਤਭਰੇ ਹਾਲਤ ’ਚ ਇਨੋਵਾ ਗੱਡੀ ’ਚੋਂ ਮਿਲੀ ਨੌਜਵਾਨ ਦੀ ਲਾਸ਼, ਫੈਲੀ ਸਨਸਨੀ

ਵਿਆਹੁਤਾ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ 'ਤੇ ਥਾਣਾ ਸਦਰ ਪੁਲਸ ਨੇ ਇੰਸਟਾਗ੍ਰਾਮ ’ਤੇ ਅਸ਼ਲੀਲ ਫੋਟੋਆਂ ਅਪਲੋਡ ਕਰਨ ਦੀ ਧਮਕੀ ਦੇ ਕੇ ਇਕ ਵਿਆਹੁਤਾ ਨਾਲ ਜਬਰ-ਜ਼ਿਨਾਹ ਕਰਨ ਮਾਮਲੇ 'ਚ ਬਲਵਿੰਦਰ ਸਿੰਘ ਅਤੇ ਗੁਰਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਸ਼ਿਕਾਇਤ ਦੀ ਉਪ ਕਪਤਾਨ ਪੁਲਸ ਅਤੇ ਕਰਾਈਮ ਅਗੈਂਸਟ ਵੂਮੈਨ ਐਂਡ ਚਿਲਡਰਨ ਫਾਜ਼ਿਲਕਾ ਵਲੋਂ ਇਸਦੀ ਜਾਂਚ ਕੀਤੀ ਗਈ। ਜਿਸ ਮਗਰੋਂ ਇਸਦੀ ਕਾਨੂੰਨੀ ਰਾਏ ਲੈਣ ਅਤੇ ਐੱਸ. ਐੱਸ. ਪੀ. ਫਾਜ਼ਿਲਕਾ ਵਲੋਂ ਪ੍ਰਵਾਨਗੀ ਦੇਣ ਮਗਰੋਂ ਪੁਲਸ ਨੇ ਦੋਵਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News