ਡੈਨਮਾਰਕ ਦੇ ਰਾਜਦੂਤ ਸਵਾਨੇ ਨੇ SAEL ਇੰਡਸਟਰੀ ਦੀ ਕੀਤੀ ਸ਼ਲਾਘਾ, ਬੋਲੇ- ਦੁਨੀਆ ਲਈ ਹੈ ਇਕ ਮਿਸਾਲ

Tuesday, Jun 06, 2023 - 11:26 AM (IST)

ਡੈਨਮਾਰਕ ਦੇ ਰਾਜਦੂਤ ਸਵਾਨੇ ਨੇ SAEL ਇੰਡਸਟਰੀ ਦੀ ਕੀਤੀ ਸ਼ਲਾਘਾ, ਬੋਲੇ- ਦੁਨੀਆ ਲਈ ਹੈ ਇਕ ਮਿਸਾਲ

ਫਿਰੋਜ਼ਪੁਰ (ਕੁਮਾਰ) : ਐੱਸ. ਏ. ਈ. ਐੱਲ. (ਸਸਟੇਨੇਬਲ ਐਂਡ ਅਫੋਰਡੇਬਲ ਐਨਰਜੀ ਫਾਰ ਲਾਈਫ) ਇੰਡਸਟ੍ਰੀਜ਼ ਵਰਗੇ ਉਦਯੋਗ ਭਾਰਤ ਨੂੰ ਤੇਜ਼ੀ ਨਾਲ ਵਿਕਾਸ ਵੱਲ ਲਿਜਾ ਰਹੇ ਹਨ, ਜਿਸਦਾ ਸਾਰਾ ਸਿਹਰਾ ਉਦਯੋਗਪਤੀ ਜਸਬੀਰ ਆਵਲਾ ਵਰਗੇ ਮਿਹਨਤੀ ਉਦਯੋਗਪਤੀਆਂ ਨੂੰ ਜਾਂਦਾ ਹੈ। ਪਰਾਲੀ ਤੋਂ ਪੈਦਾ ਹੋ ਰਹੇ ਪ੍ਰਦੂਸ਼ਣ ਨੂੰ ਖ਼ਤਮ ਕਰਨ ਅਤੇ ਪਰਾਲੀ ਨਾਲ ਬਿਜਲੀ ਦੀ ਪੈਦਾਵਾਰ ਕਰਨ ਦੇ ਨਾਲ-ਨਾਲ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਜੋ ਕੰਮ ਐੱਸ. ਏ. ਈ. ਐੱਲ. ਇੰਡਸਟ੍ਰੀਜ਼ ਕਰ ਰਹੀ ਹੈ, ਉਹ ਦੁਨੀਆ ਲਈ ਇਕ ਮਿਸਾਲ ਹੈ। ਇਹ ਵਿਚਾਰ ਡੈਨਮਾਰਕ ਦੇ ਰਾਜਦੂਤ ਫ੍ਰੈਡੀ ਸਵਾਨੇ ਨੇ ਪਿੰਡ ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ-ਮੋਗਾ ਰੋਡ) ’ਚ ਸਥਾਪਿਤ ਐੱਸ. ਏ. ਈ. ਐੱਲ. ਇੰਡਸਟ੍ਰੀਜ਼ ਦਾ ਦੌਰਾ ਕਰਦੇ ਹੋਏ ਪ੍ਰਗਟ ਕੀਤੇ। ਇਸ ਦੌਰਾਨ ਐੱਸ. ਏ. ਈ. ਐੱਲ. ਇੰਡਸਟ੍ਰੀਜ਼ ਦੇ ਮੈਨੇਜਿੰਗ ਡਾਇਰੈਕਟਰ ਜਸਬੀਰ ਆਵਲਾ, ਸੀ. ਈ. ਓ. ਲਕਸ਼ਿਤ ਆਵਲਾ ਅਤੇ ਇੰਡਸਟਰੀ ਦੇ ਅਹੁਦੇਦਾਰ ਵੀ ਮੌਜੂਦ ਸਨ। ਫ੍ਰੈਡੀ ਸਵਾਨੇ ਨੇ ਕਿਹਾ ਕਿ ਪੰਜਾਬ ’ਚ ਪਰਾਲੀ ਕਾਰਨ ਪੈਦਾ ਹੋ ਰਿਹਾ ਪ੍ਰਦੂਸ਼ਣ ਸਰਕਾਰਾਂ ਅਤੇ ਆਮ ਜਨਤਾ ਲਈ ਬਹੁਤ ਵੱਡੀ ਸਮੱਸਿਆ ਬਣਿਆ ਹੋਇਆ ਹੈ ਪਰ ਐੱਸ. ਏ. ਈ. ਐੱਲ. ਇੰਡਸਟਰੀਜ਼ ਕਿਸਾਨਾਂ ਤੋਂ ਉਹੀ ਪਰਾਲੀ ਖ਼ਰੀਦ ਕੇ ਜਿਥੇ ਬਿਜਲੀ ਦੀ ਪੈਦਾਵਾਰ ਕਰ ਰਹੀ ਹੈ, ਉਥੇ ਹੀ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਲੋੜ ਨਹੀਂ ਪੈ ਰਹੀ। 

PunjabKesari

ਇਹ ਵੀ ਪੜ੍ਹੋ- ਨਾਜਾਇਜ਼ ਕਾਲੋਨੀਆਂ ਦੇ ਮੁੱਦੇ 'ਤੇ CM ਮਾਨ ਕਰਨਗੇ ਅਹਿਮ ਮੀਟਿੰਗ, ਲਿਆ ਜਾ ਸਕਦੈ ਵੱਡਾ ਫ਼ੈਸਲਾ

ਡੈਨਮਾਰਕ ਦੇ ਰਾਜਦੂਤ ਨੇ ਕਿਹਾ ਕਿ ਪ੍ਰਦੂਸ਼ਣ ਖ਼ਤਮ ਕਰਨ ਲਈ ਸਰਕਾਰਾਂ ਵਲੋਂ ਕੀਤਾ ਜਾਣ ਵਾਲਾ ਕੰਮ ਐੱਸ. ਏ. ਈ. ਐੱਲ. ਇੰਡਸਟਰੀਜ਼ ਵਲੋਂ ਕੀਤਾ ਜਾ ਰਿਹਾ ਹੈ। ਮੈਨੇਜਿੰਗ ਡਾਇਰੈਕਟਰ ਜਸਬੀਰ ਸਿੰਘ ਆਵਲਾ ਨੇ ਰਾਜਦੂਤ ਨੂੰ ਪੂਰਾ ਯੂਨਿਟ ਦਿਖਾਇਆ, ਜਿਸ ਨੂੰ ਦੇਖ ਕੇ ਉਹ ਬਹੁਤ ਖ਼ੁਸ਼ ਹੋਏ। ਫ੍ਰੈਡੀ ਸਵਾਨੇ ਨੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਅਤੇ ਦੱਸਿਆ ਕਿ ਉਹ ਖ਼ੁਦ ਕਿਸਾਨ ਹਨ। ਉਨ੍ਹਾਂ ਨੇ ਕਿਹਾ ਕਿ ਇਸ ਇੰਡਸਟਰੀ ਦੇ ਨਾਲ ਜੁੜ ਕੇ ਕਿਸਾਨ ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਨਾਲ-ਨਾਲ ਧਨ ਵੀ ਕਮਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਖੇਤੀ ਦਾ ਕੰਮ ਨਾ ਛੱਡਣ ਸਗੋਂ ਇਸ ਨੂੰ ਹੋਰ ਜ਼ਿਆਦਾ ਵਧਾਉਣ। ਉਨ੍ਹਾਂ ਦੱਸਿਆ ਕਿ ਇਸ ਇੰਡਸਟਰੀ ਨੇ ਬੀ. ਡਬਲਯੂ. ਈ. (ਡੈਨਮਾਰਕ) ਦੇ ਸਹਿਯੋਗ ਨਾਲ ਇੰਜੀਨੀਅਰਿੰਗ ਵਰਕਸ਼ਾਪ ਦੀ ਸਥਾਪਨਾ ਕੀਤੀ ਹੈ, ਜੋ ਪਾਵਰ ਪਲਾਂਟ ਦੇ ਸਾਰੇ ਮਹੱਤਵਪੂਰਨ ਪਾਰਟਸ ਦਾ ਨਿਰਮਾਣ ਕਰੇਗੀ। ਇਹ ਯੂਨਿਟ ਐੱਸ. ਏ. ਈ. ਐੱਲ. ਇੰਡਸਟਰੀ ਵਲੋਂ ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਉਦਘਾਟਨ ਰਾਜਦੂਤ ਸਵਾਨੇ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਇੰਡਸਟਰੀ ਦੀਆਂ ਆਧੁਨਿਕ ਗੱਡੀਆਂ ਵੀ ਚਲਾ ਕੇ ਦੇਖੀਆਂ ਅਤੇ ਖ਼ੁਸ਼ੀ ਜ਼ਾਹਿਰ ਕੀਤੀ।

PunjabKesari

ਇਹ ਵੀ ਪੜ੍ਹੋ- ਫਿਰੋਜ਼ਪੁਰ 'ਚ ਵਾਪਰਿਆ ਦਰਦਨਾਕ ਹਾਦਸਾ, ਡਿਊਟੀ ਤੋਂ ਪਰਤ ਰਹੀ ਮਹਿਲਾ ਪ੍ਰੋਫੈਸਰ ਨੂੰ ਟਰੈਕਟਰ-ਟਰਾਲੀ ਨੇ ਦਰੜਿਆ

ਉਨ੍ਹਾਂ ਦੱਸਿਆ ਕਿ ਐੱਸ. ਏ. ਈ. ਐੱਲ. ਨੇ 18 ਐੱਮ. ਡਬਲਯੂ. ਐੱਚ. ਦਾ ਉਦਘਾਟਨ ਕਰਨ ਲਈ ਇਕ ਬਾਇਓਮਾਸ ਆਧਾਰਤ ਬਿਜਲੀ ਯੂਨਿਟ ਸਥਾਪਿਤ ਕੀਤਾ ਹੈ ਅਤੇ ਇਸ ਯੂਨਿਟ ਨੂੰ ਬੀ. ਡਬਲਯੂ. ਵੀ. ਥਿਸੇਨਵਰੂਪ ਵਲੋਂ ਪ੍ਰਦਾਨ ਕੀਤੀ ਗਈ ਤਕਨੀਕ ਦੇ ਨਾਲ ਸਥਾਪਿਤ ਕੀਤਾ ਗਿਆ ਹੈ। ਇਹ ਪੂਰੀ ਤਰ੍ਹਾਂ 100 ਫ਼ੀਸਦੀ ਝੋਨੇ ਦੀ ਪਰਾਲੀ ਬਾਇਓਮਾਸ ’ਤੇ ਆਧਾਰਤ ਹੈ, ਜਿਸ ਨਾਲ ਪ੍ਰਦੂਸ਼ਣ ਵਿਚ ਕਾਫ਼ੀ ਕਮੀ ਆਈ ਹੈ। ਜਸਬੀਰ ਆਵਲਾ ਅਤੇ ਲਕਸ਼ਿਤ ਆਵਲਾ ਨੇ ਦੱਸਿਆ ਕਿ ਇਸ ਉਦਯੋਗ ਨਾਲ 2000 ਤੋਂ ਵੱਧ ਪੇਂਡੂ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਵਧ ਰਹੇ ਪ੍ਰਦੂਸ਼ਣ ਕਾਰਨ ਭਵਿੱਖ ਦੇ ਵਧਦੇ ਖਤਰਿਆਂ ਨੂੰ ਦੇਖਦਿਆਂ ਉਨ੍ਹਾਂ ਨੇ ਯੂਰਪੀਅਨ ਪਾਰਟਨਰ ਦੇ ਨਾਲ ਮਿਲ ਕੇ ਨਵੀਂ ਆਧੁਨਿਕ ਤਕਨੀਕ ਵਾਲਾ ਇਹ ਪ੍ਰਾਜੈਕਟ ਲਾਇਆ ਹੈ, ਜਿਸ ਨਾਲ ਹਵਾ ਪ੍ਰਦੂਸ਼ਣ ਖ਼ਤਮ ਹੋ ਜਾਵੇ ਅਤੇ ਪਰਾਲੀ ਦੀ ਰਾਖ ਹੋਰ ਵੀ ਕਈ ਕੰਮਾਂ ਲਈ ਵਰਤੋਂ ’ਚ ਆ ਸਕੇਗੀ। ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਹੈ ਕਿ ਇਥੋਂ ਦੇ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਲੋੜ ਹੀ ਨਾ ਪਵੇ ਅਤੇ ਪਰਾਲੀ ਤੋਂ ਕਿਸਾਨਾਂ ਨੂੰ ਵੱਧ ਤੋਂ ਵੱਧ ਕਮਾਈ ਹੋਵੇ ਅਤੇ ਉਨ੍ਹਾਂ ਦੀ ਇੰਡਸਟਰੀ ਜ਼ਿਆਦਾ ਤੋਂ ਜ਼ਿਆਦਾ ਬਿਜਲੀ ਦੀ ਪੈਦਾਵਾਰ ਕਰੇ।

PunjabKesari

SAEL ਇੰਡਸਟਰੀਜ਼ ਵਲੋਂ 300 ਮੈਗਾਵਾਟ ਦਾ ਸੋਲਰ ਪੈਨਲ ਮੈਨੂਫੈਕਚਰਿੰਗ ਪਲਾਂਟ ਸਥਾਪਿਤ

ਪਿੰਡ ਹਕੂਮਤ ਸਿੰਘ ਵਾਲਾ ਵਿਚ ਐੱਸ. ਏ. ਈ. ਐੱਲ. ਇੰਡਸਟਰੀਜ਼ ਵਲੋਂ 300 ਮੈਗਾਵਾਟ ਦਾ ਸੋਲਰ ਪੈਨਲ ਮੈਨੂਫੈਕਚਰਿੰਗ ਪਲਾਂਟ ਸਥਾਪਿਤ ਕੀਤਾ ਗਿਆ ਹੈ, ਜੋ ਪੂਰੀ ਤਰ੍ਹਾਂ ਚਾਲੂ ਹੈ ਅਤੇ ਇਸਦੀ ਮਸ਼ੀਨਰੀ ਅਤੇ ਟੈਕਨਾਲੋਜੀ ਇਟਲੀ ਤੋਂ ਇੰਪੋਰਟ ਕੀਤੀ ਗਈ ਹੈ। ਇਸ ਦੀ ਉਤਪਾਦਨ ਸਮਰੱਥਾ ਨੂੰ 300 ਮੈਗਾਵਾਟ ਤੋਂ ਵਧਾ ਕੇ 1000 ਮੈਗਾਵਾਟ ਪ੍ਰਤੀ ਸਾਲ ਕੀਤਾ ਜਾ ਰਿਹਾ ਹੈ ਅਤੇ 2023 ਦੇ ਅੰਤ ਤਕ ਇਥੇ 1000 ਮੈਗਾਵਾਟ ਦੇ ਸੋਲਰ ਪੈਨਲ ਦਾ ਪੂਰਨ ਉਤਪਾਦ ਸ਼ੁਰੂ ਹੋ ਜਾਵੇਗਾ। 

PunjabKesari

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News