ਰੇਲ ਯਾਤਰੀਆਂ ਲਈ ਖ਼ੁਸ਼ਖ਼ਬਰੀ, ਰੇਲ ਵਿਭਾਗ ਜੂਨ ਮਹੀਨੇ ਚਲਾਉਣ ਜਾ ਰਿਹਾ 5 ਸਪੈਸ਼ਲ ਟਰੇਨਾਂ

05/28/2023 5:08:50 PM

ਫਿਰੋਜ਼ਪੁਰ (ਮਲਹੋਤਰਾ) : ਰੇਲ ਵਿਭਾਗ ਜੂਨ ਮਹੀਨੇ ਵਿਚ ਹੋਣ ਵਾਲੀਆਂ ਛੁੱਟੀਆਂ ਦੌਰਾਨ ਪੰਜ ਨਵੀਆਂ ਸਪੈਸ਼ਲ ਰੇਲਗੱਡੀਆਂ ਚਲਾਉਣ ਜਾ ਰਿਹਾ ਹੈ। ਵਿਭਾਗ ਵੱਲੋਂ ਜਾਰੀ ਸੂਚਨਾ ਦੇ ਅਨੁਸਾਰ ਇਹ ਸਪੈਸ਼ਲ ਰੇਲਗੱਡੀਆਂ ਨਵੀਂ ਦਿੱਲੀ ਤੋਂ ਵਾਰਾਣਸੀ, ਨਵੀਂ ਦਿੱਲੀ ਤੋਂ ਕਟਡ਼ਾ ਅਤੇ ਨਵੀਂ ਦਿੱਲੀ ਤੋਂ ਊਧਮਪੁਰ ਵਿਚਾਲੇ ਦੌਡ਼ਣਗੀਆਂ।

1. ਗੱਡੀ ਨੰਬਰ 04051-04052- 4 ਜੂਨ ਤੋਂ 25 ਜੂਨ ਤੱਕ ਹਰ ਐਤਵਾਰ ਨਵੀਂ ਦਿੱਲੀ ਤੋਂ ਰੇਲਗੱਡੀ ਸ਼ਾਮ 7:20 ਵਜੇ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 9:45 ਵਜੇ ਵਾਰਾਣਸੀ ਪਹੁੰਚਿਆ ਕਰੇਗੀ। ਵਾਰਾਣਸੀ ਤੋਂ 5 ਜੂਨ ਤੋਂ 25 ਜੂਨ ਤੱਕ ਹਰ ਸੋਮਵਾਰ ਰੇਲਗੱਡੀ ਸ਼ਾਮ 6:35 ਵਜੇ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 9 ਵਜੇ ਨਵੀਂ ਦਿੱਲੀ ਪਹੁੰਚਿਆ ਕਰੇਗੀ।

ਇਹ ਵੀ ਪੜ੍ਹੋ- ਪ੍ਰਭੂ ਦਰਸ਼ਨ ਦੀ ਚਾਹਤ : 20 ਸਾਲਾਂ 'ਚ 84 ਕਰੋੜ ਵਾਰ ਕਾਪੀ 'ਚ ਲਿਖਿਆ 'ਰਾਧੇ ਸ਼ਾਮ, ਸੀਤਾ ਰਾਮ'

2. ਗੱਡੀ ਨੰਬਰ 04079-04080 - 3 ਜੂਨ ਤੋਂ 30 ਜੂਨ ਤੱਕ ਹਰ ਸੋਮਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਰੇਲਗੱਡੀ ਨਵੀਂ ਦਿੱਲੀ ਤੋਂ ਸ਼ਾਮ 7:20 ਵਜੇ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 9:45 ਵਜੇ ਵਾਰਾਣਸੀ ਪਹੁੰਚਿਆ ਕਰੇਗੀ। ਵਾਰਾਣਸੀ ਤੋਂ ਵਾਪਸੀ ਦੇ ਲਈ ਹਰ ਮੰਗਲਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਗੱਡੀ ਸ਼ਾਮ 6:35 ਵਜੇ ਰਵਾਨਾ ਹੋ ਕੇ ਸਵੇਰੇ 9 ਵਜੇ ਦਿੱਲੀ ਪਹੁੰਚਿਆ ਕਰੇਗੀ।

3. ਗੱਡੀ ਨੰਬਰ 04075-04076 - 1 ਜੂਨ ਤੋਂ 29 ਜੂਨ ਤੱਕ ਹਰ ਵੀਰਵਾਰ ਰੇਲਗੱਡੀ ਨਵੀਂ ਦਿੱਲੀ ਤੋਂ ਰਾਤ 11:15 ਵਜੇ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 10:55 ਵਜੇ ਊਧਮਪੁਰ ਪਹੁੰਚਿਆ ਕਰੇਗੀ। ਇਥੋਂ ਵਾਪਸੀ ਦੇ ਲਈ ਗੱਡੀ ਹਰ ਸ਼ੁੱਕਰਵਾਰ ਸ਼ਾਮ 7 ਵਜੇ ਚੱਲ ਕੇ ਅਗਲੇ ਦਿਨ ਸਵੇਰੇ 6:50 ਵਜੇ ਨਵੀਂ ਦਿੱਲੀ ਪਹੁੰਚਿਆ ਕਰੇਗੀ।

ਇਹ ਵੀ ਪੜ੍ਹੋ- ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤੇ ਮੁੰਡਿਆਂ ਨਾਲ ਵਾਪਰਿਆ ਭਾਣਾ, 17 ਸਾਲਾ ਮੁੰਡੇ ਦੀ ਹੋਈ ਮੌਤ

4. ਗੱਡੀ ਨੰਬਰ 04071-04072- 2 ਜੂਨ ਤੋਂ 30 ਜੂਨ ਤੱਕ ਹਰ ਸ਼ੁੱਕਰਵਾਰ ਨਵੀਂ ਦਿੱਲੀ ਤੋਂ ਰੇਲਗੱਡੀ ਰਾਤ 11:15 ਵਜੇ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 11:25 ਵਜੇ ਕਟਡ਼ਾ ਪਹੁੰਚਿਆ ਕਰੇਗੀ। ਇਥੋਂ ਵਾਪਸੀ ਦੇ ਲਈ ਹਰ ਸ਼ਨੀਵਾਰ ਨੂੰ ਰੇਲਗੱਡੀ ਸ਼ਾਮ 6:30 ਵਜੇ ਚੱਲ ਕੇ ਅਗਲੇ ਦਿਨ ਸਵੇਰੇ 6:50 ਵਜੇ ਨਵੀਂ ਦਿੱਲੀ ਪਹੁੰਚਿਆ ਕਰੇਗੀ।

5. ਗੱਡੀ ਨੰਬਰ 04081-04082-  3 ਜੂਨ ਤੋਂ 24 ਜੂਨ ਤੱਕ ਨਵੀਂ ਦਿੱਲੀ ਤੋਂ ਰੇਲਗੱਡੀ ਹਰ ਸ਼ਨੀਵਾਰ ਰਾਤ 11:15 ਵਜੇ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 11:25 ਵਜੇ ਕਟਡ਼ਾ ਪਹੁੰਚਿਆ ਕਰੇਗੀ। ਇਥੋਂ ਵਾਪਸੀ ਦੇ ਲਈ ਰੇਲਗੱਡ਼ੀ ਹਰ ਐਤਵਾਰ ਸ਼ਾਮ 6:30 ਵਜੇ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 6:50 ਵਜੇ ਦਿੱਲੀ ਪਹੁੰਚਿਆ ਕਰੇਗੀ।

ਇਹ ਵੀ ਪੜ੍ਹੋ- 8 ਸਾਲਾ ਸਾਨਵੀ ਨੇ ਸਰ ਕੀਤੀ ਆਸਟ੍ਰੇਲੀਆ ਦੀ ਮਾਊਂਟ ਕਿਸਕਿਆਸਕੋ ਚੋਟੀ, ਲਹਿਰਾਇਆ ਤਿਰੰਗਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News