ਬੁੱਲ੍ਹਾਂ ਦਾ ਕਾਲਾਪਣ ਦੂਰ ਕਰਨ ਲਈ ਅਪਣਾਓ ਇਹ ਆਸਾਨ ਤਰੀਕੇ
Thursday, Apr 20, 2017 - 12:21 PM (IST)

ਮੁੰਬਈ— ਬੁੱਲ੍ਹਾ ਨੂੰ ਖੂਬਸੂਰਤ ਬਣਾਉਣ ਲਈ ਔਰਤਾਂ ਲਿਪਸਟਿਕ ਅਤੇ ਲਿਪਬਾਮ ਦਾ ਇਸਤੇਮਾਲ ਕਰਦੀਆਂ ਹਨ। ਪਰ ਕਈ ਵਾਰ ਇਸ ਨਾਲ ਬੁੱਲ੍ਹ ਕਾਲੇ ਹੋ ਜਾਂਦੇ ਹਨ ਅਤੇ ਫੱਟਣ ਵੀ ਲੱਗਦੇ ਹਨ। ਇਸ ਨਾਲ ਚਿਹਰੇ ਦੀ ਖੂਬਸੂਰਤੀ ਖਰਾਬ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜ਼ਿਆਦਾ ਦੇਰ ਤੱਕ ਧੁੱਪ ''ਚ ਘੁੰਮਣ ਨਾਲ ਵੀ ਬੁੱਲ੍ਹ ਖਰਾਬ ਹੋ ਜਾਂਦੇ ਹਨ। ਅੱਜ ਅਸੀਂ ਤੁਹਾਡੇ ਲਈ ਅਜਿਹੇ ਘਰੇਲੂ ਤਰੀਕੇ ਲੈ ਕੇ ਆਏ ਹਾਂ ਜਿਸ ਨੂੰ ਆਪਣਾ ਕੇ ਤੁਸੀਂ ਬੁੱਲ੍ਹਾਂ ਦੇ ਕਾਲੇਪਣ ਨੂੰ ਦੂਰ ਕਰ ਸਕਦੇ ਹੋ।
1. ਨਿੰਬੂ
ਬੁੱਲ੍ਹਾਂ ਦਾ ਕਾਲਾਪਣ ਦੂਰ ਕਰਨ ਲਈ ਨਿੰਬੂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਦੇ ਲਈ ਰਾਤ ਨੂੰ ਸੌਂਣ ਤੋਂ ਪਹਿਲਾਂ ਨਿੰਬੂ ਨੂੰ ਕੱਟ ਕੇ ਆਪਣੇ ਬੁੱਲ੍ਹਾਂ ਉੱਤੇ ਰਗੜੋ। ਕੁੱਝ ਦਿਨ ਤੱਕ ਲਗਾਤਾਰ ਕਰਨ ਨਾਲ ਬਹੁਤ ਜਲਦੀ ਬੁੱਲ੍ਹ ਖੂਬਸੂਰਤ ਅਤੇ ਗੁਲਾਬੀ ਹੋ ਜਾਣਗੇ।
2. ਜੈਤੂਨ ਦਾ ਤੇਲ
ਜੈਤੂਨ ਦੇ ਤੇਲ ''ਚ ਥੋੜ੍ਹੀ ਜਿਹੀ ਵੈਸਲਿਨ ਮਿਲਾ ਲਓ ਅਤੇ ਰਾਤ ਨੂੰ ਸੌਂਣੇ ਸਮੇਂ ਬੁੱਲ੍ਹਾਂ ਉੱਪਰ ਲਗਾ ਲਓ। ਕੁੱਝ ਹੀ ਦਿਨਾਂ ਤੱਕ ਬੁੱਲ੍ਹਾਂ ਦਾ ਕਾਲਾਪਣ ਦੂਰ ਹੋ ਜਾਵੇਗਾ।
3. ਮਲਾਈ
ਇਹ ਬਹੁਤ ਹੀ ਆਸਾਨ ਅਤੇ ਵਧੀਆ ਤਰੀਕਾ ਹੈ। ਇਸ ਲਈ ਰਾਤ ਨੂੰ ਸੌਂਣ ਤੋਂ ਪਹਿਲਾਂ ਥੋੜ੍ਹੀ ਜਿਹੀ ਮਲਾਈ ''ਚ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਬੁੱਲ੍ਹਾਂ ਉੱਪਰ ਲਗਾ ਲਓ ਅਤੇ ਕੁੱਝ ਦੇਰ ਮਸਾਜ ਕਰੋ। ਇਸ ਨੂੰ ਰੋਜ਼ਾਨਾਂ ਇਸਤੇਮਾਲ ਨਾਲ ਬੁੱਲ੍ਹ ਗੁਲਾਬੀ ਅਤੇ ਨਰਮ ਹੋ ਜਾਣਗੇ।
4. ਗੁਲਾਬ ਦੀਆਂ ਪੱਤੀਆਂ
ਗੁਲਾਬ ਵਰਗੇ ਬੁੱਲ੍ਹ ਪਾਉਣ ਲਈ ਇਹ ਤਰੀਕਾ ਕਾਫੀ ਫਾਇਦੇਮੰਦ ਹੈ। ਇਸ ਦੇ ਲਈ ਗੁਲਾਬ ਦੀਆਂ ਪੱਤੀਆਂ ਨੂੰ ਪੀਸ ਕੇ ਉਸ ''ਚ ਗਲਿਸਰੀਨ ਮਿਲਾਓ ਅਤੇ ਰੋਜ਼ ਰਾਤ ਨੂੰ ਸੌਂਣੇ ਸਮੇਂ ਬੁੱਲ੍ਹਾਂ ਉੱਪਰ ਲਗਾਉਣ ਨਾਲ ਕਾਫੀ ਫਾਇਦਾ ਹੁੰਦਾ ਹੈ। ਇਸ ਤੋਂ ਇਲਾਵਾ ਗੁਲਾਬ ਦੀਆਂ ਪੱਤੀਆਂ ਨੂੰ ਬੁੱਲ੍ਹਾਂ ਉੱਪਰ ਰਗੜਣ ਨਾਲ ਵੀ ਕਾਲਾਪਣ ਦੂਰ ਹੁੰਦਾ ਹੈ।
5. ਕੇਸਰ
ਕੱਚੇ ਦੁੱਧ ''ਚ ਕੇਸਰ ਮਿਲਾ ਕੇ ਇਕ ਪੇਸਟ ਤਿਆਰ ਕਰ ਲਓ ਅਤੇ ਫਿਰ ਇਸ ਨੂੰ ਬੁੱਲ੍ਹਾਂ ਉੱਤੇ ਮਸਾਜ ਕਰੋ। ਇਸ ਨਾਲ ਬੁੱਲ੍ਹ ਨਰਮ ਅਤੇ ਚਮਕਦਾਰ ਹੋ ਜਾਣਗੇ।