ਹਾਲ-ਏ-ਪੰਜਾਬ! ਨਸ਼ੇੜੀਆਂ ਦਾ ਦਿਵਿਆਂਗ 'ਤੇ ਹਮਲਾ, ਅੰਗਹੀਣ ਵਿਅਕਤੀ ਤੋਂ ਖੋਹੀ ਟਰਾਈਸਾਈਕਲ

Thursday, Jan 12, 2023 - 01:54 PM (IST)

ਹਾਲ-ਏ-ਪੰਜਾਬ! ਨਸ਼ੇੜੀਆਂ ਦਾ ਦਿਵਿਆਂਗ 'ਤੇ ਹਮਲਾ, ਅੰਗਹੀਣ ਵਿਅਕਤੀ ਤੋਂ ਖੋਹੀ ਟਰਾਈਸਾਈਕਲ

ਗਿੱਦੜਬਾਹਾ (ਜ. ਬ.) : ਗਿੱਦੜਬਾਹਾ ਇਲਾਕੇ ਵਿਚ ਨਸ਼ਾ ਇਸ ਕਦਰ ਵਧ ਗਿਆ ਹੈ ਕਿ ਨਸ਼ੇੜੀ ਆਪਣੇ ਨਸ਼ੇ ਦੀ ਪੂਰਤੀ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਜਿੱਥੇ ਨਸ਼ੇੜੀ ਪਹਿਲਾਂ ਆਮ ਲੋਕਾਂ ਪਾਸੋਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਹੁਣ ਇਹ ਦਿਵਿਆਂਗ ਵਿਅਕਤੀ ਨੂੰ ਵੀ ਨਹੀਂ ਬਖ਼ਸ਼ਦੇ। ਅਜਿਹਾ ਹੀ ਮਾਮਲਾ ਗਿੱਦੜਬਾਹਾ ਤੋਂ ਸਾਹਮਣੇ ਆਇਆ, ਜਿੱਥੇ ਲੱਤਾਂ ਤੋਂ ਦਿਵਿਆਂਗ ਇਕ ਵਿਅਕਤੀ ਪਾਸੋਂ ਕੁਝ ਨਸ਼ੇੜੀ ਉਸ ਦੀ ਟਰਾਈਸਾਈਕਲ ਖੋਹ ਕੇ ਫ਼ਰਾਰ ਹੋ ਗਏ ਅਤੇ ਜਾਂਦੇ-ਜਾਂਦੇ ਉਸ ਦੀ ਕੁੱਟਮਾਰ ਵੀ ਕਰ ਗਏ।

ਇਹ ਵੀ ਪੜ੍ਹੋ- ਕਾਲ ਬਣੀ ਸੰਘਣੀ ਧੁੰਦ, ਗਿੱਦੜਬਾਹਾ ਦੇ 2 ਗੱਭਰੂਆਂ ਦੀ ਮੌਤ, ਸੜਕ 'ਤੇ ਲਾਸ਼ ਨੂੰ ਕੁਚਲਦੇ ਰਹੇ ਵਾਹਨ

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੁਨੀਤਾ ਰਾਣੀ ਵਾਸੀ ਨਹਿਰੀ ਕਾਲੋਨੀ ਨੇ ਦੱਸਿਆ ਕਿ ਉਹ ਵਿਧਵਾ ਔਰਤ ਹੈ ਅਤੇ ਉਸ ਦੇ ਮੁੰਡਾ ਬਿੱਲੂ ਦਿਵਿਆਂਗ ਹੈ। ਕਰੀਬ 4-5 ਦਿਨ ਪਹਿਲਾਂ ਉਸ ਦਾ ਮੁੰਡਾ ਬਿੱਲੂ ਆਪਣੀ ਟਰਾਈਸਾਈਕਲ ’ਤੇ ਰੇਲਵੇ ਸਟੇਸ਼ਨ ਦੇ ਪਾਸ ਮੌਜੂਦ ਸੀ ਤਾਂ ਕੁਝ ਨਸ਼ੇੜੀ ਵਿਅਕਤੀ ਉਸ ਦੀ ਕੁੱਟਮਾਰ ਕਰਦੇ ਹੋਏ ਉਸ ਕੋਲੋਂ ਉਸ ਦਾ ਟਰਾਈਸਾਈਕਲ ਖੋਹ ਕੇ ਫ਼ਰਾਰ ਹੋ ਗਏ। ਜਦੋਂ ਇਸ ਸੰਬੰਧੀ ਥਾਣਾ ਗਿੱਦੜਬਾਹਾ ਦੇ ਐੱਸ. ਐੱਚ. ਓ. ਇੰਸਪੈਕਟਰ ਰਾਜਵੀਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਮਾਮਲੇ ਸੰਬੰਧੀ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ।

ਇਹ ਵੀ ਪੜ੍ਹੋ- ਸ਼੍ਰੋਮਣੀ ਅਕਾਲੀ ਦਲ ਨੇ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਨੂੰ ਲੈ ਕੇ ਖੜ੍ਹੇ ਕੀਤੇ 5 ਵੱਡੇ ਸਵਾਲ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News